ਪੋਸਟ ਅਖੀਰ ਤੱਕ ਪੜ੍ਹੀ ਜਾਵੇ ਧੰਨਵਾਦ-ਬਾਬਾ ਰਣਜੀਤ ਸਿੰਘ ਢੱਡਰੀਆਂਵਾਲਾ ਇਹ ਗੱਲ ਅਸਿੱਧੇ ਰੂਪ ਵਿੱਚ ਕਹਿ ਰਿਹਾ ਹੈ ਕਿ ਭਾਈ ਪਿੰਦਰਪਾਲ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਤੋਂ ਕਥਾ ਕਰਨ ਵਾਸਤੇ ਸ਼੍ਰਮੋਣੀ ਕਮੇਟੀ ਦੇ ਤੱਲਵੇ ਚੱਟਦਾ ਫਿਰਦਾ ਹੈ। ਪਰ ਇਹ ਗੱਲ ਸੰਗਤ ਭਲੀ ਭਾਂਤ ਜਾਣਦੀ ਹੈ ਕਿ ਗਿਆਨੀ ਪਿੰਦਰਪਾਲ ਸਿੰਘ ਹੁਰਾਂ ਗੁਰੂ ਸਾਹਿਬ ਜੀ ਦੇ ਨਿਰਾਦਰ ਦੇ ਵਿਰੋਧ ਵਿੱਚ ਮੰਜੀ ਸਾਹਿਬ ਤੋਂ ਸ਼ਮੋਣੀ ਕਮੇਟੀ ਦੀ ਕਾਰ ਗੁਜ਼ਾਰੀ ਉੱਤੇ ਤਿੱਖੇ ਸਵਾਲ ਚੁੱਕੇ ਸਨ। ਫਿਰ ਇਹਨਾ ਦੀ ਡਿਊਟੀ ਪੱਕੇ ਤੌਰ ਤੇ ਬੰਦ ਕਰ ਦਿੱਤੀ ਗਈ ਸੀ। ਕੁੱਝ ਸਮਾਂ ਬਾਅਦ ਜਿਸ ਵੇਲੇ ਸ਼ਮੋਣੀ ਕਮੇਟੀ ਪ੍ਰਧਾਨ ਬੱਦਲਿਆ ਗਿਆ ਅਤੇ ਨਵੇਂ ਪ੍ਰਧਾਨ ਹੁਰਾਂ ਨੇ ਗਿਆਨੀ ਜੀ ਨਾਲ ਸੰਪਰਕ ਕੀਤਾ ਪਰ ਗਿਆਨੀ ਜੀ ਨਾਂਹ ਕਰਦੇ ਗਏ। ਫਿਰ ਜ਼ਿਲ੍ਹਾ ਤਰਨ ਤਾਰਨ ਦੇ ਇਤਹਾਸਕ ਨਗਰ ਵਿੱਚ ਸਮਾਂਗਮ ਦੌਰਾਨ ਪਿੰਡ ਦੀ ਕਮੇਟੀ ਨੇ ਰੱਖੇ ਸਮਾਗਮਾਂ ਵਿੱਚ ਭਾਈ ਸਾਹਿਬ ਜੀ ਨੂੰ ਵੀ ਸੱਦਿਆ। ਉਸ ਸਮਾਗਮ ਵਿੱਚ ਸ਼੍ਰਮੋਣੀ ਕਮੇਟੀ ਦੀ ਇਲਾਕੇ ਦੇ ਮੈਂਬਰਾਂ ਸਕੱਤਰਾਂ ਸਮੇਤ ਸ਼ਮੂਲੀਅਤ ਸੀ। ਦਾਸ ਇਸ ਗੱਲ ਦਾ ਜਗ੍ਹਾ ਸਮੇਤ ਪਰੂਫ ਦੇ ਸਕਦਾ ਕਿੰਨੇ ਸਕੱਤਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਉੱਚ ਅਧਿਕਾਰੀਆਂ ਦੇ ਤਰਲੇ ਲੈਣ ਉਪਰੰਤ ਭਾਈ ਸਾਹਿਬ ਨੇ ਸ਼੍ਰੀ ਮੰਜੀ ਸਾਹਿਬ ਦਿਵਾਨ ਹਾਲ ਕਥਾ ਕਰਨ ਦੀ ਹਾਂ ਕੀਤੀ ਸੀ।
ਬਾਬਾ ਰਣਜੀਤ ਸਿੰਘ ਕਿਸ ਅਧਾਰ ਤੇ ਭਾਈ ਪਿੰਦਰਪਾਲ ਸਿੰਘ ਜੀ ਉਪਰ ਸਵਾਲ ਚੁੱਕ ਰਹੇ ਹਨ ?? ਪਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਆਪਣੇ ਪ੍ਰਚਾਰ ਵਿੱਚ ਦਿਨੋ ਦਿਨ ਨਿੰਦਆਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਜੇਕਰ ਬਾਬਾ ਰਣਜੀਤ ਸਿੰਘ ਨੂੰ ਇਹ ਛੱਕ ਹੈ ਕਿ ਆਖਰੀ ਸੱਚ ਉਹਨਾ ਕੋਲ ਹੈ ਤਾਂ ਉਹਨਾਂ ਦੀ ਵੱਡੀ ਗਲਤੀ ਅਤੇ ਮੂਰਖਤਾ ਹੈ।
ਕੀ ਗਿਆਨੀ ਪਿੰਦਰਪਾਲ ਸਿੰਘ ਸਰਕਾਰੀ ਚਮਚਾ ਹੈ ???? ਇਸ ਬਾਰੇ ਸਾਲ 2015 ਦੀਆਂ ਦੋ ਘਟਨਾਵਾਂ ਸਾਂਝੀਆਂ ਕਰ ਰਿਹਾ ਹਾਂ। ਪਹਿਲੀ-ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਲਈ ਗਿਆਨੀ ਜੀ ਨੇ ਬਾਦਲਾਂ ਨੂੰ ਮੰਜੀ ਸਾਹਿਬ ਤੋਂ ਲਾਇਵ ਜੁੰਮੇਵਾਰ ਠਹਿਰਾਈਆ ਸੀ ਤਾਂ ਬਾਦਲਾਂ ਨੇ ਗਿਆਨੀ ਜੀ ਦੀ ਮੰਜੀ ਸਾਹਿਬ ਤੋਂ ਚਲਦੀ ਕਥਾ ਦੀ ਲੜੀ ਵਿਚੋਂ ਹੀ ਰੋਕ ਦਿਤੀ ਸੀ।
ਦੁਜੀ-ਸਰਬੱਤ ਖਾਲਸਾ 2015 ਤੋਂ ਬਾਦ ਪੰਥ ਵਲੋਂ ਖਾਰਜ ਗੁਰਬਚਨ ਸਿੰਘ ਦੀ ਤਾਂ ਤੇ ਗਿਆਨੀ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਥਾਪ ਦੇਣ ਦੀ ਪੇਸ਼ਕਸ਼ ਬਾਦਲਾਂ ਨੇ ਕੀਤੀ ਸੀ ਜੋ ਉਹਨਾਂ ਨੇ ਠੁਕਰਾ ਦਿਤੀ ਸੀ। ਜੇ ਬਾਬਾ ਢੱਡਰੀਆਂਵਾਲਿਆਂ ਦੇ ਕਥਨ ਮੁਤਾਬਿਕ ਇਹ ਚਾਪਲੂਸ ਨੇ ਤੇ ਮੰਜੀ ਸਾਹਿਬ ਤੋਂ ਕਥਾ ਕਰਨ ਲਈ ਤਲਵੇ ਚੱਟਦੇ ਨੇ ਤਾਂ ਭਾਈ ਸਾਹਿਬ ਜੀ ਮੰਜੀ ਸਾਹਿਬ ਤੋਂ ਕਥਾ ਕਰਨ ਦਾ ਸੁਭਾਗ ਚਾਪਲੂਸੀ ਨਾਲ ਨਹੀ ਮਿਲਦਾ ਹੈ ਗਿਆਨ ਨਾਲ ਮਿਲਦਾ ਹੈ। ਜੇ ਤੁਹਾਡੇ ਵਿੱਚ ਸਮਰੱਥਾ ਹੈ ਤਾਂ ਹੋਵੋ ਤਿਆਰ ਹੁਕਮਨਾਮੇ ਦੀ ਕਥਾ ਦੀ ਡਿਊਟੀ ਤੁਹਾਦੀ ਲਵਾ ਦਿੰਦੇ ਹਾਂ ਪਰ ਯਾਦ ਰੱਖਿਓ ਪੌਣਾ ਘੰਟਾ ਸਿਰਫ ਕਥਾ ਹੀ ਹੁੰਦੀ ਹੈ। ਇਥੇ ਫੇਸਬੁੱਕ,ਵੱਟਸਅਪ,ਕਬੂਤਰ, ਘੋੜੇ, ਲਿੱਧ ਆਦਿ ਦੀਆਂ ਗੱਲਾਂ ਨਹੀਂ ਕਰ ਹੋਣੀਆਂ। (ਲਿਖਤ Source-ਫੇਸਬੁੱਕ ਅਤੇ ਨਿਸ਼ਾਨ ਸਿੰਘ ਮੂਸੇ)
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …