ਮਿਸ ਕਾਲ ਨਾਲ ਕੁੜੀ ਪਈ ਪਿਆਰ ‘ਚ, ਸਾਹਮਣੇ ਆਇਆ ਪ੍ਰੇਮੀ ਤਾਂ ਉੱਡੇ ਹੋਸ਼..! : ਇੱਕ ਕੁੜੀ ਜਿਸਨੇ ਫੋਨ ਉਤੇ ਆਈ ਇੱਕ ਮਿਸ ਕਾਲ ਦਾ ਜਵਾਬ ਦੇਣ ਲਈ ਫੋਨ ਕੀਤਾ ਅਤੇ ਅੱਗਿਓਂ ਆਈ ਆਵਾਜ਼ ਨੂੰ ਉਹ ਦਿਲ ਦੇ ਬੈਠੀ। ਪਿਆਰ ਫਿਰ ਅਜਿਹੇ ਮੋੜ੍ਹ ‘ਤੇ ਪਹੁੰਚਿਆ ਕਿ ਦੋਹਾਂ ‘ਚ ਵਿਆਹ ਦੇ ਵਾਅਦੇ ਵੀ ਹੋ ਗਏ ਅਤੇ ਲੜਕੇ ਨੇ ਵੀ ਕੁੜੀ ਨੂੰ ਕਿਹਾ ਕਿ ਜੇਕਰ ਤੂੰ ਵਿਆਹ ਨਾ ਕਰਵਾਇਆ ਤਾਂ ਮੈਂ ਆਪਣੀ ਜਾਨ ਦੇ ਦਵਾਂਗਾ।
ਪਰ, ਜਦੋਂ ਉਸਦਾ ਪ੍ਰੇਮੀ ਕੁੜੀ ਦੇ ਸਾਹਮਣੇ ਆਇਆ ਤਾਂ ਉਹ ਕੁੜੀ ਦੇ ਪਿਤਾ ਦੀ ਉਮਰ ਦਾ ਨਿਕਲਿਆ। ਜਦੋਂ ਕੁੜੀ ਨੇ ਉਸਨੂੰ ਦੇਖਿਆ ਤਾਂ ਤੁਰੰਤ ਵਿਆਹ ਤੋਂ ਇਨਕਾਰ ਕਰ ਦਿੱਤਾ। ਇਹ ਗੱਲ ਪ੍ਰੇਮੀ ਨੂੰ ਸਹਿਣ ਨਹੀਂ ਹੋਈ ਤਾਂ ਉਸਨੇ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
ਫਿਰ ਜੀਆਰਪੀ ਵੱਲੋਂ ਭਾਗਲਪੁਰ ਸਟੇਸ਼ਨ ਉੱਤੇ ਕੁੜੀ ਨੂੰ ਬਚਾਇਆ ਗਿਆ ਅਤੇ ਉਸਦੇ ਪ੍ਰੇਮੀ ਨੂੰ ਐਸਐਸਪੀ ਮਨੋਜ ਕੁਮਾਰ ਦੇ ਹਵਾਲੇ ਕਰ ਦਿੱਤਾ।
ਕੀ ਹੈ ਪੂਰਾ ਮਾਮਲਾ?
ਇੰਟਰ ਸਕੂਲ ਦੀ ਫਸਟ ਈਅਰ ਦੀ ਵਿਦਿਆਰਥਣ ਮੁਤਾਬਕ, ਸੰਦੀਪ ਕੁਮਾਰ, ਜਿਸਦੀ ਉਮਰ ਤਕਰੀਬਨ ੪੨ ਸਾਲ ਹੈ, ਦਾ ਉਸਨੂੰ ਫੋਨ ਆਇਆ ਸੀ। ਦਰਅਸਲ, ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਸੰਦੀਪ ਉਸਨੂੰ ਇੱਕ ਹੀ ਨੰਬਰ ਤੋਂ eਕੀ ਵਾਰ ਕਾਲ ਕਰ ਰਿਹਾ ਸੀ। ਜਦੋਂ ਇਹ ਪਤਾ ਕਰਨ ਲਈ ਕਿ ਫੋਨ ਕਰਨ ਵਾਲਾ ਸਖਸ਼ ਕੌਣ ਹੈ, ਕੁੜੀ ਨੇ ਦੁਬਾਰਾ ਫੋਨ ਕੀਤਾ ਤਾਂ ਉਹਨਾਂ ਦੀ ਗੱਲਬਾਤ ਸ਼ੁਰੂ ਹੋ ਗਈ। ਵਿਅਕਤੀ ਵੱਲੋਂ ਆਪਣੀ ਉਮਰ ਦਾ ਸੱਚ ਨਹੀਂ ਦੱਸਿਆ ਗਿਆ ਸੀ।
