Breaking News

ਬਾਂਦਰੀ ਅਪਣੇ ਮਰੇ ਹੋਏ ਬੱਚੇ ਨੂ ਗੋਦੀ ਚ ਲੈ ਕੇ ਉੱਚੀ ਉੱਚੀ ਰੋ ਰਹੀ ਸੀ

ਕੁਰਾਲੀ ਸਟੇਸ਼ਨ

ਕੋਲਜ ਦੀ ਛੁੱਟੀ ਤੋਂ ਬਾਅਦ ਮੈ ਬਾਹਰ ਰੋਡ ਤੋਂ sandicate ਬੱਸ ਲਈ ਅਤੇ ਕੁਰਾਲੀ ਅੱਡੇ ਚ ਉੱਤਰਿਆ ਫਿਰ ਤੁਰਕੇ ਕੁਰਾਲੀ ਸਟੇਸ਼ਨ ਤੇ ਆਇਆ ਆ ਕੇ ਪਾਣੀ ਪੀਤਾ ਤੇ ਪੱਖੇ ਹੇਠਾਂ ਬੈਂਚ ਤੇ ਬੈਠ ਗਿਆ ਕਿਉਂਕਿ ਟਰੇਨ ਆਉਣ ਚ ਅਜੇ ਕਾਫੀ ਟੈਮ ਸੀ ਅਤੇ ਬਹੁਤ ਸਾਰੀਆਂ ਸਵਾਰੀਆਂ ਸਟੇਸ਼ਨ ਤੇ ਬੈਠੀਆਂ ਸਨ ਉਹ ਵੀ ਗੱਡੀ ਦੀ ਉਡੀਕ ਵਿਚ ਸਨ।

ਉਸ ਸਟੇਸ਼ਨ ਤੇ ਬਾਂਦਰ ਬਹੁਤ ਸੀ ਜੋ ਸਵਾਰੀਆਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਸੀ ਲੋਕਾਂ ਦੇ ਲਫਾਫੇ ਕੋਹ ਕੇ ਲੈ ਜਾਂਦੇ ਸੀ ਇਕ ਵਾਰ ਮੇਰੀ ਬੈਂਚ ਤੇ ਬੈਠੇ ਬੈਠੇ ਦੀ ਅੱਖ ਲੱਗ ਗਈ ਐਨੇ ਸ਼ਰਾਰਤੀ ਬਾਂਦਰੀ ਦੇ ਬੱਚੇ ਮੇਰੇ ਕੋਲ ਛੋਟਾ ਜਾ ਬੈਗ ਸੀ ਜਿਸ ਚ ਦੋ ਕੋਪੀ ਤੇ ਇਕ ਕਿਤਾਬ ਸੀ ਉਹ ਚੁਕ ਕੇ ਲੈ ਗਏ ਜਦੋਂ ਮੈ ਉਹਨਾਂ ਦੇ ਪਿਛੇ ਬੈਗ ਲੈਣ ਲਈ ਭੱਜਿਆ ਤਾਂ ਮੇਰੇ ਪਿਛੇ ਉਹਨਾਂ ਦੀ ਮਾ ਪੈ ਗਈ ਉਹਨਾਂ ਬਾਂਦਰ ਦੇ ਬੱਚਿਆਂ ਨੇ ਕਾਪੀਆਂ ਤੇ ਕਿਤਾਬਾਂ ਪਾੜ ਦਿਤੀਆਂ ਤੇ ਬੈਗ ਵੀ ਮਨ ਬਹੁਤ ਦੁਖਿਆ ਕਰਦਾ ਵੀ ਕੀ।

ਉਸ ਤੋਂ ਬਾਅਦ ਜੇੜੇ ਆ ਟਰੇਨਾਂ ਚ ਦਾਲ ਵੇਚਦੇ ਹੁਂਦੇ ਨੇ ਉਹ ਬਾਈ ਸੁਤਾ ਪਿਆ ਸੀ ਬੈਂਚ ਤੇ ਆਪਣੀ ਦਾਲ ਵਾਲੀ ਬਾਲਟੀ ਕੋਲ ਫਿਰ ਉਹੀ ਸ਼ਰਾਰਤੀ ਬਾਂਦਰੀ ਦੇ ਬੱਚੇ ਆਏ ਤੇ ਚੋਰੀ ਚੋਰੀ ਆ ਕੇ ਉਸਦੀ ਦਾਲ ਵਾਲੀ ਸਾਰੀ ਬਾਲਟੀ ਡੋਲ ਦਿਤੀ ਜਦੋਂ ਉਸ ਬਾਈ ਨੇ ਦੇਖਿਆ ਸਾਰੀ ਦਾਲ ਫ਼ਰਸ਼ ਤੇ ਬਾਂਦਰੀ ਦੇ ਬੱਚਿਆਂ ਨੇ ਖਿਲਾਰ ਦਿਤੀ।

ਉਸ ਤੋਂ ਆਪਣਾ ਨੁਕਸਾਨ ਦੇਖ ਨਾ ਹੋਇਆ ਅਤੇ ਉਹਨਾਂ ਦੇ ਪਿਛੇ ਪੈ ਗਿਆ ਬਾਂਦਰੀ ਦੇ ਅੱਗੇ ਹੋਣ ਤੇ ਵੀ ਨਹੀ ਉਹ ਡਰਿਆ ਲਾਈਂਨ ਦੀ ਪਟੜੀ ਤੋਂ ਵੱਟੇ ਚੁਕੇ ਜ਼ੋਰ ਨਾਲ ਮਾਰਨੇ ਸੁਰੂ ਕੀਤੇ ਅਤੇ ਇਕ ਰੋੜਾ ਬਾਂਦਰੀ ਦੇ ਬੱਚੇ ਦੇ ਸਿਰ ਚ ਜਾ ਕੇ ਲੱਗਿਆ ਉਹ ਉਥੇ ਹੀ ਮਰ ਗਿਆ ਉਹ ਬਾਈ ਵੀ ਫਿਰ ਗਾਲਾਂ ਕੱਢਦਾ ਵਾਪਿਸ ਮੁੜ ਆਇਆ ਜਿਵੇਂ ਉਸਦਾ ਬਦਲਾ ਪੂਰਾ ਹੋ ਗਿਆ ਹੋਵੇ ਤੇ ਬਾਂਦਰੀ ਅਪਣੇ ਬੱਚੇ ਨੂ ਗੋਦੀ ਚ ਲੈ ਕੇ ਬਹੁਤ ਰੋ ਰਹੀ ਸੀ।

ਉਸਦੇ ਇਸ ਦੁੱਖ ਨੂੰ ਦੇਖ ਕੇ ਮੈ ਆਪਣਾ ਹੋਇਆ ਨੁਕਸਾਨ ਭੁੱਲ ਗਿਆ ਤੇ ਬਾਂਦਰੀ ਨੂੰ ਦੇਖਦਾ ਰਿਹਾ ਜੋ ਅਪਣੇ ਮਰੇ ਹੋਏ ਬੱਚੇ ਨੂ ਗੋਦੀ ਚ ਲੈ ਕੇ ਉੱਚੀ ਉੱਚੀ ਰੋ ਰਹੀ ਸੀ।

ਹਰਜਿੰਦਰ ਹੈਡੀਂ

About admin

Check Also

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ दुबई का …

error: Content is protected !!