ਸਕੂਲਾਂ ਕਾਲਜਾ ਦੀਆਂ ਲੜਕੀਆਂ ਦੀਆ ਅਸ਼ਲੀਲ ਫਿਲਮਾਂ ਅੱਜ ਕਲ ਨੈੱਟ ਵਟਸਐਪ ਤੇ ਬਹੁਤ ਫੈਲ ਰਹੀਆ ਨੇ !
>ਇਸਦਾ ਕੀ ਕਾਰਣ ਹੈ ??
>ਕੀ ਪਿਆਰ ਕਰਨਾ ਗੁਨਾਹ ਹੈ?
>ਵਿਸ਼ਵਾਸ ਕਰਨਾਂ ਗੁਨਾਹ ਹੈ ?
>ਲੜਕਿਆਂ ਵਲੋਂ ਅਜਿਹਾਂ ਕਿਉਂ ਕੀਤਾ ਜਾਂਦਾ ਹੈ?
>ਜੇ ਲੜਕੇ ਵਲੋਂ ਐਸਾ ਕੀਤਾ ਹੈ ਤਾਂ ਲੜਕੀ ਮਨਾਂ ਕਿਉਂ ਨਹੀਂ ਕਰਦੀ ?
>ਕੀ ਏ ਸਿਰਫ ਉਨਾਂ ਦੋਹਾਂ ਦੀ ਜਿੰਦਗੀ ਦੀ ਗੱਲ ਹੈ ?
ਮੇਰੀ ਸੋਚ – ਇਸਦੇ ਕਈ ਕਾਰਣ ਹਨ, ਸਭ ਤੋਂ ਵੱਡਾ ਕਾਰਣ ਹੈ ਅੱਜ ਕੱਲ ਦੇ ਪਰਿਵਾਰਾਂ ਵਿੱਚ ਸੈਕਸ ਸਬੰਧੀ ਗੱਲਬਾਤ ਦੀ ਘਾਟ ।ਸਾਨੂੰ ਬੱਚਿਆਂ ਨੂੰ ਨੈਤਿਕਤਾ ਸਬਦ ਦਾ ਅਰਥ ਸਮਝਾਉਣਾ ਪਵੇਗਾ, ਇਹ ਜਿੰਮੇਵਾਰੀ ਮਾਂ ਦੀ ਬਣਦੀ ਹੈ ਕਿ ਉਹ ਆਪਣੀ ਧੀ ਨੂੰ ਬਚਾਵ ਕਰਨ ਦੇ ਤਰੀਕਾ ਸਿਖਾਵੇ। ਅੱਜ ਕੱਲ ਚੇਤਨਾ ਦਾ ਪੱਧਰ ਬਹੁਤ ਨੀਵਾਂ ਹੈ ਖਾਸ ਕਰ ਕੁੜੀਆਂ ਵਿੱਚ । ਉਹ ਜਲਦੀ ਹੀ ਮੁੰਡਿਆਂ ਦੀਆਂ ਗੱਲਾਂ ਵਿੱਚ ਆ ਜਾਂਦੀਆਂ ਹਨ ਤੇ ਮੁੰਡੇ ਜਲਦੀ ਤੋਂ ਜਲਦੀ ਸਰੀਰਕ ਸਬੰਧ ਬਣਾਉਣ ਲਈ ਆਖਦੇ ਹਨ।
ਜੋ ਆਮ ਤੌਰ ਕੁੜੀਆਂ ਬਣਾ ਹੀ ਲੈਂਦੀਆ ਹਨ ਗੱਲਾਂ ਵਿੱਚ ਆ ਕੇ, ਅਤੇ ਕਈ ਮੁੰਡੇ ਜਾਣ ਬੁੱਝ ਕੇ ਵੀਡੀਓ ਬਣਾ ਲੈਂਦੇ ਹਨ ਤਾਂ ਕਿ ਕੁੜੀ ਨੂੰ ਬਲੈਕ ਮੇਲ ਕਰਕੇ ਵਾਰ ਵਾਰ ਉਸ ਨਾਲ ਸਰੀਰਕ ਸਬੰਧ ਬਣਾਉਂਦੇ ਰਹਿਣ। ਇਸ ਤਰ੍ਹਾਂ ਉਹ ਕੁੜੀਆਂ ਦਾ ਸ਼ੋਸਣ ਕਰਦੇ ਹਨ। ਕੁੜੀਆਂ ਇੱਕ ਗੱਲ ਦਾ ਧਿਆਨ ਹੋਰ ਰੱਖਣਾ ਪਵੇਗਾ ਕਿ ਸਾਨੂੰ ਥੋੜਾ ਬਹੁਤ ਸਮਾਜ ਦੇ ਅਨੁਸਾਰ ਚੱਲਣਾ ਪਵੇਗਾ ਕਿਉਂਕਿ ਇਹ ਸਿਰਫ ਤੁਹਾਡੇ ਨਾਲ ਹੀ ਨਹੀਂ ਤੁਹਾਡੇ ਮਾਂ ਬਾਪ , ਘਰਦਿਆਂ ਨਾਲ ਵੀ ਜੁੜਿਆ ਹੋਇਆ ਮਸਲਾ ਹੈ। ਕੁੜੀਆਂ ਤਾਂ ਆਮ ਤੌਰ ਤੇ ਆਤਮ ਹੱਤਿਆ ਕਰ ਖਹਿੜਾ ਛੁਡਾ ਲੈਦੀਆਂ ਹਨ, ਪਰ ਮਾ ਬਾਪ ਰੋਜ ਰੋਜ ਮਰਦੇ ਹਨ। ਅੱਜ ਕੱਲ ਹਰ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆ ਨੂੰ ਸੈਕਸ ਸਬੰਧੀ ਚੌਕਸ ਰਹਿਣ ਦੀ ਜਾਣਕਾਰੀ ਦੇਣ।
ਮਾਂ ਦਾ ਫਰਜ ਹੈ ਉਹ ਕੁੜੀ ਨੂੰ ਸਮਝਾਵੇ ਕਿ ਅੱਜ ਕੱਲ ਸਮਾਜ ਵਿੱਚ ਕੀ ਹੋ ਰਿਹਾ ਹੈ, ਕਿੱਦਾ ਮੁੰਡੇ ਵਰਗਲਾ ਕੇ ਕੁੜੀਆਂ ਨਾਲ ਸਬੰਧ ਬਣਾ ਕੇ ਵੀਡੀਓ ਬਣਾ ਕੇ ਨੈਟ ਤੇ ਪਾਉਣ ਦੀ ਧਮਕੀ ਦੇ ਕੇ ਵਾਰ ਵਾਰ ਉਹਨਾ ਦਾ ਸ਼ੋਸਣ ਕਰਦੇ ਹਨ। ਇੱਥੇਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਮੁੰਡਾ ਚਾਹੇ ਜਿੰਨਾ ਮਰਜੀ ਕਹੇ ਕਿ ਉਹ ਵੀਡੀਓ ਨੈਟ ਤੇ ਨਹੀਂ ਪਾਵੇਗਾ, ਕਿਸੇ ਨਾ ਕਿਸੇ ਤਰ੍ਹਾਂ ਉਹ ਵੀਡੀਓ ਨੈਟ ਉਤੇ ਆ ਹੀ ਜਾਂਦੀ ਹੈ। ਪਿਉ ਦਾ ਫਰਜ ਹੈ ਉਹ ਮੁੰਡੇ ਨੂੰ ਕੁੜੀਆਂ ਦੀ ਇੱਜਤ ਕਰਨਾ ਸਿਖਾਵੇ, ਉਹਨਾ ਨੂੰ ਦੱਸੇ ਕਿ ਕੁੜੀਆ ਕੋਈ ਵਰਤੋਂ ਦੀ ਚੀਜ ਨਹੀਂ ਹਨ।
ਜੋ ਇੱਦਾ ਕਰਦੇ ਹਨ ਜਰ੍ਹਾਂ ਸੋਚ ਕੇ ਦੇਖੋ ਕਿ ਜੇ ਤੁਹਾਡੀ ਭੈਣ ਨਾਲ ਇੱਦਾ ਹੋਵੇ? ਭੈਣ ਨਹੀਂ ਹੈ? ਚਲੋ ਚਾਚੇ , ਮਾਮੇ, ਤਾਏ, ਭੂਆ ਦੀ ਕੁੜੀ ਤਾਂ ਹੋਵੇਗੀ ਜੇ ਉਸਦੀ ਵੀਡੀਓ ਇਸ ਤਰ੍ਹਾਂ ਨੈਟ ਤੇ ਆਵੇ ਕਿਵੇ ਮਹਿਸੂਸ ਕਰੋਗੇ? ਹੁਣ ਥੋੜਾ ਦੁੱਖ ਲੱਗਦਾ ਹੈ? ਕਿਉਂ ਇਸ ਤਰ੍ਹਾਂ ਕਿਉ? ਦੋਗਲਾਪਣ ਕਿਉਂ? ਆਪਣੀ ਭੈਣ ਭੈਣ? ਤੇ ਦੂਜੇ ਦੀ ਭੈਣ ਪੁਰਜਾ ਕਿਉਂ? ਸਭ ਤੋਂ ਵੱਡਾ ਕਸੂਰ ਉਹਨਾ ਦਾ ਹੈ ਜੋ ਵੀਡੀਓ ਨੂੰ ਅੱਗੇ ਸੈਂਡ ਕਰਦੇ ਹਨ। ਕਿਉਂ?