Breaking News

ਮੈਂ ਵਿੱਕੀ ਗੌਂਡਰ ਬੋਲਦਾ ਫੇਸਬੁੱਕ ਤੇ ਕੀਤੀ ਇੱਕ ਹੋਰ ਪੋਸਟ….

ਮੈਂ ਵਿੱਕੀ ਗੌਂਡਰ ਬੋਲਦਾ ਫੇਸਬੁੱਕ ਤੇ ਕੀਤੀ ਇੱਕ ਹੋਰ ਪੋਸਟ….

ਵਿੱਕੀ ਗੌਂਡਰ ਭਾਵੇਂ ਇਸ ਦੁਨੀਆ ਵਿਚ ਨਹੀਂ ਹੈ ਪਰ ਉਸਦਾ ਫੇਬੁੱਕ ਪੇਜ ਅਜੇ ਵੀ ਚਲ ਰਿਹਾ ਹੈ। ਵਿੱਕੀ ਦੇ ਪੇਜ ਤੇ ਇੱਕ ਪੋਸਟ ਕੀਤੀ ਗਈ ਹੈ ਜੋ “ਮੈਂ ਵਿੱਕੀ ਗੌਂਡਰ ਬੋਲਦਾ…” ਦੇ ਨਾਮ ਤੇ ਹੋਈ ਹੈ।ਇਸ ਪੋਸਟ ਵਿਚ ਵਿੱਕੀ ਦਾ ਪੇਜ ਚਲਾਉਣ ਵਾਲੇ ਨੇ ਪੁਲਿਸ ਅਤੇ ਸਰਕਾਰ ਤੇ ਕਈ ਸਵਾਲ ਚੁੱਕੇ ਹਨ। ਨਾਲ ਹੀ ਦੱਸਿਆ ਹੈ ਕਿ ਉਹਨਾਂ ਨੂੰ ਕਿਵੇਂ ਮਾਰਿਆ ਗਿਆ ਤੇ ਕਿਵੇਂ ਉਹਨਾਂ ਦਾ ਮੁਕਾਬਲਾ ਬਣਾਇਆ ਗਿਆ। ਵਿੱਕੀ ਦੇ ਮਰਨ ਤੋਂ ਬਾਅਦ ਅਜਿਹੀ ਪੋਸਟ ਕਾਫੀ ਮਾਇਨੇ ਰੱਖਦੀ ਹੈ। ਉਦੋਂ ਜਦੋਂ ਸਾਰੇ ਪਾਸੇ ਉਸਦਾ ਝੂਠਾ ਮੁਕਾਬਲਾ ਬਣਾਕੇ ਮਾਰਨ ਦੀ ਚਰਚਾ ਛਿੜੀ ਹੋਵੇ। “ਵਿੱਕੀ ਗ਼ਲਤ ਸੀ। ਉਸ ਨੇ ਗ਼ਲਤ ਕੰਮ ਕੀਤੇ। ਅਸੀਂ ਉਸ ਦੇ ਗ਼ਲਤ ਕੰਮਾਂ ਦੀ ਨਾ ਕਦੇ ਹਮਾਇਤ ਕੀਤੀ ਤੇ ਨਾ ਕਦੇ ਉਸ ਨੂੰ ਬੁਲਾਇਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਪੁਲਿਸ ਝੂਠਾ ਮੁਕਾਬਲਾ ਬਣਾਵੇ। ਮੈਂ ਸੁਣਿਆ ਕਿ ਉਹ ਸੈਰੰਡਰ ਕਰਨਾ ਚਾਹੁੰਦਾ ਸੀ। ਇਸ ਦੀ ਸੀਬੀਆਈ ਵਰਗੀ ਏਜੰਸੀ ਜਾਂਚ ਕਰੇ ਨਹੀਂ ਤਾਂ ਅਸੀਂ ਅਦਾਲਤੀ ਚਾਰਜ਼ੋਈ ਕਰਾਂਗੇ।” ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਤੇ ਚਾਚਾ ਜਗਦੀਸ਼ ਸਿੰਘ ਨੇ ਐਨਕਾਊਂਟਰ ਤੋਂ ਬਾਅਦ ਪਹਿਲੀ ਵਾਰ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵਿੱਕੀ ਦਾ ਮੁਕਾਬਲਾ ਕਰਨ ਦੀ ਥਾਂ ਉਸ ਨੂੰ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਸਕਦੀ ਸੀ। ਪੁਲਿਸ ਨੇ ਉਸ ਨਾਲ ਨਾਜਾਇਜ਼ ਕੀਤੀ। ਉਨ੍ਹਾਂ ਕਿਹਾ, “ਮੈਂ ਵਿੱਕੀ ਨੂੰ ਬਹੁਤ ਸਮਝਾਇਆ ਕਿ ਗੈਂਗ ਛੱਡ ਦੇ ਪਰ ਉਸ ਨੂੰ ਨਾਲ ਦਿਆਂ ਨੇ ਨਹੀਂ ਛੱਡਿਆ।