Breaking News

ਵਿਆਹ ਤਾਂ ਕਰਵਾ ਲਵਾਂਗੀ ਪਰ ਰਾਤ ਵੇਲੇ ਮੈਂ ਤਾਂ ……..

ਇੱਕ ਵਾਰੀ ਇੱਕ ਰਾਜੇ ਨੇ ਉਸ ਆਦਮੀ ਨੂੰ #ਇਨਾਮ ਦੇਣ ਦਾ ਐਲਾਨ ਕੀਤਾ ,ਜਿਹੜਾ ਦੱਸ ਸਕੇ ਕਿ ਆਖਰ ਜਿੰਦਗੀ ਵਿਚ

ਔਰਤ ਚਾਹੁੰਦੀ ਕੀ ਹੈ ……..??

ਇੱਕ ਕੈਦੀ ਨੇ ਕਿਹਾ ”ਇੱਕ ਸਾਲ ਦਾ ਸਮਾਂ ਦਿਤਾ ਜਾਵੇ,ਮੈਂ ਜਵਾਬ ਦੇ ਦੇਵਾਂਗਾ ਪਰ ਮੇਰੀ #ਸਜਾ ਮਾਫ ਕਰ ਦਿਤੀ ਜਾਵੇ.
.ਉਸਨੂੰ ਇੱਕ ਸਾਲ ਦੀ ਮੋਹਲਤ ਦੇ ਦਿੱਤੀ ਗਈ,ਉਸ ਕੈਦੀ ਨੇ ਸਭ ਢੰਗਾਂ ਨਾਲ ਜਾਨਣ ਦੀ ਕੋਸ਼ਿਸ ਕੀਤੀ ਪਰ ਸੰਤੋਖਜਨਕ ਉੱਤਰ ਨਾ ਮਿਲਿਆ.ਆਖਰ ਜਦੋਂ ਸਾਲ ਮੁੱਕਣ ਵਿੱਚ ਕੁੱਝ ਹੀ ਦਿਨ ਰਹਿ ਗਏ ਤਾਂ ਉਸਨੂੰ ਕਿਸੇ ਨੇ ਇੱਕ #ਚੁੜੇਲ ਦੀ ਦੱਸ ਪਾਈ, ਜਿਹੜੀ ਇਸ ਗੱਲ ਦਾ ਜਵਾਬ ਦੇ ਸਕਦੀ ਸੀ.

ਉਹ ਉਥੇ ਗਿਆ, ਚੁੜੇਲ ਨੇ ਸ਼ਰਤ ਰੱਖੀ ਕਿ ”ਜਵਾਬ ਲੈਣ ਲਈ ਉਸਨੂੰ ਉਸ ਨਾਲ #ਵਿਆਹ ਕਰਵਾਉਣਾ ਪਵੇਗਾ” ਉਹ ਸੋਚੀਂ ਪੈ ਗਿਆ ਕਿ ਉਹ ਚੁੜੇਲ ਨਾਲ ਵਿਆਹ ਕਰਵਾਏ ਜਾਂ ਸਜ਼ਾ ਭੁਗਤੇ, ਆਖਰ ਉਸਨੇ #ਨਿਰਣਾ ਕੀਤਾ ਕਿ ਉਹ ਵਿਆਹ ਕਰਵਾਏਗਾ, ਇਹ ਫੈਸਲਾ ਜਦ ਉਹ ਚੁੜੇਲ ਨੂੰ ਦੱਸਣ ਲਈ ਪਹੁੰਚਿਆ ਤਾਂ ਅੱਗੇ #ਪਰੀ ਵਰਗੀ ਇਕ ਇਸਤਰੀ ਬੈਠੀ ਹੋਈ ਸੀ,

