Breaking News

ਫਿਲਮ ਖ਼ਤਮ-ਦਾੜ੍ਹੀ-ਮੁੱਛਾਂ ਖ਼ਤਮ (Diljit Dosanjh)

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੀ ਫਿਲਮ ‘ਫਲਿੱਕਰ ਸਿੰਘ’ ਦੀ ਸ਼ੂਟਿੰਗ ਪੰਜਾਬ ‘ਚ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਵਿੱਚ ਬਾਲੀਵੁੱਡ ਦੀ ਆਦਾਕਾਰਾ ਤਾਪਸੀ ਪੰਨੂ ਤੇ ਪ੍ਰਕਾਸ਼ ਝਾਅ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਇਹ ਫਿਲਮ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਭਾਰਤੀ ਹਾਕੀ ਖਿਡਾਰੀ ਦੀ ਜ਼ਿੰਦਗੀ ‘ਤੇ ਅਧਾਰਿਤ ਫਿਲਮ ‘ਚ ਟਰਬਨ ਸਵੈਗਰ ਤੇ ਪਾਲੀਵੁੱਡ ਸੁਪਰ ਸਟਾਰ ਦਿਲਜੀਤ ਦੁਸਾਂਝ ਉਨ੍ਹਾਂ ਦਾ ਕਿਰਦਾਰ ਨਿਭਾਅ ਰਹੇ ਹਨ।

ਇਸ ਫ਼ਿਲਮ ‘ਚ ਦਿਲਜੀਤ ਦੇ ਨਾਲ ਅੰਗਦ ਬੇਦੀ ਵੀ ਨਜ਼ਰ ਆਉਣਗੇ। ਇਹੀ ਨਹੀਂ ਇਸ ਫ਼ਿਲਮ ‘ਚ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਪ੍ਰਕਾਸ਼ ਝਾਅ ਵੀ ਕੋਚ ਦੀ ਭੂਮਿਕਾ ਵਿਚ ਨਜ਼ਰ ਆਉਣ ਵਾਲੇ ਹਨ। ਇਸ ਬਾਇਓਪਿਕ ਫਿਲਮ ‘ਚ ਲਵ ਸਟੋਰੀ ਵੀ ਨਜ਼ਰ ਆਉਣ ਵਾਲੀ ਹੈ, ਜੋ ਕਿ ਦਿਲਜੀਤ ਦੋਸਾਂਝ ਤੇ ਤਾਪਸੀ ਪੰਨੂ ਦੇ ਆਲੇ-ਦੁਆਲੇ ਘੁੰਮੇਗੀ। ਇਨ੍ਹਾਂ ਦੋਵਾਂ ਨੂੰ ਫਿਲਮ ‘ਚ ਹਾਕੀ ਖੇਡਣ ਲਈ ਹਾਕੀ ਦੀ ਵੀ ਪੂਰੀ ਤਿਆਰੀ ਵੀ ਕਰਨੀ ਪੈ ਰਹੀ ਹੈ। ਦਿਲਜੀਤ ਦੋਸਾਂਝ ਜਿਸ ਫਿਲਮ ਦੇ ਲਈ ਦਿਲੋਂ ਜਾਨ ਨਾਲ ਕੰਮ ਕਰ ਰਹੇ ਹ। ਉਨ੍ਹਾਂ ਨੇ ਫਿਲਮ ਦੇ ਲਈ ਸਖ਼ਤ ਮਿਹਨਤ ਨਾਲ ਕੰਮ ਕੀਤਾ ਹੈ। ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ।

ਇਸ ਤੋਂ ਪਹਿਲਾ ਦਿਲਜੀਤ ਨੇ ਆਪਣੀ ਫਿਲਮ ‘ਸੱਜਣ ਸਿੰਘ ਰੰਗਰੂਟ’ ਲਈ ਵੀ ਕਾਫੀ ਮਿਹਨਤ ਕੀਤੀ ਸੀ। ਅਸੀਂ ਗੱਲ ਕਰ ਰਹੇ ਹਾਂ ਦਿਲਜੀਤ ਦੋਸਾਂਝ ਵੱਲੋ ਕੀਤੀ ਜਾ ਰਹੀ ਫਿਲਮ “ਸੱਜਣ ਸਿੰਘ ਰੰਗਰੂਟ” ਦੀ ਇੱਕ ਲੰਬੀ ਉਡੀਕ ਤੋਂ ਬਾਅਦ ਪਹਿਲੇ ਵਿਸ਼ਵ ਯੁੱਧ ਦੇ ਅਧਾਰਿਤ ਦਿਲਜੀਤ ਦੋਸਾਂਝ ਦੀ ਫ਼ਿਲਮ ਦਾ ਨਾਮ ਬਾਹਰ ਆ ਚੁੱਕਿਆ ਹੈ। ਨਿਰਮਾਤਾਵਾਂ ਨੇ ਇਸ ਨੂੰ ‘ਸੱਜਣ ਸਿੰਘ ਰੰਗਰੂਟ’ ਸਿਰਲੇਖ ਦਿੱਤਾ ਹੈ।

ਨਿਰਦੇਸ਼ਕ ਪੰਕਜ ਬੱਤਰਾ, ਜਿਸ ਨੇ ਇਸ ਸਾਲ ਦੇ ਸ਼ੁਰੂ ਵਿਚ ਸੁਪਰਹਿੱਟ “ਚੰਨਾ ਮੇਰਿਆ” ਨੂੰ ਡਾਇਰੈਕਟ ਕੀਤਾ ਸੀ, ਉਹ ਹੀ ਇਸ ਫਿਲਮ ਦੀ ਡਾਇਰੈਕਟ ਕਰ ਰਿਹਾ ਹੈ। ਨਿਰਮਾਤਾਵਾਂ ਨੇ ਇਹ ਐਲਾਨ ਕੀਤਾ ਹੈ ਕਿ ਫਿਲਮ 23 ਮਾਰਚ, 2018 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।

‘ਸੱਜਣ ਸਿੰਘ ਰੰਗਰੂਟ’ ਇੰਗਲੈਂਡ ਵਿਚ ਸ਼ੂਟ ਹੋ ਰਹੀ ਹੈ। ਪਹਿਲੇ ਵਿਸ਼ਵ ਯੁੱਧ ‘ਤੇ ਆਧਾਰਿਤ ਇਹ ਫ਼ਿਲਮ ਦਿਲਜੀਤ ਅਤੇ ਦੂਜੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਦੀ ਭੀੜ ਨੂੰ ਪ੍ਰਦਰਸ਼ਿਤ ਕਰਦੀ ਹੈ।

ਫ਼ਿਲਮ ਵਿਚ ਸ਼ਾਮਲ ਦਿਲਜੀਤ, ਪੰਕਜ ਬੱਤਰਾ ਅਤੇ ਹੋਰਨਾਂ ਨੇ ਫਿਲਮ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਫਿਲਮ ਨੇ ਪਾਲੀਵੁੱਡ ਦੇ ਪੈਰੋਕਾਰਾਂ ਵਿਚ ਬਹੁਤ ਉਤਸੁਕਤਾ ਪੈਦਾ ਕੀਤੀ ਹੋਈ ਹੈ। ‘ਸੱਜਣ ਸਿੰਘ ਰੰਗਰੂਟ’ ਇਕ ਵਿਸ਼ੇਸ਼ ਫਿਲਮ ਬਣਨ ਜਾ ਰਹੀ ਹੈ।

ਇਸ ਤੋਂ ਇਲਾਵਾ ਸਾਡੇ ਕਈ ਪਾਲੀਵੁੱਡ ਅਭਿਨੇਤਾ, ਸਥਾਨਕ ਬ੍ਰਿਟਿਸ਼ ਅਦਾਕਾਰ ਵੀ ਇਸ ਫਿਲਮ ਦਾ ਹਿੱਸਾ ਬਣੇ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਵੀ ਪਾਲੀਵੁੱਡ ਫ਼ਿਲਮ ਵਿਚ ਬ੍ਰਿਟਿਸ਼ ਅਦਾਕਾਰਾਂ ਦੀਆਂ ਮੁੱਖ ਭੂਮਿਕਾਵਾਂ ਹੋਣਗੀਆਂ।

ਅੰਮਿ੍ਤਧਾਰੀ ਸਿੱਖ ਬਣਨ ਦੀ ਗੱਲ ਕਹਿ ਦਲਜੀਤ ਨੇ ਕਿਉਂ ਕਟਵਾਈ ਦਾੜ੍ਹੀ?

ਇੱਥੇ ਵਿਵਾਦ ਇਹ ਹੈ ਦਲਜੀਤ ਦੁਸਾਂਝ ਨੇ ਇੱਕ ਵਾਰ ਫਿਰ ਤੋਂ ਆਪਣਾ ਰੂਮ ਬਦਲ ਲਿਆ ਹੈ। ਅੰਮਿ੍ਤਧਾਰੀ ਸਿੱਖ ਤੋਂ ਬਾਅਦ ਦਲਜੀਤ ਫਿਰ ਤੋਂ ਪੁਰਾਣੇ ਰੂਪ ਵਿੱਚ ਨਜ਼ਰ ਆਏ ਹਨ। ਦਲਜੀਤ ਦੁਸਾਂਝ ਨੇ ਇਸ ਫਿਲਮ ਦੇ ਲਈ ‘ਸੱਜਣ ਸਿੰਘ ਰੰਗਰੂਟ’ ਲਈ ਕਾਫ਼ੀ ਮਿਹਨਤ ਕੀਤੀ ਸੀ।

ਦਿਲਜੀਤ ਦੀ ਇਹ ਲੁੱਕ ਫੇਮਸ ਵੀ ਕਾਫੀ ਹੋਈ ਸੀ। ਇਸ ਵਿਚ ਦਿਲਜੀਤ ਬਹੁਤ ਸੋਹਣੇ ਨਜ਼ਰ ਆ ਰਹੇ ਸਨ ਇੱਕ ਸੰਪੂਰਨ ਸਿੱਖ ਦੇ ਰੂਪ ਵਿੱਚ, ਪਰ ਦਿਲਜੀਤ ਨੇ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਦੇ ਨਾਲ ਹੀ ਆਪਣੀ ਦਾੜ੍ਹੀ-ਮੁੱਛ ਨੂੰ ਕਟਵਾ ਦਿੱਤਾ ਹੈ ਅਤੇ ਫਿਰ ਤੋਂ ਆਪਣੇ ਪੁਰਾਣੇ ਰੂਪ ਵਿੱਚ ਆ ਗਏ ਹਨ ।

ਇਹ ਮਾਮਲਾ ਇਸ ਲਈ ਵੀ ਵਿਵਾਦਿਤ ਹੈ ਕਿਉਂਕਿ ਦਿਲਜੀਤ ਨੇ ਆਪਣੇ ਇੱਕ ਇੰਟਰਵਿਊ ਵਿੱਚ ਦਾੜ੍ਹੀ ਮੁੱਛ ਰੱਖ ਕੇ ਪੂਰੀ ਤਰ੍ਹਾਂ ਨਾਲ ਸਿੱਖ ਬਣਨ ਦਾ ਭਰੋਸਾ ਆਪਣੇ ਦਰਸ਼ਕਾ ਨੂੰ ਦਿੱਤਾ ਸੀ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!