ਛਪਰਾ : ਬਿਹਾਰ ਦੇ ਛਪਰਾ ਦੇ ਬਨੀਆਪੁਰ ਥਾਣਾ ਖੇਤਰ ਵਿਚ ਇੱਕ ਵਿਦਿਆਰਥਣ ਦੀ ਗੈਂਗਰੇਪ ਤੋਂ ਬਾਅਦ ਚਾਕੂ ਮਾਰ-ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਮੱਕੀ ਦੇ ਖੇਤ ਵਿਚ ਸੁੱਟ ਦਿੱਤਾ ਗਿਆ। ਇਹ ਘਟਨਾ ਸ਼ਨੀਵਾਰ ਸਵੇਰ ਦੀ ਹੈ। ਲੜਕੀ ਟਾਇਲਟ ਕਰਨ ਲਈ ਖੇਤ ਵਿਚ ਗਈ ਸੀ। ਗੁੰਡਿਆਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਗੈਂਗਰੇਪ ਤੋਂ ਬਾਅਦ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।
ਖੇਤਾਂ ‘ਚ ਟਾਇਲਟ ਕਰਨ ਲਈ ਗਈ ਸੀ ਲੜਕੀ …..
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਬਨੀਆਪੁਰ ਥਾਣਾ ਖੇਤਰ ਦੇ ਇੱਕ ਪਿੰਡ ਵਿਚ ਰਹਿਣ ਵਾਲੀ 17 ਸਾਲਾ ਲੜਕੀ ਨੇ ਅਜੇ ਹਾਲ ਹੀ ਵਿਚ ਮੈਟ੍ਰਿਕ ਪ੍ਰੀਖਿਆ ਪਾਸ ਕੀਤੀ ਸੀ। ਸ਼ਨੀਵਾਰ ਦੀ ਸਵੇਰ ਕਰੀਬ ਤਿੰਨ ਵਜੇ ਉਹ ਘਰ ਤੋਂ ਟਾਇਲਟ ਕਰਨ ਦੇ ਲਈ ਖੇਤ ਵਿਚ ਗਈ ਸੀ। ਕਰੀਬ ਇੱਕ ਘੰਟਾ ਬੀਤ ਜਾਣ ਤੋਂ ਬਾਅਦ ਵੀ ਜਦੋਂ ਉਹ ਘਰ ਨਾ ਪਰਤੀ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ।
ਤਿੰਨ ਘੰਟੇ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਮਿਲੀ ਲਾਸ਼ …..
ਦੱਸਿਆ ਜਾ ਰਿਹਾ ਹੈ ਕਿ ਕਰੀਬ ਤਿੰਨ ਘੰਟੇ ਬਾਅਦ ਪਿੰਡ ਦੇ ਕਿਸੇ ਵਿਅਕਤੀ ਨੇ ਮੱਕੀ ਦੇ ਖੇਤਰ ਵਿਚ ਲੜਕੀ ਦੀ ਲਾਸ਼ ਪਈ ਦੇਖੀ। ਉਸ ਨੇ ਲੜਕੀ ਦੇ ਮਾਪਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਘਰ ਵਾਲਿਆਂ ਤੁੰਰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਸੂਟ ਪਹਿਨ ਕੇ ਗਈ ਸੀ ਜਦੋਂ ਕਿ ਉਸ ਦੀ ਲਾਸ਼ ਸਾੜ੍ਹੀ ਵਿਚ ਲਿਪਟੀ ਹੋਈ ਮਿਲੀ।