ਗੱਲ ਕਰਦੇ ਕਰਦੇ ਫਿਰ ਨੌਜਵਾਨ ਨੇ ਫੋਨ ‘ਤੇ ਹੀ ਕੁੜੀ ਨੂੰ ਵਿਆਹ ਲਈ ਕਹਿ ਦਿੱਤਾ, ਪਰ ਕੁੜੀ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਮੈਂ ਤੁਹਾਨੂੰ ਦੇਖਣਾ ਚਾਹੁੰਦੀ ਹਾਂ। ਫਿਰ ਉਸਦੇ ਪ੍ਰੇਮੀ ਨੇ ਖੂਠ ਬੋਲਿਆ ਕਿ ਉਹ ੨੦ ਸਾਲ ਦਾ ਹੈ ਅਤੇ ਠੀਕ ਦਿਸਦਾ ਹੈ, ਉਸ ਨਾਲ ਵਿਆਹ ਨਾ ਹੋਣ ਦੀ ਸੂਰਤ ‘ਚ ਉਹ ਆਤਮਹੱਤਿਆ ਕਰ ਲਵੇਗਾ।
ਫਿਰ ਭਾਵਨਾਵਾਂ ‘ਚ ਵਹਿ ਕੁੜੀ ਨੇ ਵਿਆਹ ਲਈ ਹਾਂ ਕਰ ਦਿੱਤੀ ਅਤੇ ਵੀਰਵਾਰ ਰਾਤ ਨੂੰ ਪ੍ਰੇਮੀ ਨੇ ਕੁੜੀ ਨੂੰ ਫੋਨ ਕਰਕੇ ਕਿਹਾ ਕਿ ਉਹ ਉਸਨੂੰ ਮਿਲਣ ਆ ਰਿਹਾ ਹੈ। ਟਿਊਸ਼ਨ ਪੜ੍ਹਣ ਦੇ ਬਹਾਨੇ ਪ੍ਰੇਮੀ ਨੂੰ ਮਿਲਣ ਲਈ ਕੁੜੀ ਜਦੋਂ ਸਟੇਸ਼ਨ ਪਹੁੰਚੀ ਤਾਂ ਉਸਦੇ ਹੋਸ਼ ਉਡ ਗਏ। ਉਸਨੇ ਤਰੰਤ ਵਿਆਹ ਤੋਂ ਇਨਕਾਰ ਕਰ ਦਿੱਤਾ।
ਪਰ, ਸੰਦੀਪ ਨੇ ਉਸਦੀ ਗੱਲ ਨਹੀਂ ਮੰਨੀ ਅਤੇ ਉਸਨੂੰ ਜਬਰਨ ਟ੍ਰੇਨ ਵਿੱਚ ਬੈਠਾ ਲਿਆ। ਉਸਦੀ ਗੱਲ ਨਾ ਮੰਨਣ ‘ਤੇ ਉਸਨੇ ਕੁੜੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ।
ਫਿਰ ਕੁੜੀ ਨੇ ਟਾਇਲਟ ਜਾਣ ਦੇ ਬਹਾਨੇ ਆਪਣੀ ਭੈਣ ਨੂੰ ਫੋਨ ਕੀਤਾ ਪਰ ਬਾਅਦ ‘ਚ ਪ੍ਰੇਮੀ ਨੇ ਉਸਦਾ ਮੋਬਾਈਲ ਖੋਹ ਕੇ ਤੋੜ ਦਿੱਤਾ। ਜਦੋਂ ਗੱਡੀ ਭਾਗਲਪੁਰ ਸਟੇਸ਼ਨ ਪਹੁੰਚੀ ਤਾਂ ਪੁਲਿਸ ਵੱਲ ਵੇਖ ਕੇ ਕੁੜੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੋਸ਼ੀ ਫੜ੍ਹ ਲਿਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਸੰਦੀਪ ਵੱਲੋਂ ਆਪਣੀ ਉਮਰ ਅਤੇ ਸੂਰਤ ਛਪਾਉਣ ਵੱਟਸਐਪ ਉੱਤੇ ਫੋਟੋ ਵੀ ਨਹੀਂ ਲਗਾਈ ਸੀ। ਇਸ ਤੋਂ ਇਲਾਵਾ ਨਾ ਹੀ ਕਿਸੇ ਹੋਰ ਪਲੈਟਫਾਰਮ ‘ਤੇ ਉਸਨੇ ਆਪਣੀ ਕੋਈ ਤਸਵੀਰ ਸਾਂਝੀ ਕੀਤੀ ਹੈ।