ਸਾਧਵੀ ਬਲਾਤਕਾਰ ਕੇਸ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮਿਲਣ ਲਈ ਇੱਕ ਵਾਰ ਫਿਰ ਉਸਦੀ ਮਾਤਾ ਜੇਲ ‘ਚ ਪਹੁੰਚੀ ਅਤੇ ਆਪਣੇ ਪੁੱਤਰ ਨੂੰ ਅਜਿਹੀ ਗੱਲ ਕਹੀ ਕਿ ਉਹ ਭਾਵੁਕ ਹੋ ਗਿਆ। ਰਾਮ ਰਹੀਮ ਨੂੰ ਮਿਲਣ ਸੋਮਵਾਰ ਨੂੰ ਮਾਂ ਨਸੀਬ ਕੌਰ ਸੁਨਾਰੀਆ ਜੇਲ ‘ਚ ਪਹੁੰਚੀ। ਉਸਦੇ ਨਾਲ ਉਸਦਾ ਬੇਟਾ, ਬੇਟੀ ਅਤੇ ਜਵਾਈ ਵੀ ਸੀ। ਜੇਲ ‘ਚ ਮੁਲਾਕਾਤ ਕਰਨ ਤੋਂ ਬਾਅਦ ਉਹ ਵਾਪਸੀ ਲਈ ਰਵਾਨਾ ਹੋ ਗਏ।
ਕਿਹਾ ਜਾ ਰਿਹਾ ਹੈ ਕਿ ਸਿਰਸਾ ਡੇਰੇ ਦੀ ਗੱਦੀ ਨੂੰ ਲੈ ਕੇ ਪਰਿਵਾਰ ਦੇ ਮੈਂਬਰਾਂ ਦਾ ਨਾਲ ਗੁਰਮੀਤ ਨੇ ਚਰਚਾ ਕੀਤੀ। ਗੁਰਮੀਤ ਨੇ ਪਿੱਠ ਦਰਦ ਦੇ ਬਾਰੇ ‘ਚ ਮਾਂ ਨੂੰ ਦੱਸਿਆ ਤਾਂ ਉਹਨਾਂ ਨੇ ਜੇਲ ਪ੍ਰਸ਼ਾਸਨ ‘ਚ ਉਹਨਾਂ ਨੂੰ ਕਠੋਰ ਸਜ਼ਾ ਨਾ ਦੇਣ ਦੀ ਮੰਗ ਕੀਤੀ।
ਸੋਮਵਾਰ ਨੂੰ ਕਰੀਬ ਦੋ ਵਜੇ ਰਾਮ ਰਹੀਮ ਦੀ ਮਾਂ ਨਸੀਬ ਕੌਰ, ਪੁੱਤਰ ਜਸਮੀਤ, ਬੇਟੀ ਚਰਜ਼ਪ੍ਰੀਤ ਕੌਰ ਅਤੇ ਜਵਾਈ ਸ਼ਾਨ-ਏ-ਮੀਤ ਸੁਨਾਰੀਆ ਜੇਲ ਪਹੁੰਚੇ। ਉਹਨਾਂ ਦੇ ਇਲਾਵਾ ਇੱਕ ਡ੍ਰਾਈਵਰ ਸੀ। ਮੁਲਾਕਾਤ ਦੇ ਬਾਅਦ ਸਵਾ ਤਿੰਨ ਵਜੇ ਸਾਰੇ ਮੈਂਬਰ ਵਾਪਿਸ ਚਲੇ ਗਏ। ਉਹਨਾਂ ਨੇ ਮੁਲਾਕਾਤ ਦੇ ਦੌਰਾਨ ਰਾਮ ਰਹੀਮ ਦੀ ਮਾਂ ਨੇ ਉਸਦੇ ਡੇਰੇ ਦੇ ਉਤਰਾਅਧਿਕਾਰੀ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਜਸਮੀਤ ਨੂੰ ਡੇਰਾ ਮੁਖੀ ਬਣਾਉਣ ਲਈ ਕਿਹਾ।
ਦੱਸਣਯੋਗ ਹੈ ਕਿ ਰਾਮ ਰਹੀਮ ਦੀ ਮਾਂ ਉਸਦੀ ਜਗ੍ਹਾ ਪੋਤਰੇ ਜਸਮੀਤ ਨੂੰ ਗੱਦੀ ‘ਤੇ ਬਿਠਾਉਣਾ ਚਾਹੁੰਦੀ ਹੈ ਪਰ ਰਾਮ ਰਹੀਮ ਨੂੰ ਇਹ ਮਨਜ਼ੂਰ ਨਹੀਂ ਹੈ। ਜੇਲ ‘ਚ ਰਹਿੰਦੇ ਹੋਏ ਵੀ ਰਾਮ ਰਹੀਮ ਹਨੀਪ੍ਰੀਤ ਦੇ ਪ੍ਰਤੀ ਲਗਾਵ ਨਹੀਂ ਘਟਿਆ ਹੈ ਅਤੇ ਉਹ ਗੱਦੀ ‘ਤੇ ਹਨੀਪ੍ਰੀਤ ਨੂੰ ਬਿਠਾਉਣਾ ਚਾਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਅਤੇ ਉਸਦੀ ਮਾਂ ਦੀ ਇਸ ਵਾਰ ਦੀ ਮੁਲਾਕਾਤ ਕਾਫੀ ਭਾਵੁਕ ਰਹੀ ਸੀ।