Breaking News

ਲਓ ਜੀ , ਅਕਾਲੀ ਹੁਣ ਇਹ ਕੰਮ ਵੀ ਕਰਨ ਲੱਗ ਪਏ

ਖੰਨਾ (ਵਿਪਨ) : ਥਾਣਾ ਮਲੌਦ ਦੀ ਪੁਲਸ ਨੇ ਸ਼ਰਾਬ ਤਸਕਰੀ ਦੇ ਚੱਲਦੇ ਇਕ ਅਕਾਲੀ ਸਰਪੰਚ ਸਮੇਤ ਦੋ ਲੋਕਾਂ ਖਿਲਾਫ ਮਾਮਲਾ ਕੀਤਾ ਹੈ। ਦੋਸ਼ੀਆਂ ਦੀ ਪਛਾਣ ਪਿੰਡ ਟਿੰਬਰਵਾਲ ਦੇ ਮੌਜੂਦਾ ਸਰਪੰਚ ਹਰਦੀਪ ਸਿੰਘ ਉਰਫ ਦੀਪਾ ਅਤੇ ਉਸ ਦੇ ਸਾਥੀ ਤੇਗਵੀਰ ਸਿੰਘ ਕਾਲਾ ਨਿਵਾਸੀ ਸਲੇਮਪੁਰ (ਸੰਗਰੂਰ) ਦੇ ਰੂਪ ‘ਚ ਹੋਈ ਹੈ। ਅਕਾਲੀ ਸਰਪੰਚ ਪੁਲਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਤੇਗਵੀਰ ਨੂੰ ਪੁਲਸ ਕਾਬੂ ਕਰਕੇ 190 ਪੇਟੀਆਂ ਸ਼ਰਾਬ ਸਮੇਤ ਬਲੈਰੋ ਗੱਡੀ ਜ਼ਬਤ ਕਰ ਲਈ।

ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਐੱਸ. ਐੱਚ. ਓ. ਮਲੌਦ ਹਰਦੀਪ ਸਿੰਘ ਅਤੇ ਏ. ਐੱਸ. ਆਈ. ਮਹਿੰਦਰਪਾਲ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਬਸ ਸਟੈਂਡ ਮਲੌਦ ਮੌਜੂਦ ਸੀ। ਇਸ ਦੌਰਾਨ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਉਕਤ ਦੋਸ਼ੀ ਬਾਹਰੀ ਜ਼ਿਲੇ ਤੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਭਾਅ ‘ਤੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਬਲੈਰੋ ਗੱਡੀ ਵਿਚ ਭਾਰੀ ਮਾਤਰਾ ‘ਚ ਸ਼ਰਾਬ ਲੈ ਕੇ ਆ ਰਿਹਾ ਹੈ। ਇਸ ‘ਤੇ ਪੁਲਸ ਨੇ ਤੁਰੰਤ ਸੂਆ ਪੁਲੀ ਬੇਰਕਲਾਂ ‘ਤੇ ਨਾਕਾਬੰਦੀ ਕਰਕੇ ਉਕਤ ਨੂੰ ਕਾਬੂ ਕਰ ਲਿਆ। ਪੁਲਸ ਨੇ ਜਦੋਂ ਅਕਾਲੀ ਆਗੂ ਦੀ ਬਲੈਰੋ ਗੱਡੀ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 190 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਇਸ ਦੌਰਾਨ ਅਕਾਲੀ ਸਰਪੰਚ ਮੌਕੇ ਤੋਂ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

ਐੱਸ. ਐੱਚ. ਓ. ਮਲੌਦ ਹਰਦੀਪ ਸਿੰਘ ਨੇ ਦੱਸਿਆ ਕਿ ਉਕਤ ਸਰਪੰਚ ਕਾਫੀ ਸਮੇਂ ਤੋਂ ਸ਼ਰਾਬ ਤਸਕਰੀ ਦਾ ਧੰਦਾ ਕਰਦਾ ਸੀ। ਉਸ ਦੀ ਪਤਨੀ ਵਿਦੇਸ਼ ਰਹਿੰਦੀ ਹੈ ਅਤੇ ਦੋਸ਼ੀ ਪੁਲਸ ਨੂੰ ਚਕਮਾ ਦੇਣ ਲਈ ਕੁਝ ਸਮਾਂ ਸ਼ਰਾਬ ਦਾ ਧੰਦਾ ਕਰਕੇ ਵਿਦੇਸ਼ ਭੱਜ ਜਾਂਦਾ ਸੀ ਅਤੇ ਮੁੜ ਪੰਜਾਬ ਆ ਕੇ ਸ਼ਰਾਬ ਵੇਚਣ ਲੱਗਦਾ ਸੀ। ਪੁਲਸ ਮੁਤਾਬਕ ਦੋਸ਼ੀ ਖਿਲਾਫ ਮਾਮਲਾ ਦਰਜ ਕੇ ਕਾਰਵਾਈ ਕੀਤੀ ਜਾ ਰਹੀ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!