ਵੱਢ ਕੇ ਮੇਰੇ ਕੋਲ ਆ ਜਾਓ, ਕਿਸੇ ਨੂੰ ਉਂਗਲ ਤਕ ਨਹੀਂ ਲੱਗਣ ਦਿਆਂਗਾ ..
ਪਟਿਆਲਾ (ਇੰਦਰਜੀਤ ਬਖਸ਼ੀ) : ਕਾਂਗਰਸੀ ਆਗੂ ਹਰਿੰਦਰ ਪਾਲ ਸਿੰਘ ਹੈਰੀ ਮਾਨ ਦਾ ਇਕ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਸੂਬੇ ‘ਚ ਪੰਚਾਇਤ ਚੋਣਾਂ ਨੂੰ ਲੈ ਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਕ-ਇਕ ਪਿੰਡ ‘ਚ 10-10 ਸਿਰੀ ਸਾਹਿਬ ਦੇਵਾਂਗਾ.. ਜਿਹੜੇ ਬੂਥਾਂ ‘ਤੇ ਬੈਠਣਗੇ, ਜਿਹੜੇ ਪੰਚਾਇਤ ਚੋਣਾਂ ਲੜਣਗੇ, ਸਾਰਿਆਂ ਨੂੰ ਸਿਰੀ ਸਾਹਿਬ ਦਿਆਂਗੇ। ਧੱਕਾ ਨਾ ਹੋਣ ਦਿਓ, ਕੋਈ ਤੁਹਾਨੂੰ ਦੱਬ ਨਾ ਜਾਵੇ ਵੱਢ ਕੇ ਮੇਰੇ ਕੋਲ ਆ ਜਾਓ, ਤੁਹਾਨੂੰ ਉਂਗਲ ਤੱਕ ਨਹੀਂ ਲੱਗਣ ਦਿਆਂਗਾ।
ਇਹ ਵਿਵਾਦਿਤ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੈਰੀ ਮਾਨ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਭਰੀ ਸਭਾ ‘ਚ ਹੈਰੀ ਮਾਨ ਵੱਲੋਂ ਵਰਕਰਾਂ ਨੂੰ ਉਕਸਾਉਣ ਦੇ ਦਿੱਤੇ ਗਏ ਇਸ ਵਿਵਾਦਿਤ ਬਿਆਨ ‘ਤੇ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਕਿਨਾਰਾ ਕਰ ਲਿਆ ਹੈ। ਇਸ ‘ਤੇ ਵਿਰੋਧੀ ਧਿਰਾਂ ਦੇ ਕੀ ਬਿਆਨ ਸਾਹਮਣੇ ਆਉਂਦੇ ਨੇ ਇਹ ਦੇਖਣਾ ਹੋਵੇਗਾ।