ਕਰੂਰਤਾ ਭਰੇ ਤਰੀਕੇ ਨਾਲ ਕੀਤੀ ਗਈ ਹੱਤਿਆ
ਪੁਲਿਸ ਲੜਕੀ ਦੇ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਦਾ ਸ਼ੱਕ ਜਤਾ ਰਹੀ ਹੈ। ਲਾਸ਼ ਦੀ ਹਾਲਤ ਦੇਖ ਕੇ ਸਾਫ਼ ਪਤਾ ਚਲਦਾ ਹੈ ਕਿ ਲੜਕੀ ਦੀ ਹੱਤਿਆ ਬਹੁਤ ਕਰੂਰਤਾ ਭਰੇ ਤਰੀਕੇ ਨਾਲ ਕੀਤੀ ਗਈ ਹੈ। ਉਸ ਦੀ ਗਰਦਨ ਅਤੇ ਛਾਤੀਆਂ ‘ਤੇ ਅੱਠ ਜਗ੍ਹਾ ‘ਤੇ ਚਾਕੂ ਦੇ ਜ਼ਖ਼ਮਾਂ ਦੇ ਨਿਸ਼ਾਨ ਦਿਖ ਰਹੇ ਸਨ। ਸਾੜ੍ਹੀ ਵਿਚ ਲਿਪਟੀ ਬੁਰੀ ਤਰ੍ਹਾਂ ਨੁਕਸਾਨੀ ਲਾਸ਼ ਨੂੰ ਦੇਖ ਕੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਬਿਹਾਰ ਦੇ ਬਾਂਕਾ ‘ਚ ਨਾਬਾਲਿਗ ਲੜਕੀ ਨਾਲ ਰੇਪ ਦਾ ਵੀਡੀਓ ਵਾਇਰਲ
ਬਿਹਾਰ ਦੇ ਬਾਂਕਾ ਜ਼ਿਲ੍ਹੇ ਦੇ ਸੂਈਆ ਖੇਤਰ ਵਿਚ ਇੱਕ ਨਾਬਾਲਿਗ ਲੜਕੀ ਦੇ ਨਾਲ ਰੇਪ ਕਰਕੇ ਵੀਡੀਓ ਵਾਇਰਲ ਕਰਨ ਦਾ ਵੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਦੋਸ਼ੀਆਂ ਦੇ ਖਿ਼ਲਾਫ਼ ਪੁਲਿਸ ਨੇ ਆਈਪੀਸੀ ਦੀ ਧਾਰਾ 376, ਪੋਕਸੋ ਐਕਟ ਅਤੇ ਆਈਟੀ ਕਾਨੂੰਨ ਦੀ ਧਾਰਾ 67ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ।
ਬਾਰਾਬੰਕੀ ‘ਚ ਵੀ ਹੋਇਆ ਗੈਂਗਰੇਪ
ਇਸ ਤੋਂ ਇਲਾਵਾ ਯੂਪੀ ਦੇ ਹੀ ਬਾਰਾਬੰਕੀ ਵਿਚ 19 ਸਾਲਾ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਲੜਕੀ ਕੱਲ੍ਹ ਸ਼ਾਮ ਖੇਤਾਂ ਤੋਂ ਆਪਣੇ ਘਰ ਨੂੰ ਵਾਪਸ ਆ ਰਹੀ ਸੀ। ਰਸਤੇ ਵਿਚ ਪਿੰਡ ਦੇ ਹੀ ਦੋ ਨੌਜਵਾਨਾਂ ਰਾਹੁਲ ਸਿੰਘ ਅਤੇ ਰਵੀ ਯਾਦਵ ਨੇ ਉਸ ਨੂੰ ਝਾੜੀਆਂ ਵਿਚ ਖਿੱਚ ਲਿਆ ਅਤੇ ਦੋਵਾਂ ਨੇ ਉਸ ਦੇ ਨਾਲ ਗੈਂਗਰੇਪ ਕੀਤਾ। ਰਾਤ ਨੂੰ ਲੜਕੀ ਦੀ ਮਾਂ ਨੇ ਦੋਸ਼ੀਆਂ ਦੇ ਖਿ਼ਲਾਫ਼ ਸ਼ਿਕਾਇਤ ਦਰਜ ਕਰਵਾਈ।