ਉਨ੍ਹਾਂ ਕਿਹਾ ਕਿ ਵਿੱਕੀ ਨੇ ਮੇਰੇ ਨਾਲ ਸੈਰੰਡਰ ਦੀ ਗੱਲ ਨਹੀਂ ਕੀਤੀ। ਜੇ ਕਰਦਾ ਤਾਂ ਇਹ ਦਿਨ ਨਾ ਆਉਂਦਾ। ਅਸੀਂ ਉਸ ਦਾ ਅਦਾਲਤ ਵਿੱਚ ਸੈਰੰਡਰ ਕਰਵਾ ਦਿੰਦੇ ਜਾਂ ਉਸ ਨੂੰ ਮੀਡੀਆ ਸਾਹਮਣੇ ਲੈ ਕੇ ਆਉਂਦੇ।ਦੂਜੇ ਪਾਸੇ ਪੰਥਕ ਹਲਕਿਆਂ ਵਿਚ ਵਿੱਕੀ ਦੇ ਮੁਕਾਬਲੇ ਦਾ ਕਾਫੀ ਰੋਸ ਹੈ।ਮੁਕਤਸਰ ਪੁਲਿਸ ਵਲੋਂ ਵਿੱਕੀ ਗੌਂਡਰ ਸਮੇਤ ਦੋ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਜਿਵੇਂ ਮਾਰਿਆ ਗਿਆ ਹੈ ਇਸੇ ਤਰਾਂ ਪਿੱਛਲੇ ਦਿਨੀਂ ਮਨਪ੍ਰੀਤ ਸਿੰਘ ਮੰਨਾ ਤੇ ਉਸਦੇ ਸਾਥੀ ਨੂੰ ਇਸੇ ਤਰਾਂ ਹੀ ਗੈਂਗਸਟਰ ਕਹਿ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਸੀ।ਸਿੱਖ ਨੌਜਵਾਨਾਂ ਨੂੰ ਪਹਿਲਾਂ ਖਾੜਕੂ ਕਹਿ ਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕੀਤਾ ਗਿਆ ਤੇ ਹੁਣ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਨੌਜਵਾਨੀਂ ਨੂੰ ਖਤਮ ਕਰਨ ਦੀ ਇਹ ਸੈਂਟਰ ਅਤੇ ਪੰਜਾਬ ਸਰਕਾਰ ਦੀ ਸਾਂਝੀ ਘਟੀਆ ਚਾਲ ਹੈ। ਪੰਜਾਬ ਵਿਚ ਲਗਾਤਾਰ ਵੱਧ ਰਿਹਾ ਫਰਜ਼ੀ ਪੁਲਿਸ ਮੁਕਾਲਬਲਿਆਂ ਦਾ ਦੌਰ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕੇ ਸਰਕਾਰ ਕਾਨੂੰਨ ਨੂੰ ਛਿੱਕੇ ਟੰਗ ਕੇ ਅਦਾਲਤਾਂ ਨੂੰ ਮਨਫ਼ੀ ਕਰਕੇ ਸਿੱਧਾ ਨੌਜਵਾਨੀਂ ਨੂੰ ਮਾਰਨ ਤੇ ਉੱਤਰ ਆਈ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!