Breaking News

ਬੱਬੂ ਮਾਨ ਦਾ ਨਵਾਂ ਗੀਤ – ਵਾਹ ਜੀ ਵਾਹ ਕਮਾਲ ਹੋ ਗਈ ਇਹ ਤਾਂ ..

ਬੱਬੂ ਮਾਨ ਇੱਕ ਪੰਜਾਬੀ ਗਾਇਕ-ਗੀਤਕਾਰ, ਸੰਗੀਤਕਾਰ ਅਤੇ ਅਦਾਕਾਰ ਹੈ। ਉਸਨੇ ਹਿੰਦੀ ਫ਼ਿਲਮਾਂ ਵਿੱਚ ਵੀ ਗਾਇਆ। ਉਸਨੇ 1998 ਵਿੱਚ ਇੱਕ ਗਾਇਕ ਦੇ ਤੌਰ ’ਤੇ ਸ਼ੁਰੂਆਤ ਕੀਤੀ।

ਬੱਬੂ ਮਾਨ ਦਾ ਜਨਮ ਚਾਰ ਦਹਾਕੇ ਪਹਿਲਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟ ਮਾਨਪੁਰ ਵਿੱਚ ਹੋਇਆ। ਆਪਣੇ ਪਿੰਡ ਦਾ ਜ਼ਿਕਰ ਉਹ ਅਕਸਰ ਆਪਣੇ ਗੀਤਾਂ ਵਿੱਚ ਖੰਟ ਵਾਲੇ ਮਾਨ ਵਜੋਂ ਕਰਦਾ ਹੈ।ਹੁਣ ਇੱਕ ਧਾਰਮਿਕ ਗੀਤ ਲੈ ਕੇ ਬੱਬੂ ਮਾਨ ਫਿਰ ਸਰੋਤਿਆਂ ਦੇ ਸਾਹਮਣੇ ਪੇਸ਼ ਹੋਇਆ ਹੈ।
ਬੱਬੂ ਮਾਨ ਦਾ ਅਸਲੀ ਨਾਮ ਤੇਜਿੰਦਰ ਸਿੰਘ ਹੈ ਅਤੇ ਇਸੇ ਨਾਮ ਵਾਲਾ ਕਿਰਦਾਰ ਉਸ ਨੇ ਹਿੰਦੀ ਫ਼ਿਲਮ ‘ਹਵਾਏਂ’ ਵਿੱਚ ਨਿਭਾਇਆ ਸੀ। ਦੋ ਭੈਣਾਂ ਦਾ ਉਹ ਲਾਡਲਾ ਭਰਾ ਹੈ ਅਤੇ ਅਕਸਰ ਹੀ ਉਹ ਕਹਿੰਦਾ ਹੈ ਕਿ ਜ਼ਿਮੀਂਦਾਰਾਂ ਦਾ ਬੱਚਾ ਜਾਂ ਤਾਂ ਬਹੁਤ ਜ਼ਿਆਦਾ ਲਾਇਕ ਨਿਕਲਦਾ ਹੈ ਜਾਂ ਫਿਰ ਸਿਰੇ ਦਾ ਨਾਲਾਇਕ। ਦੌਲਤ-ਸ਼ੋਹਰਤ ਦੇ ਬਾਵਜੂਦ ਬੱਬੂ ਮਾਨ ਦੇ ਸੁਭਾਅ ’ਚ ਸਾਦਗੀ ਹੈ ਅਤੇ ਪੇਂਡੂ ਇਖਲਾਕ ਉਸ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਆਪਣੇ ਚਾਹੁਣ ਵਾਲਿਆਂ ਨੂੰ ਉਹ ਬੜਾ ਮਾਣ ਸਤਿਕਾਰ ਦਿੰਦਾ ਹੈ। ਉਹ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹੈ ਕਿ ਉਸ ਦੇ ਪ੍ਰਸ਼ੰਸਕ ਦੂਜੇ ਕਲਾਕਾਰਾਂ ਵਾਂਗ ਉਸ ਤੋਂ ਕਦੇ ਮੂੰਹ ਨਹੀਂ ਫੇਰਦੇ ਅਤੇ ਜੇ ਕੁਝ ਗ਼ਲਤ ਲਿਖਿਆ ਗਾਇਆ ਜਾਵੇ ਤਾਂ ਖਿੜੇ ਮੱਥੇ ਉਸ ਨੂੰ ਮੁਆਫ਼ ਕਰ ਦਿੰਦੇ ਹਨ।
