Breaking News

ਵਜੀਰ ਖਾਨ ਦੀ ਬੇਗਮ ਜੈਨਬ ਜਿਸਨੇ ਸਾਹਿਬਜ਼ਾਦਿਆਂ ਤੇ ਹੋਏ ਜ਼ੁਲਮ ਖਿਲਾਫ ਆਪਣੀ ਜਾਨ ਦੇ ਦਿੱਤੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ ਲੈ ਕੇ ਗੁਰੂ ਘਰ ਦਾ ਸੇਵਕ ‘ਨੂਰਾ ਮਾਹੀ’ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਹਾਜਿਰ ਹੋਇਆ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਬਾਰੇ ਪਾਤਸ਼ਾਹ ਨੂੰ ਜਾਣੂ ਕਰਵਾਇਆ। ਨਾਲ ਹੀ ਨੂਰੇ ਨੇ ਇੱਕ ਘਟਨਾ ਪਾਤਸ਼ਾਹ ਨੂੰ ਦੱਸੀ।”ਨੂਰੇ ਮਾਹੀ” ਨੇ ਜਦ ਸਰਹੰਦ ਦੀ ਸਾਰੀ ਘਟਨਾਂ ਚੌਧਰੀ ਰਾੲਿ ਕੱਲਾ ਤੇ ੳੁਸ ਦੇ ਪਰਿਵਾਰ ਸਾਹਮਣੇ ਸੁਣਾੲੀ ਤਾਂ ਅਖ਼ੀਰ ਅਾਪ ਹੀ ਫੁੱਟ ਫੁੱਟ ਰੋ ਪਿਅਾ। ਸਭ ਦੀਅਾਂ ਅੱਖਾਂ ਨਮ ਸਨ। ਰਾੲਿ ਕੱਲੇ ਦੀ ਬੇਗਮ ਤੇ ਬੱਚੇ ਰੋ ਰਹੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਤਰ ਧਿਅਾਨ ਬੈਠੇ ਸਨ। ਨੂਰੇ ਮਾਹੀ ਕਾਫੀ ਚਿਰ ਬਾਦ ਹੌਕਾ ਭਰ ਚੁੱਪ ਤੋੜੀ। ਮਹਾਰਾਜ ੲਿਕ ਘਟਨਾ ਹੋਰ ਵਾਪਰੀ ਹੈ….!! ੳਹ ਕੀ…..? ਰਾੲਿ ਕੱਲੇ ਨੇ ੳੁਤਸੁਕਤਾ ਨਾਲ ਪੁਛਿਅਾ।
ਨਵਾਬ ਵਜੀਰ ਖਾਂ ਦੀ ਵੱਡੀ ਬੇਗਮ ਜੈਨਬ ਨੇ ਬੜਾ ਰੋਕਿਅਾ ਕਿ ਸਾਹਿਬਜਾਦਿਅਾਂ ਨੂੰ ਕੁਝ ਨਾ ਕਿਹਾ ਜਾਵੇ। ਪਰ ਨਵਾਬ ਨੇ ੳੁਸਦੀ ਗੱਲ ਵੱਲ ਧਿਅਾਨ ਨਾ ਦਿੱਤਾ। ਫਿਰ ਬੇਗਮ ਨੇ ਕਿਹਾ ਜੇ ਬੱਚਿਅਾਂ ਨੂੰ ਮਾਰੇਗਾ ਤਾਂ ੳੁਹ ਮਹੱਲਾਂ ਤੋਂ ਛਾਲ ਮਾਰਕੇ ਜਾਨ ਦੇ ਦੇਵੇਗੀ। ਮੈਨੂੰ ਲੋਕ ਦੱਸਦੇ ਸਨ ਕਿ ੳੁਸਨੇ ਅਾਪਣੀ ਗੱਲ ਪੂਰੀ ਕਰ ਵਿਖਾੲੀ। ਜਦ ੳੁਸ ਨੂੰ ਪਤਾ ਲੱਗਾ ਕਿ ਸਾਹਿਬਜਾਦਿਅਾ ਨੂੰ ਕਤਲ੍ਹ ਕਰ ਦਿੱਤਾ ਗਿਅਾ ਹੈ ੳੁਹ ੳੁਸੇ ਵੇਲੇ ਮਹਿਲਾਂ ਤੋਂ ਛਾਲ ਮਾਰ ਦਿੱਤੀ। ਜਦ ਵਜੀਰ ਖਾਂ ਛੇਤੀ ਛੇਤੀ ਘਰ ਪਹੁੰਚਿਅਾ ਤਾਂ ੳੁਹ ਜਾਂਦਿਅਾਂ ਨੂੰ ਮਰ ਚੁੱਕੀ ਸੀ।ਮਾਹੀ ਦੀ ੲਿਹ ਗੱਲ ਸਣਕੇ ਸਭ ਹੈਰਾਨ ਰਹਿ ਗੲੇ। ਰਖਿਅੱਕ ਗੁਰੂ ਜੀ ਕਹਿਣ ਲੱਗੇ “ਮਾਵਾਂ ਮਾਵਾਂ ਹੀ ਹੁੰਦੀਅਾਂ ਹਨ। ੳੁਸ ਸ਼ੇਰਨੀ ਅੌਰਤ ਨੇ ੲਿਸਤਰੀ ਜਾਤ ਦੀ ਲਾਜ ਰੱਖ ਲੲੀ ਹੈ। ਧੰਨ ਹੈ ਜੈਨਬ ਬੇਗਮ,ਪ੍ਰਭੂ ੳੁਸ ਨੂੰ ਬਹਿਸ਼ਤਾਂ ਵਿਚ ਵਾਸਾ ਦੇਵੇ ੳੁਹ ਜੀਵਨ ਮਰਨ ਦੇ ਚੱਕਰ ਤੋਂ ਮੁਕਤ ਹੋ ਗੲੀ ਹੈ।”

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!