Breaking News

ਬਚਾ ਰੋਣ ਲਗਾ ਤਾਂ ਬਲਾਤਕਾਰ ਕਰਦੇ ਕਹਿਣ ਲਗੇ….

ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ‘ਚ 30 ਸਾਲ ਦੀ ਔਰਤ ਦਾ ਚਾਰ ਲੋਕਾਂ ਨੇ ਹਥਿਆਰਾਂ ਦੇ ਜ਼ੋਰ ‘ਤੇ ਸਮੂਹਿਕ ਜ਼ਬਰ ਜਨਾਹ ਕੀਤਾ। ਉਹਨਾਂ ਨੇ ਇਹ ਕੰਮ ਉਸਦੇ ਬੱਚੇ ਦੇ ਸਾਹਮਣੇ ਕੀਤਾ ਜੋ ਕਿ ਤਿੰਨ ਸਾਲ ਦਾ ਸੀ। ਔਰਤ ਆਪਣੇ ਪਤੀ ਨਾਲ ਬੱਚੇ ਨੂੰ ਡਾਕਟਰ ਨੂੰ ਦਿਖਾ ਕਿ ਬਾਈਕ ‘ਤੇ ਮੁੜ ਰਹੀ ਸੀ। ਰਸਤੇ ‘ਚ ਹਥਿਆਰਾਂ ਨਾਲ ਲੈਸ ਚਾਰ ਲੋਕਾਂ ਨੇ ਉਹਨਾਂ ਨੂੰ ਰੋਕ ਲਿਆ। ਉਹਨਾਂ ਨੇ ਔਰਤ ਦੇ ਕੋਲੋ ਉਸ ਦਾ ਬੱਚਾ ਖੋਹ ਕਿ ਪਤੀ ਦੀ ਕੁੱਟਮਾਰ ਕੀਤੀ ।


ਜਦੋਂ ਬੱਚਾ ਇਹ ਸਭ ਵੇਖਣ ਲੱਗਾ ਤਾਂ ਉਹ ਡਰ ਕੇ ਰੋਣ ਲੱਗ ਗਿਆ ਤਾਂ ਉਹਨਾਂ ਚਾਰਾਂ ਨੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ। ਉਹਨਾਂ ਚਾਰਾਂ ਨੇ ਔਰਤ ਨਾਲ ਗਲਤ ਕੰਮ ਕੀਤਾ ਤੇ ਬਾਅਦ ਉਨਾਂ ਨੂੰ ਧਮਕੀ ਵੀ ਦਿੱਤੀ ਜੇ ਉਹਨਾਂ ਨੇ ਕਿਸੇ ਨਾਲ ਇਸ ਗੱਲ ਦੀ ਗੱਲ ਕੀਤੀ ਤਾਂ ਉਹ ਉਸ ਨੂੰ ਮਾਰ ਦੇਣਗੇ। ਵਾਰਦਾਤ ਦੇ ਵਕਤ ਬੱਚਾ ਰੋਂਦਾ ਰਿਹਾ ਪਰ ਉਹਨਾਂ ਨੂੰ ਤਰਸ ਨਹੀਂ ਆਇਆ ਨਾਲ ਹੀ ਉਹ ਉਦੇ ਪਤੀ ਦੀ ਕੁੱਟਮਾਰ ਕਰਦੇ ਰਹੇ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਉਹਨਾਂ ਨੇ ਪੁਲਿਸ ਨੂੰ ਧਮਕੀ ਦਿੱਤੀ ਕਿ ਉਹ ਪੁਲਿਸ ਤੱਕ ਨਾ ਜਾਣ।

ਪਰਿਵਾਰ ਨੇ ਇਸ ਤੋਂ ਬਾਅਦ ਮਦਦ ਦੀ ਗੁਹਾਰ ਲਾਈ ਕੋਲ ਦੇ ਕੁਝ ਪਿੰਡਾਂ ਦੇ ਕਿਸਾਨ ਵੀ ਮਦਦ ਲਈ ਆਏ। ਜਾਣਕਾਰੀ ਮਿਲਣ ‘ਤੇ ਉਪਰੰਤ ਉਸ ਨੂੰ ਤੇ ਉਸ ਦੇ ਪਤੀ ਨੂੰ ਪੁਲਿਸ ਨੇ ਨਾਲ ਦੇ ਹਸਪਤਾਲ ‘ਚ ਭਰਤੀ ਕਰਵਾਇਆ ਤੇ ਮੈਡੀਕਲ ਜਾਂਚ ਕਰਵਾਈ। ਪੁਲਿਸ ਦਾ ਕਹਿਣਾ ਹੈ ਕਿ ਉਹ ਮੈਡੀਕਲ ਰਿਪੋਰਟ ਦੀ ਜਾਂਚ ਦਾ ਇੰਤਜਾਰ ਕਰ ਰਹੇ ਹਨ। ਮੁੱਜਫਰਨਗਰ ਦੇ ਐਸਪੀ ਅਜੇ ਸਹਦੇਵ ਨੇ ਕਿਹਾ ਕਿ ਕੇਸ ਦਰਜ ਹੋ ਗਿਆ ਹੈ ਤੇ ਚਾਰਾਂ ਨੌਜਵਾਨਾਂ ਦੀ ਭਾਲ ਚੱਲ ਰਹੀ ਹੈ।


ਹਾਲੇ ਬੀਤੇ ਦਿਨਾਂ ‘ਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ‘ਚ ਦਿੱਲੀ ‘ਚ ਬੀਕਾਨੇਰ ਆਈ ਇੱਕ 28 ਸਾਲ ਦੀ ਔਰਤ ਦੇ ਨਾਲ 8 ਲੋਕਾਂ ਨੇ ਗੈਂਗਰੇਪ ਕੀਤਾ ਸੀ। ਔਰਤ ਦਾ ਦੋਸ਼ ਸੀ ਕਿ ੳੇੁਹ ਮੰਦਰ ਦੇ ਬਾਹਰ ਖੜੀ ਸੀ।

ਉਸ ਵੇਲੇ ਹੀ ਇੱਕ ਗੱਡੀ ਆਈ ਤੇ ਉਸ ਨੂੰ ਲਿਫਟ ਦੇਣ ਦੀ ਗੱਲ ਕੀਤੀ ਪਰ ਸ਼ਹਿਰ ‘ਚ ਛੱਡਣ ਦੀ ਥਾਂ ਔਰਤ ਨੂੰ ਦੋ ਗੱਡੀ ਸਵਾਰਾਂ ਨੇ ਗੱਡੀ ‘ਚ ਹੀ ਉਸ ਦਾ ਬਲਾਤਕਾਰ ਕਰ ਦਿੱਤਾ। ਦੋਸ਼ੀਆਂ ਨੇ ਉਸ ਤੋਂ ਬਾਅਦ ਛੇ ਲੋਕਾਂ ਨੂੰ ਹੋਰ ਬੁਲਾ ਲਿਆ ਸੀ ਤੇ ਉਹਨਾਂ ਨੇ ਵੀ ਬਾਅਦ ਔਰਤ ਨਾਲ ਬਲਾਤਕਾਰ ਕੀਤਾ ਸੀ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!