ਬੱਬੂ ਮਾਨ ਨੇ ਗਾਇਕੀ ਦਾ ਸਫ਼ਰ ਸੱਤ ਸਾਲ ਦੀ ਉਮਰ ’ਚ ਸਕੂਲ ਦੀ ਬਾਲ ਸਭਾ ਵਿੱਚ ਗੀਤ ਗਾ ਕੇ ਸ਼ੁਰੂ ਕੀਤਾ। ਅੱਜ ਸੰਗੀਤ ਉਸ ਲਈ ਇਬਾਦਤ ਹੈ। ਲੰਮੇ ਸੰਘਰਸ਼ ਤੋਂ ਬਾਅਦ ਉਸ ਨੇ ਸੰਗੀਤ ਖੇਤਰ ’ਚ ਆਪਣਾ ਨਿਵੇਕਲਾ ਸਥਾਨ ਬਣਾਇਆ ਹੈ। ਉਸ ਦੀ ਪਹਿਲੀ ਐਲਬਮ 1998 ਵਿੱਚ ‘ਸੱਜਣ ਰੁਮਾਲ ਦੇ ਗਿਆ’ ਆਈ ਸੀ, ਪਰ ਇਹ ਜ਼ਿਆਦਾ ਸਫ਼ਲ ਨਾ ਹੋਈ। ਬਾਅਦ ਵਿੱਚ ਇਸ ਐਲਬਮ ਦੇ ਗੀਤਾਂ ਨੂੰ ਉਸ ਨੇ ਆਪਣੀਆਂ ਅਗਲੀਆਂ ਐਲਬਮਾਂ ਵਿੱਚ ਸ਼ਾਮਿਲ ਕੀਤਾ ਅਤੇ ਧੁੰਮਾਂ ਪਾ ਦਿੱਤੀਆਂ। ‘ਤੂੰ ਮੇਰੀ ਮਿਸ ਇੰਡੀਆ’ ਅਤੇ ‘ਸਾਉਣ ਦੀ ਝੜੀ’ ਐਲਬਮਾਂ ਨੇ ਦੇਸ਼-ਵਿਦੇਸ਼ ਵਿੱਚ ਚੰਗੀ ਚਰਚਾ ਖੱਟਣ ਦੇ ਨਾਲ ਬੱਬੂ ਮਾਨ ਨੂੰ ਸੰਗੀਤ ਜਗਤ ’ਚ ਸਥਾਪਤ ਕਰ ਦਿੱਤਾ। 2003 ਵਿੱਚ ਅਦਾਕਾਰ ਅਮਿਤੋਜ ਮਾਨ ਨਾਲ ਮਿਲ ਕੇ ਉਸ ਨੇ ਹਿੰਦੀ ਫ਼ਿਲਮ ‘ਹਵਾਏਂ’ ਬਣਾਈ। ਇਸ ਫ਼ਿਲਮ ਵਿੱਚ ਗੀਤ ਲਿਖਣ ਤੇ ਗਾਉਣ ਦੇ ਨਾਲ ਉਸ ਨੇ ਬਾਕਮਾਲ ਅਦਾਕਾਰੀ ਕੀਤੀ। ਇਹ ਫ਼ਿਲਮ 1984 ਦੇ ਸਿੱਖ ਕਤਲੇਆਮ ’ਤੇ ਅਾਧਾਰਿਤ ਸੀ।
ਬੱਬੂ ਮਾਨ ਦੇ ਬਹੁਤੇ ਗੀਤਾਂ ਵਿਚਲੇ ਬਿੰਬ ਪੰਜਾਬ ਦੇ ਲੋਕ ਬੋਲਾਂ ਦੀ ਤਰਜ਼ਮਾਨੀ ਕਰਦੇ ਹਨ। ਉਸ ਨੇ ਬਹੁਚਰਚਿਤ ‘ਮੇਰਾ ਗ਼ਮ’ ਐਲਬਮ ਦੇ ਗੀਤ ਹਿੰਦੀ ’ਚ ਗਾਏ ਸਨ, ਪਰ ਇਸ ਵਿਚਲੀ ਉਰਦੂ ਸ਼ਾਇਰੀ ਮਨੁੱਖੀ ਜਜ਼ਬਾਤ ਬਿਆਨਦੀ ਜਿਸ ਲਹਿਜ਼ੇ ’ਚ ਉਸ ਦੇ ਬੋਲਾਂ ਰਾਹੀਂ ਸਾਹਮਣੇ ਆਈ, ਉਹ ਬਾਕਮਾਲ ਸੀ। ਬੱਬੂ ਮਾਨ ਨੇ ਧਾਰਮਿਕ ਕੁਰੀਤੀਆਂ ਅਤੇ ਪਾਖੰਡਵਾਦ ਖ਼ਿਲਾਫ਼ ਗੀਤ ‘ਇੱਕ ਬਾਬਾ ਨਾਨਕ ਸੀ’ ਗਾ ਕੇ ਅਵਾਜ਼ ਬੁਲੰਦ ਕੀਤੀ। ਉਸ ਦਾ ਗੀਤ ‘ਇੱਕ੍ਹੀਵੀ ਸਦੀ’ ਵੀ ਇਸੇ ਤਰ੍ਹਾਂ ਦੇ ਵਿਚਾਰਾਂ ਦੀ ਤਰਜ਼ਮਾਨੀ ਕਰਦਾ ਹੈ। ਬੱਬੂ ਮਾਨ ਨੇ ਪੰਜਾਬੀ ਫ਼ਿਲਮਾਂ ‘ਰੱਬ ਨੇ ਬਣਾਈਆਂ ਜੋੜੀਆਂ’, ‘ਹਸ਼ਰ’, ‘ਏਕਮ’, ‘ਹੀਰੋ ਹਿਟਲਰ ਇਨ ਲਵ’ ਅਤੇ ‘ਬਾਜ਼’ ਆਦਿ ਨਾਲ ਪੰਜਾਬੀ ਸਿਨਮਾ ਦੇ ਵਿਕਾਸ ’ਚ ਵੀ ਬਣਦਾ ਯੋਗਦਾਨ ਪਾਇਆ ਹੈ।

About admin

Check Also

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ दुबई का …

error: Content is protected !!