Breaking News

ਸ਼ਰਮਸਾਰ ਖਬਰ – ਸੜਕ ਤੇ ਬਣੇ ਬੂਥ ਚ ਔਰਤ ਨਾਲ ਬਲਾਤਕਾਰ

ਲਖਨਊ : ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਪੁਲਿਸ ਬੂਥ ਦੇ ਅੰਦਰ ਇੱਕ ਨੌਜਵਾਨ ਨੇ ਇੱਕ ਪਾਗਲ ਔਰਤ ਦੇ ਨਾਲ ਸ਼ਨੀਵਾਰ ਰਾਤ ਨੂੰ ਕਥਿਤ ਤੌਰ ‘ਤੇ ਰੇਪ ਕੀਤਾ। ਦੋਸ਼ੀ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਫੜ ਕੇ ਉਸ ਦੀ ਮਾਰਕੁੱਟ ਕਰ ਦਿੱਤੀ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਧਰ ਘਟਨਾ ਸਥਾਨ ‘ਤੇ ਪਹੁੰਚੀ ਪੁਲਿਸ ਔਰਤ ਦੀ ਹਾਲਤ ਦੇਖ ਕੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਣ ਵਿਚ ਆਨਾਕਾਨੀ ਕਰਨ ਲੱਗੀ।ਮਾਮਲਾ ਹਸਨਗੰਜ ਪੁਲਿਸ ਬੂਥ ਦਾ ਹੈ। ਲੋਕਾਂ ਨੂੰ ਭੜਕਿਆ ਹੋਇਆ ਦੇਖ ਕੇ ਕਿਸੇ ਤਰ੍ਹਾਂ ਪੁਲਿਸ ਪੀੜਤ ਨੂੰ ਆਪਣੇ ਨਾਲ ਲੈ ਗਈ। ਪੁਲਿਸ ਨੇ ਥਾਣੇ ਵਿਚ ਘਟਨਾ ਦੀ ਰਿਪੋਰਟ ਦਰਜ ਕਰਨ ਵਿਚ ਵੀ ਘੰਟੇ ਭਰ ਤੱਕ ਟਾਲ ਮਟੋਲ ਕੀਤੀ। ਇੱਕ ਸਥਾਨਕ ਸਮਾਜ ਸੇਵੀ ਔਰਤ ਨੇ ਚਸ਼ਮਦੀਦ ਦੇ ਤੌਰ ‘ਤੇ ਲਿਖਤੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਨੇ ਰੇਪ ਦੀ ਰਿਪੋਰਟ ਦਰਜ ਕੀਤੀ।

