ਜਲੰਧਰ ਦੇ ਦੀਪ ਨਗਰ ਸ਼ਮਸ਼ਾਨ ਘਾਟ ਵਿੱਚ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਰਹੀ ਅਤੇ ਮਹਿੰਦੀ ਲਗਾ ਰਹੀ ਇਸ ਭੈਣ ਸ਼ਰਣਜੀਤ ਕੌਰ ਨੂੰ ਪੂਰਾ ਚਾਅ ਸੀ ਕਿ ਕਦੋਂ ਉਹ ਸਮਾਂ ਆਏਗਾ ਕਿ ਉਹ ਆਪਣੇ ਭਰਾ ਨੂੰ ਸਿਹਰਾ ਬੰਨ੍ਹ ਘੋੜੀ ਉੱਤੇ ਚੜ੍ਹਿਆ ਵੇਖੇਗੀ। ਪਰ ਕਿਸ ਨੂੰ ਪਤਾ ਸੀ ਕਿ ਇਹ ਮੌਕਾ ਤਾਂ ਆਵੇਗਾ, ਪਰ ਭਰਾ ਘੋੜੀ ਉੱਤੇ ਨਹੀਂ ਚਾਰ ਮੋਢਿਆਂ ਉੱਤੇ ਹੋਵੇਗਾ। ਅੱਜ ਇਸ ਭੈਣ ਨੇ ਆਪਣੇ ਭਰਾ ਨੂੰ ਵਿਦਾ ਕਰਦੇ ਹੋਏ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਜਿਸ ਭਰਾ ਦੇ ਵਿਆਹ ਦੇ ਸੁਪਨੇ ਉਸਨੇ ਵੇਖੇ ਸਨ, ਉਸਨੂੰ ਇਸ ਤਰੀਕੇ ਨਾਲ ਅੰਤਮ ਵਿਦਾਈ ਦੇਣੀ ਪਵੇਗੀ।ਇਸਦਾ ਭਰਾ ਅੱਜ ਤੋਂ ਕਰੀਬ 3 ਸਾਲ ਪਹਿਲਾਂ ਅਮਰੀਕਾ ਦੇ ਮਿੱਸੀਸਿਪੀ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਕੋਲ ਗਿਆ ਸੀ ਅਤੇ ਉਥੇ ਹੀ ਪੱਕਾ ਵੀ ਹੋ ਗਿਆ ਸੀ। ਜਿੱਥੇ ਇੱਕ ਪਾਸੇ ਭਰਾ ਕਹਿੰਦਾ ਸੀ ਕਿ ਮੈਂ ਆਪਣੀ ਭੈਣ ਦੇ ਵਿਆਹ ਅਜਿਹਾ ਕਰਵਾਂਗਾ ਕਿ ਪੂਰੀ ਦੁਨੀਆ ਦੇਖੇਗੀ, ਉਥੇ ਹੀ ਭੈਣ ਨੂੰ ਵੀ ਇਹੀ ਚਾਅ ਸੀ ਕਿ ਉਸਦੇ ਭਰਾ ਦੇ ਵਿਆਹ ਹੋਵੇ ਅਤੇ ਉਹ ਆਪਣੇ ਸਾਰੇ ਸ਼ੌਕ ਪੂਰੇ ਕਰੇ।ਪਰ ਸ਼ਾਇਦ ਕਿਸਮਤ ਨੂੰ ਇਹ ਸਭ ਮਨਜ਼ੂਰ ਨਹੀਂ ਸੀ। ਅੱਜ ਜੋ ਕੁੱਝ ਵੀ ਇੱਥੇ ਮੌਜੂਦ ਲੋਕਾਂ ਨੇ ਵੇਖਿਆ ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸਦੀਆਂ ਅੱਖਾਂ ਵਿੱਚ ਹੰਝੂ ਨਾ ਆਏ ਹੋਣ। ਮ੍ਰਿਤਕ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਆਪਣੇ ਬੇਟੇ ਦੀ ਚਿਤਾ ਨੂੰ ਅਗਨੀ ਵਿਖਾਈ, ਉਹ ਇੱਕ ਪੁਲਿਸ ਮੁਲਾਜ਼ਮ ਹਨ।
ਇਸ ਮੌਕੇ ਉੱਤੇ ਸੰਦੀਪ ਦੇ ਚਾਚੇ ਚਰਣਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜਿਸ ਬੇਟੇ ਨੂੰ ਬਹੁਤ ਚਾਅ ਨਾਲ ਵਿਦੇਸ਼ ਭੇਜਿਆ ਸੀ ਅੱਜ ਉਹ ਇਸ ਤਰ੍ਹਾਂ ਨਾਲ ਘਰ ਪਰਤਿਆ ਹੈ । ਉਨ੍ਹਾਂ ਨੇ ਅਮਰੀਕਾ ਸਰਕਾਰ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬਿਨਾਂ ਕੋਈ ਦੇਰੀ ਦੇ ਲਾਸ਼ ਨੂੰ ਭਾਰਤ ਪਹੁੰਚਾਣ ਵਿੱਚ ਮਦਦ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਪੁਲਿਸ ਉਨ੍ਹਾਂ ਲੋਕਾਂ ਨੂੰ ਲੱਭ ਰਹੀ ਹੈ ਜਿਨ੍ਹਾਂ ਨੇ ਇਹ ਕਤਲ ਕੀਤਾ ਹੈ, ਉਥੇ ਹੀ ਦੂਜੇ ਪਾਸੇ ਸਿੱਖ ਭਾਈਚਾਰਾ ਮਿਲਕੇ ਬਲਵਿੰਦਰ ਸਿੰਘ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਅੱਗੇ ਆਇਆ ਹੈ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …