ਆਂਧਰਾ ਪ੍ਰਦੇਸ਼ ਵਿਚ ਫੁੱਟਪਾਥ ‘ਤੇ ਇਕ ਬੀਮਾਰ ਔਰਤ ਨਾਲ ਸ਼ਰਾਬੀ ਨੇ ਕੀਤਾ ਬਲਾਤਕਾਰ:ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਫੁੱਟਪਾਥ ‘ਤੇ ਇਕ ਬੀਮਾਰ ਔਰਤ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ।ਘਟਨਾ ਵਾਲੀ ਜਗ੍ਹਾ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਹੈ।
ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਦੇ ਦੌਰਾਨ ਬਹੁਤ ਸਾਰੇ ਲੋਕ ਉੱਥੋਂ ਦੀ ਲੰਘ ਰਹੇ ਸਨ,ਪਰ ਕਿਸੇ ਨੇ ਵੀ ਪੀੜਤਾਂ ਦੀ ਮਦਦ ਨਹੀਂ ਕੀਤੀ।ਜਾਣਕਾਰੀ ਅਨੁਸਾਰ ਇਕ ਰਿਕਸ਼ਾ ਚਾਲਕ ਨੇ ਘਟਨਾ ਦੀ ਇਕ ਵੀਡੀਓ ਬਣਾ ਕੇ ਪੁਲੀਸ ਨੂੰ ਸੌਂਪ ਦਿੱਤੀ।
ਸੀਨੀਅਰ ਪੁਲੀਸ ਅਧਿਕਾਰੀ ਮਧੁਸੂਦਨਮੂਰਤੀ ਨੇ ਦੱਸਿਆ ਹੈ ਕਿ ਉਹ ਔਰਤ ਐਤਵਾਰ ਨੂੰ ਦੁਪਹਿਰ ਦੇ ਸਮੇਂ ਰੇਲਵੇ ਸਟੇਸ਼ਨ ਦੇ ਨੇੜੇ ਸੜਕ ਦੇ ਇਕ ਦਰੱਖਤ ਦੀ ਛਾਂ ਹੇਠ ਆਰਾਮ ਕਰ ਰਹੀ ਸੀ ਤਾਂ ਗਾਂਜੀ ਸ਼ਿਵਾ ਨਾਂ ਦੇ ਵਿਅਕਤੀ ਨੇ ਉਸ ਅੌਰਤ ਨਾਲ ਪਹਿਲਾਂ ਛੇੜਛਾੜ ਕੀਤੀ ਅਤੇ ਬਾਅਦ ਵਿੱਚ ਬਲਾਤਕਾਰ ਕੀਤਾ।ਸੂਚਨਾ ਮਿਲਣ ਤੋਂ ਬਾਅਦ ਜਦ ਪੁਲੀਸ ਨੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਤਾਂ ੳੁਹ ਨਸ਼ੇ ਵਿੱਚ ਸੀ।
ਪੁਲੀਸ ਨੇ ਦੋਸ਼ੀ ਤੇ FIR ਦਰਜ਼ ਕਰ ਲਈ ਹੈ।ਪੁਲੀਸ ਦਾ ਕਹਿਣਾ ਹੈ ਕਿ ਪੀੜਤ ਅੌਰਤ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ੳੁਸ ਦੀ ਹਾਲਤ ਠੀਕ ਨਹੀਂ ਹੈ।
ਉਹ ਔਰਤ ਕੁਝ ਦਿਨ ਪਹਿਲਾਂ ਹੀ ਘਰ ਛੱਡ ਕੇ ਅਾੲੀ ਹੈ।ਇਸ ਘਟਨਾ ਨੂੰ ਲੈ ਕੇ ਲੋਕਾਂ ‘ਚ ਕਾਫ਼ੀ ਗੁੱਸਾ ਹੈ।ਲੋਕਾਂ ਦਾ ਕਹਿਣਾ ਹੈ ਕਿ ਰਿਕਸ਼ਾ ਚਾਲਕ ਨੂੰ ਵੀਡੀਓ ਬਣਾ ਕੇ ਪੁਲੀਸ ਨੂੰ ਦੇਣ ਦੀ ਬਜਾੲੇ ਉਸ ਔਰਤ ਦੀ ਮਦਦ ਕਰਨੀ ਚਾਹੀਦੀ ਸੀ।..