ਬਿਹਾਰ ਦੇ ਛਪਰਾ ਜ਼ਿਲ੍ਹੇ ਦੀ ਰਹਿਣ ਵਾਲੀ ਔਰਤ ਕਈ ਮਹੀਨੇ ਤੋਂ ਡਾਲੀਗੰਜ ਸਟੇਸ਼ਨ ਦੇ ਆਸਪਾਸ ਘੁੰਮਦੀ ਦੇਖੀ ਜਾਂਦੀ ਸੀ। ਉਹ ਅਕਸਰ ਰਾਤ ਨੂੰ ਸੀਤਾਪੁਰ ਰੋਡ ਸਥਿਤ ਕ੍ਰਾਸਿੰਗ ਵਾਲੇ ਚੌਰਾਹੇ ‘ਤੇ ਬਣੇ ਪੁਲਿਸ ਬੂਥ ‘ਚ ਜਾ ਕੇ ਸੌਂ ਜਾਂਦੀ ਸੀ। ਰਾਤ ਕਰੀਬ 11 ਵਜੇ ਨਿਰਾਲਾਨਗਰ ਨਿਵਾਸੀ ਸਫ਼ਾਈ ਕਰਮੀ ਰਾਹੁਲ ਵਾਲਮੀਕਿ ਬੂਥ ਦੇ ਕੋਲ ਪਹੁੰਚਿਆ। ਉਸ ਸਮੇਂ ਮਹਿਲਾ ਬੂਥ ਦੇ ਬਾਹਰ ਫੁੱਟਪਾਥ ‘ਤੇ ਸੌਂ ਰਹੀ ਸੀ। ਚਸ਼ਮਦੀਦਾਂ ਦੇ ਮੁਤਾਬਕ ਰਾਹੁਲ ਨੇ ਬਿਸਕੁਟ ਖਿਲਾਉਣ ਦੇ ਬਹਾਨੇ ਉਸ ਨੂੰ ਬੂਥ ਦੇ ਅੰਦਰ ਬੁਲਾਇਆ ਪਰ ਪੀੜਤਾ ਨੇ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਦੋਸ਼ੀ ਹੈਵਾਨ ਪੈਰ ਫੜ ਕੇ ਔਰਤ ਨੂੰ ਜ਼ਬਰਦਸਤੀ ਅੰਦਰ ਖਿੱਚ ਕੇ ਲੈ ਗਿਆ। ਔਰਤ ਦਾ ਮੂੰਹ ਬੰਦ ਕਰਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸੇ ਦੌਰਾਨ ਆਪਣੇ ਬੱਚੇ ਦੇ ਨਾਲ ਉਥੋਂ ਲੰਘ ਰਹੀ ਸਮਾਜ ਸੇਵੀ ਹੁਸਨਆਰਾ ਮਹਿਲਾ ਦੀ ਚੀਕ ਸੁਣ ਕੇ ਬੂਥ ਦੇ ਕੋਲ ਪਹੁੰਚੀ ਤਾਂ ਮੰਜ਼ਰ ਦੇਖ ਕੇ ਰੌਲਾ ਪਾਉਣ ਲੱਗੀ। ਉਨ੍ਹਾਂ ਦੇ ਰੌਲਾ ਪਾਉਣ ‘ਤੇ ਸਥਾਨਕ ਲੋਕ ਇਕੱਠੇ ਹੋ ਗਏ ਅਤੇ ਰਾਹੁਲ ਨੂੰ ਫੜ ਲਿਆ। ਲੋਕਾਂ ਨੇ ਉਸ ਦੀ ਮਾਰਕੁੱਟ ਕੀਤੀ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਰੇਪ ਦੀ ਸੂਚਨਾ ਲੋਕਾਂ ਨੇ ਸਿੱਧੇ ਹਸਨਗੰਜ ਦੇ ਇੰਸਪੈਕਟਰ ਪੀਕੇ ਝਾਅ ਨੂੰ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਵੀ ਇੰਸਪੈਕਟਰ ਖ਼ੁਦ ਮੌਕੇ ‘ਤੇ ਨਹੀਂ ਗਏ। ਕਰੀਬ 20 ਮਿੰਟ ਬਾਅਦ ਥਾਣੇ ਦੀ ਟੀਮ ਪਹੁੰਚੀ ਤਾਂ ਪੁਲਿਸ ਵਾਲੇ ਅੱਧੇ ਘੰਟੇ ਤੱਕ ਗੱਡੀ ਤੋਂ ਹੇਠਾਂ ਨਹੀਂ ਉਤਰੇ। ਪਬਲਿਕ ਦਾ ਗੁੱਸਾ ਦੇਖ ਕੇ ਪੁਲਿਸ ਵਾਲਿਆਂ ਨੇ ਦੋਸ਼ੀ ਨੂੰ ਫੜ ਲਿਆ, ਪਰ ਪੀੜਤਾ ਦੀ ਹਾਲਤ ਦੇਖ ਕੇ ਉਸ ਨੂੰ ਆਪਣੇ ਨਾਲ ਲਿਜਾਣ ਤੋਂ ਇਨਕਾਰ ਕਰਨ ਲੱਗੇ।

ਕਾਫ਼ੀ ਜੱਦੋ ਜਹਿਦ ਤੋਂ ਬਾਅਦ ਪੁਲਿਸ ਮਹਿਲਾ ਨੂੰ ਲੈ ਕੇ ਥਾਣੇ ਪਹੁੰਚੀ। ਆਪਣੇ ਨਾਲ ਹੋਈ ਘਟਨਾ ਤੋਂ ਸਦਮੇ ਵਿਚ ਆਈ ਮਹਿਲਾ ਕਾਣੇ ‘ਤੇ ਕਾਫ਼ੀ ਦੇਰ ਤੱਕ ਕੁਝ ਨਹੀਂ ਬੋਲ ਸਕੀ। ਰੇਪ ਪੀੜਤਾ ਦੇ ਨਾਲ ਦਰਜਨਾਂ ਲੋਕਾਂ ਦੀ ਭੀੜ ਹਸਨਗੰਜ ਥਾਣੇ ਪਹੁੰਚ ਗਈ। ਦੋਸ਼ੀ ਨੂੰ ਅੰਦਰ ਲਿਜਾ ਕੇ ਪੁਲਿਸ ਨੇ ਉਸ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ ਪਰ ਪੀੜਤ ਮਹਿਲਾ ਥਾਣੇ ‘ਚ ਫਰਸ਼ ‘ਤੇ ਬੈਠੀ ਰਹੀ। ਕਦੇ ਪੁਲਿਸ ਨੂੰ ਤਾਂ ਕਦੇ ਉਥੇ ਜਮ੍ਹਾਂ ਹੋਈ ਭੀੜ ਨੂੰ ਦੇਖ ਰਹੀ ਸੀ। ਘਟਨਾ ਦੀ ਰਿਪੋਰਟ ਦਰਜ ਕਰਨ ਦੀ ਗੱਲ ਆਈ ਤਾਂ ਇੰਸਪੈਕਟਰ ਨੇ ਪਾਗਲ ਔਰਤ ਵੱਲੋਂ ਸ਼ਿਕਾਇਤ ਮੰਗੀ।

ਪੀੜਤ ਪਾਗਲ ਅਤੇ ਆਪਣਾ ਨਾਂਅ ਅਤੇ ਪਤਾ ਦੱਸਣ ਵਿਚ ਅਸਮਰੱਥ ਔਰਤ ਕੋਲੋਂ ਸ਼ਿਕਾਇਤ ਲਿਖਵਾਏ ਜਾਣ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ ਸੀ ਪਰ ਮਾਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਪੁਲਿਸ ਨੇ ਇਸ ਦਾ ਖਿ਼ਆਲ ਨਹੀਂ ਕੀਤਾ। ਪੁਲਿਸ ਦੀ ਮੰਨਸ਼ਾ ਨੂੰ ਭਾਂਪਦੇ ਹੋਏ ਹੁਸਨਆਰਾ ਨੇ ਮਨੁੱਖਤਾ ਦਿਖਾਉਂਦੇ ਹੋਏ ਚਸ਼ਮਦੀਦ ਦੇ ਤੌਰ ‘ਤੇ ਘਟਨਾ ਦੀ ਤਹਿਰੀਰ ਦਿੱਤੀ ਅਤੇ ਉਸ ਵਿਚ ਪੁਲਿਸ ਦੇ ਗ਼ਲਤ ਰਵੱਈਏ ਦਾ ਵੀ ਜ਼ਿਕਰ ਕੀਤਾ।

ਰੇਪ ਦੀ ਰਿਪੋਰਟ ਦਰਜ ਕਰਨ ਤੋਂ ਬਾਅਦ ਪੁਲਿਸ ਹੁਣ ਘਟਨਾ ਤੋਂ ਇਨਕਾਰ ਕਰ ਰਹੀ ਹੈ। ਇੰਸਪੈਕਟਰ ਹਸਨਗੰਜ ਪੀ ਕੇ ਝਾਅ ਦਾ ਕਹਿਣਾ ਹੈ ਕਿ ਔਰਤ ਨੇ ਆਪਣੇ ਬਿਆਨ ਵਿਚ ਰਾਹੁਲ ‘ਤੇ ਬਿਸਕੁੱਟ ਖਿਲਾਉਣ ਅਤੇ ਮੂੰਹ ਦਬਾਉਣ ਦਾ ਦੋਸ਼ ਲਗਾਇਆ ਹੈ। ਰੇਪ ਹੋਣ ਦੀ ਪੁਸ਼ਟੀ ਔਰਤ ਨੇ ਨਹੀਂ ਕੀਤੀ ਹੈ। ਹਾਲਾਂਕਿ ਇੰਸਪੈਕਟਰ ਦਾ ਇਹ ਵੀ ਕਹਿਣਾ ਹੈ ਕਿ ਔਰਤ ਨੇ ਰੇਪ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਹੈ। ਬਾਵਜੂਦ ਇਸ ਦੇ ਪੁਲਿਸ ਨੇ ਮੰਨ ਲਿਆ ਕਿ ਔਰਤ ਦੇ ਨਾਲ ਰੇਪ ਨਹੀਂ ਹੋਇਆ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!