ਨਾਬਾਲਗ ਲੜਕੀ ਨੂੰ ਤਿੰਨ ਸਾਲ ਤੱਕ ‘ਹਵਸ ਦਾ ਸ਼ਿਕਾਰ’ ਬਣਾਉਂਦਾ ਰਿਹਾ ਸੌਤੇਲਾ ਬਾਪ ਅਤੇ ਹਰ ਵਾਰ ਆਖਦਾ ਕਿਸੇ ਦਸੀ ਨਾ ਨਹੀ ਤਾ ਤੈਨੂੰ ਜਾਨ ਤੋਂ ਮਾਰ ਦਿਆਂਗਾ।
Minor girl rape firozpur : ਮਹਿਲਾ ਕਾਂਸਟੇਬਲ ਦੀ ਨਬਾਲਿਗ ਧੀ ਨਾਲ ਉਸ ਦਾ ਸੌਤੇਲਾ ਪਿਤਾ ਹੀ ਤਿੰਨ ਸਾਲ ਤੱਕ ਕੁਕਰਮ ਕਰਦਾ ਰਿਹਾ। 11ਵੀ ਜਮਾਤ ਵਿੱਚ ਪੜ੍ਹਨ ਵਾਲੀ ਪੀੜਿਤ ਲੜਕੀ ਨੇ ਸੌਤੇਲੇ ਪਿਤਾ ਤੋਂ ਤੰਗ ਆ ਕੇ ਐਸ ਐਸ ਪੀ ਫਿਰੋਜਪੁਰ ਨੂੰ ਫੋਨ ਕੀਤਾ ਅਤੇ ਇਨਸਾਫ ਦੀ ਗੁਹਾਰ ਲਗਾਈ। ਇਸ ਦੇ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਮੇਡੀਕਲ ਕਰਵਾਉਣ ਦੇ ਬਾਅਦ ਕੇਸ ਦਰਜ ਕੀਤਾ। ਦੋਸ਼ੀ ਪਿਤਾ ਫਰਾਰ ਹੈ। ਮੰਗਲਵਾਰ ਨੂੰ ਅਦਾਲਤ ਵਿੱਚ ਵੀ ਪੀੜਤ ਮਹਿਲਾ ਨੇ ਬਿਆਨ ਦਰਜ ਕਰਵਾਏ ਹਨ।
Minor girl rape firozpur
16 ਸਾਲ ਦੀ ਪੀੜਤ 11ਵੀ ਜਮਾਤ ਵਿੱਚ ਪੜ੍ਹਦੀ ਹੈ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਿਤਾ ਪੰਜਾਬ ਪੁਲਿਸ ਵਿੱਚ ਸਨ। ਸਾਲ 2001 ਵਿੱਚ ਪਿਤਾ ਦੀ ਮੌਤ ਹੋ ਗਈ ਸੀ, ਜਿਸ ਦੇ ਬਾਅਦ ਮਾਂ ਨੂੰ ਪੁਲਿਸ ਵਿੱਚ ਨੌਕਰੀ ਮਿਲੀ ਸੀ।
ਪਿਤਾ ਦੀ ਮੌਤ ਦੇ ਕੁੱਝ ਦਿਨ ਬਾਅਦ ਉਸ ਦਾ ਜਨਮ ਹੋਇਆ ਸੀ। ਮਾਂ ਨੇ ਬਾਅਦ ਵਿੱਚ ਦੂਜਾ ਵਿਆਹ ਕਰ ਲਿਆ। ਜਦੋਂ ਉਹ ਅਠਵੀਂ ਵਿੱਚ ਪੜ੍ਹਦੀ ਸੀ ਤਾਂ ਸੌਤੇਲੇ ਪਿਤਾ ਨੇ ਡਰਾ ਧਮਕਾ ਕੇ ਉਸ ਦੇ ਨਾਲ ਕੁਕਰਮ ਕੀਤਾ ਸੀ। ਉਸ ਦੇ ਬਾਅਦ ਉਸ ਨੂੰ ਕਈ ਵਾਰ ਹਵਸ ਦਾ ਸ਼ਿਕਾਰ ਬਣਾਇਆ ਗਿਆ।
ਪੀੜਤ ਲੜਕੀ ਨੇ ਐਸ ਐਸ ਪੀ ਨੂੰ ਮੋਬਾਇਲ ‘ਤੇ ਫੋਨ ਕਰ ਮੰਗਿਆ ਸੀ ਇੰਨਸਾਫ
ਪੀੜਤ ਲੜਕੀ ਨੇ ਆਪਣੀ ਆਪ ਬੀਤੀ ਪਹਿਲਾਂ ਆਪਣੀ ਸਹੇਲੀ ਨੂੰ ਦੱਸੀ। ਸਹੇਲੀ ਨੇ ਉਸ ਨੂੰ ਆਪਣੇ ਪਿਤਾ ਨਾਲ ਮਿਲਾਇਆ ਜਿੱਥੋਂ ਉਸ ਨੂੰ ਐਸ ਐਸ ਪੀ ਫਿਰੋਜਪੁਰ ਦਾ ਮੋਬਾਇਲ ਨੰਬਰ ਮਿਲਿਆ। ਇਸ ਦੇ ਬਾਅਦ ਪੀੜਤ ਲੜਕੀ ਨੇ ਐਸ ਐਸ ਪੀ ਭੂਪਿੰਦਰ ਸਿੰਘ ਨੂੰ ਉਨ੍ਹਾਂ ਦੇ ਮੋਬਾਇਲ ‘ਤੇ ਆਪਣੇ ਸੌਤੇਲੇ ਪਿਤਾ ਦੀ ਕਰਤੂਤ ਦੱਸੀ।
23 ਨੂੰ ਮੈਡੀਕਲ 31 ਨੂੰ ਕੇਸ
ਐਸ ਐਸ ਪੀ ਨੂੰ ਸ਼ਿਕਾਇਤ ਦੇ ਬਾਅਦ 23 ਅਕਤੂਬਰ ਨੂੰ ਪੁਲਿਸ ਨੇ ਕੁੜੀ ਨੂੰ ਹਸਪਤਾਲ ਲੈ ਜਾ ਕੇ ਮੈਡੀਕਲ ਕਰਵਾਇਆ ਜਿਸ ਵਿੱਚ ਕੁਕਰਮ ਦੀ ਪੁਸ਼ਟੀ ਹੋਈ। ਜਾਂਚ ਅਧਿਕਾਰੀ ਸਬ ਇੰਸਪੈਕਟਰਜਸਬੀਰ ਕੌਰ ਦਾ ਕਹਿਣਾ ਹੈ ਕਿ 23 ਅਕਤੂਬਰ ਨੂੰ ਮੈਡੀਕਲ ਕਰਵਾ ਲਿਆ ਗਿਆ ਸੀ।
ਪੀੜਤ ਲੜਕੀ ਦੇ ਰਿਸ਼ਤੇਦਾਰ ਕੇਸ ਦਰਜ ਨਹੀਂ ਕਰਵਾਉਣਾ ਚਾਹੁੰਦੇ ਸਨ ਪਰ ਜਦੋਂ ਪੀੜਤ ਲੜਕੀ ਨੇ ਮੰਗਲਵਾਰ ਨੂੰ ਬਿਆਨ ਦਰਜ ਕਰਵਾ ਦਿੱਤੇ ਤਾਂ ਕੇਸ ਦਰਜ ਕਰ ਲਿਆ ਗਿਆ।