Breaking News

ਮੈਂ ਕਿਸੇ ਕੰਮ ਨਾਲ ਘਰ ਤੋਂ ਬਾਹਰ ਗਈ ਹੋਈ ਸੀ ਅਤੇ ਪਿੱਛੋਂ …..

ਗੁਰਦਾਸਪੁਰ (ਵਿਨੋਦ) : ਸੌਤੇਲੀ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਇਕ ਦੋਸ਼ੀ ਨੂੰ ਉਕਤ ਲੜਕੀ ਦੀ ਮਾਂ ਨੇ ਆਪਣੇ ਭਤੀਜੇ ਨਾਲ ਮਿਲ ਕੇ ਪਤੀ ਦੀ ਹੱਤਿਆ ਕਰਕੇ ਉਸ ਦੇ ਸਰੀਰ ਦੇ ਅੰਗਾਂ ਨੂੰ ਗਰਮ ਪਾਣੀ ਵਿਚ ਉਬਾਲ ਕੇ ਖੁਰਦ-ਬੁਰਦ ਕਰ ਦਿੱਤਾ। ਕਰਾਚੀ ਪੁਲਸ ਨੇ ਉਕਤ ਮਹਿਲਾ ਅਤੇ ਉਸ ਦੇ ਭਤੀਜੇ ਨੂੰ ਹੱਤਿਆ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ।


ਸਰਹੱਦ ਪਾਰ ਸੂਤਰਾਂ ਅਨੁਸਾਰ ਕਰਾਚੀ ਦੇ ਮੁਹੱਲਾ ਸ਼ਾਹ ਫੈਸਲ ਇਲਾਕੇ ਵਿਚ ਐਤਵਾਰ ਸਵੇਰੇ ਇਕ ਘਰ ਦੀ ਨਾਲੀ ‘ਚੋਂ ਖੂਨ ਵੱਗਦਾ ਵੇਖਿਆ ਗਿਆ ਤਾਂ ਮੁਹੱਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਕੇ ਇਸ ਘਰ ਵਿਚ ਛਾਪਾਮਾਰੀ ਕੀਤੀ।

ਜਦੋਂ ਪੁਲਸ ਨੇ ਇਸ ਘਰ ਵਿਚ ਛਾਪਾਮਾਰੀ ਕੀਤੀ ਤਾਂ ਘਰ ਵਿਚ ਜਾਨਿਬ ਬੀਬੀ ਨੂੰ ਇਕ ਵੱਡੇ ਪਤੀਲੇ ਵਿਚ ਕੁਝ ਮਨੁੱਖੀ ਅੰਗਾਂ ਨੂੰ ਉਬਾਲਦੇ ਹੋਏ ਪਾਇਆ। ਮੌਕੇ ‘ਤੇ ਪੁਲਸ ਨੇ ਤਿੰਨ ਦਰਜਨ ਤੋਂ ਜ਼ਿਆਦਾ ਹੋਰ ਮਨੁੱਖੀ ਅੰਗ ਵੀ ਬਰਾਮਦ ਕੀਤੇ।

ਇਸ ਸੰਬੰਧੀ ਪੁਲਸ ਨੇ ਕਾਰਵਾਈ ਕਰਦੇ ਹੋਏ ਜਾਨਿਬ ਬੀਬੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਘਰ ਵਿਚ ਪਏ ਸਾਰੇ ਮਨੁੱਖੀ ਅੰਗ ਵੀ ਕਬਜ਼ੇ ਵਿਚ ਲੈ ਲਏ। ਪੁੱਛਗਿਛ ਵਿਚ ਜਾਨਿਬ ਬੀਬੀ ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਮ੍ਰਿਤਕ ਅਹਿਮਦ ਅੱਬਾਸ ਨਾਲ ਨਿਕਾਹ ਕੀਤਾ ਸੀ।

ਨਿਕਾਹ ਤੋਂ ਬਾਅਦ ਮੇਰੇ ਪਹਿਲੇ ਪਤੀ ਤੋਂ ਪੈਦਾ ਹੋਈ 15 ਸਾਲਾ ਲੜਕੀ ਜੀਨਤ ਵੀ ਮੇਰੇ ਨਾਲ ਰਹਿਣ ਲੱਗੀ। ਕੁਝ ਦਿਨਾਂ ਤੋਂ ਮੇਰਾ ਪਤੀ ਅਹਿਮਦ ਅੱਬਾਸ ਮੇਰੀ ਲੜਕੀ ਜੀਨਤ ਨਾਲ ਛੇੜਛਾੜ ਕਰ ਰਹੀ ਸੀ।

ਬੀਤੇ ਦਿਨ ਮੈਂ ਕਿਸੇ ਕੰਮ ਨਾਲ ਘਰ ਤੋਂ ਬਾਹਰ ਗਈ ਹੋਈ ਸੀ ਅਤੇ ਪਿੱਛੇ ਅੱਬਾਸ ਨੇ ਜੀਨਤ ਨਾਲ ਬਲਾਤਕਾਰ ਕੀਤਾ। ਜਦੋਂ ਮੈਂ ਘਰ ਪਹੁੰਚੀ ਤਾਂ ਜੀਨਤ ਨੇ ਸਾਰੀ ਗੱਲ ਦੱਸੀ। ਜਿਸ ‘ਤੇ ਮੈਂ ਆਪਣੇ ਭਤੀਜੇ ਜ਼ਹੀਰ ਨੂੰ ਆਪਣੇ ਕੋਲ ਬੁਲਾਇਆ।

ਸਾਰੀ ਯੋਜਨਾ ਬਣਾ ਕੇ ਰਾਤ ਨੂੰ ਜਦੋਂ ਅਹਿਮਦ ਸ਼ਰਾਬ ਪੀ ਕੇ ਸੁੱਤਾ ਸੀ ਤਾਂ ਉਸ ‘ਤੇ ਤੇਜ਼ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਸ ਦੇ ਸਰੀਰ ਦੇ ਛੋਟੇ-ਛੋਟੇ ਟੁਕੜੇ ਕੀਤੇ ਅਤੇ ਉਸ ਦੇ ਅੰਗਾਂ ਨੂੰ ਗਰਮ ਪਾਣੀ ਵਿਚ ਉਬਾਲੇ ਜਾ ਰਹੇ ਸਨ ਕਿ ਪੁਲਸ ਮੌਕੇ ‘ਤੇ ਆ ਗਈ।

ਦੋਸ਼ੀ ਔਰਤ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਨੂੰ ਤੜਕਸਾਰ ਹੀ ਕਿਸੇ ਰਿਸ਼ਤੇਦਾਰ ਦੇ ਕੋਲ ਭੇਜ ਦਿੱਤਾ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਕੇ ਜਾਨਿਬ ਦੇ ਭਤੀਜੇ ਜ਼ਹੀਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਦੋਵਾਂ ਵਿਰੁੱਧ ਹੱਤਿਆ ਦਾ ਕੇਸ ਦਰਜ ਕੀਤਾ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!