ਉਸ ਨੇ ਦੱਸਿਆ ਕਿ ਉਹ ਉਹੀ ਚੁੜੇਲ ਸੀ, ਆਦਮੀ ਵੱਲੋਂ ਵਿਆਹ ਕਰਵਾਉਣ ਦਾ ਫੈਸਲਾ ਸੁਣ ਕੇ ਚੁੜੇਲ ਨੇ ਕਿਹਾ ਕਿ ”ਮੈਂ ਬਾਰਾਂ ਘੰਟੇ ਪਰੀ ਵਾਂਗ ਹੋਇਆ ਕਰਾਂਗੀ ਅਤੇ ਬਾਰਾਂ ਘੰਟੇ ਚੁੜੇਲ, ਤੂੰ ਦਸ ਮੈਂ ਕਦੋਂ ਪਰੀ ਹੋਇਆ ਕਰਾਂ ਤੇ ਕਦੋਂ ਚੁੜੇਲ…? ”ਉਹ ਵਿਅਕਤੀ ਫਿਰ ਸੋਚਾਂ ਵਿਚ ਪੈ ਗਿਆ ਕਿ ਜੇ ਦਿਨ ਵੇਲੇ ਪਰੀ ਹੋਈ ਤਾਂ ਰਾਤ ਔਖੀ ਗੁਜਰੇਗੀ,ਜੇ ਰਾਤ ਵੇਲੇ ਪਰੀ ਹੋਈ ਤਾਂ ਦਿਨ ਔਖਾ ਗੁਜਰੇਗਾ..ਆਖਰ ਉਹ ਚੁੜੇਲ ਕੋਲ ਗਿਆ ਅਤੇ ਉਸ ਨੂੰ ਕਿਹਾ ”ਤੂੰ ਆਪਣੀ #ਮਰਜੀ ਕਰ,ਜਦੋਂ ਤੇਰਾ ਦਿਲ ਕਰੇ ਪਰੀ ਬਣ ਜਾਂਈ, ਜਦੋਂ ਤੇਰਾ ਦਿਲ ਕਰੇ ਚੁੜੇਲ ਬਣ ਜਾਈਂ” ਉਸ ਚੁੜੇਲ ਨੇ ਕਿਹਾ ”ਤੂੰ ਮੈਨੂੰ ਆਪਣੀ ਮਰਜ਼ੀ ਕਰਨ ਦੀ ਖੁੱਲ ਦਿੱਤੀ ਹੈ, ਸੋ ਮੈਂ ਫੈਸਲਾ ਕੀਤਾ ਹੈ ਕਿ ਮੈਂ ਦਿਨ ਰਾਤ ਪਰੀ ਬਣ ਕੇ ਹੀ ਰਿਹਾ ਕਰਾਂਗੀ… ”ਰਾਜੇ ਦੇ ਸਵਾਲ ਦਾ ਜਵਾਬ ਇਹ ਹੈ ਕਿ ”ਇਸਤਰੀ ਆਪਣੀ ਮਰਜ਼ੀ ਕਰਨਾ ਚਾਹੁੰਦੀ ਹੈ”

ਦੋਸਤੋ, ਇਥੇ ਮਰਜ਼ੀ ਦਾ ਮਤਲਬ ਗਲਤ ਨਾ ਲੈ ਜਾਣਾ, ਮਰਜ਼ੀ ਦਾ ਮਤਲਬ ਜੋ #ਖਵਾਇਸ਼ਾਂ, #ਸੁਪਨੇ , #ਸਧੱਰਾਂ ,
#ਆਜ਼ਾਦੀ ਔਰਤ ਲੋਚਦੀ ਹੈ, ਭਾਲਦੀ ਹੈ, ਕੀ ਜਿਸ ਆਦਮੀ ਨਾਲ ਉਹ ਵਿਆਹੀ ਹੈ ਉਹ ਉਸ ਨੂੰ ਇਹ ਸਭ ਦੇ ਰਿਹਾ ਹੈ।
ਆਦਮੀ ਨੂੰ ਸੰਕੇਤ ਹੈ ਕਿ ਜੇ ਓਹ ਔਰਤ ਉੱਤੇ ਬੰਦਿਸ਼ਾਂ, ਬੇੜੀਆਂ ਨਹੀਂ ਲਗਾਉਂਦਾ ਤਾਂ ਔਰਤ ਉਸ ਨਾਲ ਜਨਮ ਭਰ ਪਰੀਆਂ ਵਾਂਗ ਰਹਿ ਸਕਦੀ ਹੈ”

ਹਰੇਕ ਕੁੜੀ ਨੂੰ ਚਾਅ ਹੁੰਦਾ ਉਸਦਾ ਪਤੀ ਇਦਾਂ ਦਾ ਹੋਵੇ ਓਦਾ ਦਾ ਹੋਵੇ ਪਰ ਜੇ ਉਹੀ ਪਤੀ ਉਸਨੂੰ ਪਿਆਰ ਦੇਣ ਦੀ ਥਾ ਸਰਾਬ ਪੀ-ਪੀ ਕੁੱਟੇ-ਮਾਰੇ, ਘਰ ਵਿਚ ਉਸਦੀ ਇਕ ਨਾ ਸੁਣੇ ਤੇ ਸਿਰਫ ਰੋਟੀ ਪਕਾਉਣ, ਭਾਂਡੇ ਮਾਂਜਣ, ਕੱਪੜੇ ਧੋਣ ਤੇ ਨਿਆਣੇ ਸਾਂਭਣ ਵਾਲੀ ਨੋਕਰਾਣੀ ਸਮਝੇ ਤਾਂ ਘਰ ਨਰਕ ਬਣ ਜਾਂਦਾ ਹੈ..ਗਲਤੀ ਲਈ azaadi ਮਾਫੀ ਚਾਹੁੰਦਾ..

ਮੇਰੇ According ਔਰਤ ਇਹੀ ਚਾਹੁੰਦੀ ਆ।। ਸੋ ਦੋਸਤੋ ਜੋ ਆਪਣਾ ਘਰ ਛੱਡ ਕੇ ਤੁਹਾਡਾ ਘਰ ਰੁਸ਼ਨਾਉਣ ਆਈ ਆ ਉਸ ਕੁੜੀ ਦੇ ਦਿਲ ਦੀਆ ਸਮਝੋ ਤੇ #ਸਵਰਗ ਜਿਹੇ ਮਾਹੌਲ ‘ਚ ਰਹੋ।?✍✌

About admin

Check Also

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ दुबई का …

error: Content is protected !!