ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸਨੀ ਲਿਓਨੀ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹੈ ਤੇ ਇਸ ਗੱਲ ਦਾ ਸਬੂਤ ਉਦੋਂ ਦੇਖਣ ਨੂੰ ਮਿਲਿਆ, ਜਦੋਂ ਉਹ ਆਪਣੀ ਕਜ਼ਨ ਦੇ ਵਿਆਹ ‘ਚ ਸ਼ਾਮਲ ਹੋਣ ਲਈ ਕੈਨੇਡਾ ਪਹੁੰਚ ਗਈ। ਕੈਨੇਡਾ ਪਹੁੰਚ ਕੇ ਸੰਨੀ ਉਥੇ ਰੱਜ ਕੇ ਮਸਤੀ ਕਰ ਰਹੀ ਹੈ। ਉਸ ਨੇ ਉਥੋਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ।
Sunny Leone sister wedding
ਸਨੀ ਨੇ ਆਪਣੇ ਬਿਆਨ ‘ਚ ਕਿਹਾ, ‘ਮੈਂ ਬਚਪਨ ਤੋਂ ਹੀ ਆਪਣੇ ਅੰਕਲ ਤੇ ਕਜ਼ਨ ਦੇ ਬੇਹੱਦ ਨਜ਼ਦੀਕ ਹਾਂ। ਅਸੀਂ ਇਕੱਠਿਆਂ ਚੰਗਾ ਸਮਾਂ ਗੁਜ਼ਾਰਿਆ।’ਉਨ੍ਹਾਂ ਅੱਗੇ ਕਿਹਾ, ‘ਹੁਣ ਉਸ ਦਾ ਵਿਆਹ ਹੈ ਤੇ ਮੈਂ ਉਸ ਦੇ ਵਿਆਹ ‘ਚ ਸ਼ਾਮਲ ਹੋਣ ਦਾ ਮੌਕਾ ਨਹੀਂ ਛੱਡ ਸਕਦੀ ਸੀ। ਇਹ ਉਸ ਲਈ ਸਰਪ੍ਰਾਈਜ਼ ਹੈ ਤੇ ਮੈਂ ਇਸ ਸਰਪ੍ਰਾਈਜ਼ ਨੂੰ ਲੈ ਕੇ ਉਸ ਦੇ ਚਿਹਰੇ ‘ਤੇ ਆਉਣ ਵਾਲੀ ਚਮਕ ਨੂੰ ਦੇਖਣ ਲਈ ਬੇਹੱਦ ਉਤਸ਼ਾਹਿਤ ਹਾਂ।’
ਦੱਸਣਯੋਗ ਹੈ ਕਿ ਵਿਆਹ ‘ਚ ਸਨੀ ਇਕੱਲੀ ਪਹੁੰਚੀ ਹੈ। ਉਸ ਦੇ ਪਤੀ ਡੈਨੀਅਲ ਵੈਬਰ ਬੇਟੀ ਨਿਸ਼ਾ ਦੀ ਦੇਖਭਾਲ ਲਈ ਮੁੰਬਈ ‘ਚ ਹੀ ਹੈ। ਸਨੀ ਫਿਲਹਾਲ ਆਪਣੀ ਅਗਾਮੀ ਫਿਲਮ ‘ਤੇਰਾ ਇੰਤਜ਼ਾਰ’ ਦੇ ਪ੍ਰਚਾਰ ‘ਚ ਰੁੱਝੀ ਹੋਈ ਹੈ।ਆਪਣੇ ਬਿਜ਼ੀ ਸ਼ੈਡਿਊਲ ‘ਚੋਂ ਸਮਾਂ ਕੱਢ ਕੇ ਸੰਨੀ ਆਪਣੀ ਕਜ਼ਨ ਦੇ ਵਿਆਹ ‘ਚ ਪਹੁੰਚੀ ਹੈ।
ਭੈਣ ਦੀ ਵੈਡਿੰਗ ਰਿਸੈਪਸ਼ਨ ਦੇ ਲਈ ਸਨੀ ਲਿਓਨੀ ਨੇ ਡਿਜ਼ਾਈਨਰ ਅਰਚਨਾ ਕੋਚਰ ਦੀ ਡਰੈੱਸ ਨੂੰ ਚੁਣਿਆ ਅਤੇ ਇਸ ਵਿੱਚ ਸਨੀ ਸ਼ਾਨਦਾਰ ਨਜ਼ਰ ਆ ਰਹੀ ਹੈ।ਸਨੀ ਨੇ ਤਸਵੀਰਾਂ ਤੋਂ ਇਲਾਵਾ ਇੰਸਟਾਗ੍ਰਾਮ `ਤੇ ਭੈਣ ਦੀ ਵਿਆਹ ਦੇ ਫੰਕਸ਼ਨ ਦੇ ਕੁੱਝ ਵੀਡੀਓ ਵੀ ਅਪਲੋਡ ਕੀਤੇ ਹਨ ਜਿਸ ਵਿੱਚ ਉਹ ਜੰਮ ਕੇ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਪਰਿਵਾਰ ਦੇ ਇਸ ਖਾਸ ਸਮਾਰੋਹ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਸਨੀ ਨੇ ਆਪਣੇ ਬਿਆਨ ਵਿੱਚ ਕਿਹਾ ” ਮੈਂ ਬਚਪਨ ਤੋਂ ਹੀ ਆਪਣੇ ਅੰਕਲ ਅਤੇ ਕਜ਼ਨ ਦੇ ਬੇਹੱਦ ਕਰੀਬ ਹਾਂ।ਅਸੀਂ ਇਕੱਠੇ ਬਹੁਤ ਸਮਾਂ ਗੁਜਾਰਿਆ ਹੈ।ਹੁਣ ਉਸ ਦਾ ਵਿਆਹ ਸੋਮਵਾਰ ਨੂੰ ਹੈ ਅਤੇ ਮੈਂ ਉਸੇ ਵਿਆਹ ਵਿੱਚ ਸ਼ਾਮਿਲ ਹੋਣ ਦਾ ਮੌਕਾ ਨਹੀਂ ਛੱਡ ਸਕਦੀ।
ਇਹ ਉਸਦੇ ਲਈ ਸਰਪ੍ਰਾਈਜ਼ ਹੈ ਅਤੇ ਮੈਂ ਇਸ ਸਰਪ੍ਰਾਈਜ਼ ਨੂੰ ਲੈ ਕੇ ਉਸਦੇ ਚਿਹਰੇ ਤੇ ਆਉਣ ਵਾਲੇ ਐਕਸਪਰੈਸ਼ਨ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ।ਤਸਵੀਰਾਂ ਵਿੱਚ ਸਨੀ ਅਤੇ ਉਸ ਦੀ ਭੈਣ ਨੂੰ ਸਾਫ ਤੌਰ `ਤੇ ਦੇਖਿਆ ਜਾ ਸਕਦਾ ਹੈ।