ਵੱਡੀ ਖਬਰ – ਪੰਜਾਬ ਚ ਵਾਪਰੀ ਸਿਰੇ ਦੀ ਸ਼ਰਮਨਾਕ ਘਟਨਾ। ……..
ਲੁਧਿਆਣਾ: ਜਗਰਾਓਂ ਦੇ ਥਾਣਾ ਹਠੂਰ ਅਧੀਨ ਪੈਂਦੇ ਪਿੰਡ ਨੱਥੋਵਾਲੀ ਦੇ ਸਕੂਲ ਦੇ ਦੋ ਅਧਿਆਪਕਾਂ ‘ਤੇ ਉਸੇ ਪਿੰਡ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਹਨ। ਮਾਸਟਰਾਂ ਦੀ ਕਰਤੂਤ ਦਾ ਉਦੋਂ ਪਤਾ ਲੱਗਾ ਜਦੋਂ ਵਿਦਿਆਰਥਣ ਗਰਭਵਤੀ ਹੋ ਗਈ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।
ਜਗਰਾਓਂ ਦੇ ਪੁਲਿਸ ਕਪਤਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਨੱਥੋਵਾਲੀ ਸਰਕਾਰੀ ਸਕੂਲ ਦੇ ਪੰਜਾਬੀ ਦੇ ਅਧਿਆਪਕ ਹਰਜੀਤ ਸਿੰਘ ਤੇ ਕਾਰਜਕਾਰੀ ਪ੍ਰਿੰਸੀਪਲ ਭਾਰਤ ਭੂਸ਼ਣ ਨੂੰ ਆਪਣੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਪੀੜਤਾ ਨੇ ਬਿਆਨ ਦਿੱਤੇ ਹਨ ਕਿ ਹਰਜੀਤ ਸਿੰਘ ਨੇ ਬੀਤੇ ਸਾਲ 2017 ਵਿੱਚ ਸਕੂਲ ਦੀ ਲਾਈਬ੍ਰੇਰੀ ਵਿੱਚ ਉਸ ਨਾਲ ਪਹਿਲੀ ਵਾਰ ਬਲਾਤਕਾਰ ਕੀਤਾ, ਉਦੋਂ ਉਹ ਗਿਆਰ੍ਹਵੀਂ ਵਿੱਚ ਪੜ੍ਹਦੀ ਸੀ। ਉਸ ਤੋਂ ਬਾਅਦ ਹਰਜੀਤ ਸਿੰਘ
ਉਸ ਨਾਲ ਲਗਾਤਾਰ ਬਲਾਤਕਾਰ ਕਰਦਾ ਰਿਹਾ। ਪੁਲਿਸ ਨੇ ਦੱਸਿਆ ਕਿ ਪੀੜਤਾ ਮੁਤਾਬਕ ਇਸ ਤੋਂ ਬਾਅਦ ਸਕੂਲ ਦਾ ਕਾਰਜਕਾਰੀ ਪ੍ਰਿੰਸੀਪਲ ਭਾਰਤ ਭੂਸ਼ਣ ਨੇ ਹਰਜੀਤ ਸਿੰਘ ਨਾਲ ਮਿਲ ਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।
ਪੁਲਿਸ ਨੂੰ ਖ਼ਦਸ਼ਾ ਹੈ ਕਿ ਦੋਵਾਂ ਅਧਿਆਪਕਾਂ ਦੇ ਸਾਥੀ ਹਨ ਜੋ ਪੀੜਤਾ ਦਾ ਜਗਰਾਓਂ ਦੇ ਕਿਸੇ ਹਸਪਤਾਲ ਵਿੱਚ ਗਰਭਪਾਤ ਕਰਵਾਉਣ ਦੀ ਤਿਆਰੀ ਵਿੱਚ ਸਨ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।