ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਨਿੱਜੀ ਜ਼ਿੰਦਗੀ ‘ਤੇ ਅਪਮਾਨਜਨਕ ਟਿੱਪਣੀ ਕੀਤੀ ਹੈ। ਉਹਨਾਂ ਨੇ ਕੈਪਟਨ ਅਮਰਿੰਦਰ ਦੀ ਆਰੂਸਾ ਆਲਮ ਨੂੰ ਪਾਕਿ ਜਾਸੂਸ ਕਹਿ ਕੇ ਸੰਬੋਧਿਤ ਕੀਤਾ ਹੈ।
ਪਾਕਿਸਤਾਨ ਦੇ ਇਕ ਸਾਬਕਾ ਪੱਤਰਕਾਰ ਆਰੂਸਾ ਆਲਮ ਬਾਰੇ ਇਤਰਾਜ਼ਯੋਗ ਟਿੱਪਣੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ, “ਅਰੂਸਾ ਆਲਮ ਇਕ ਪਾਕਿਸਤਾਨੀ ਜਾਸੂਸ ਹੈ। ਮੈਂ ਇਸ ਦੀ ਕੇਂਦਰੀ ਏਜੰਸੀਆਂ ਦੁਆਰਾ ਜਾਂਚ ਦੀ ਮੰਗ ਕਰਦਾ ਹਾਂ।”
ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਨਿੱੱਜੀ ਜ਼ਿੰਦਗੀ ‘ਤੇ ਕੀਤੀ ਇਤਰਾਜ਼ਯੋਗ ਟਿੱਪਣੀ, ਬੋਲੇ ਅਪਮਾਨਜਨਕ ਸ਼ਬਦਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਬੁੱਧਵਾਰ ਨੂੰ ਸਰਦ ਰੁੱਤ ਸੈਸ਼ਨ ਦੇ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ‘ਤੇ ਨਾਜਾਇਜ਼ ਸ਼ਬਦੀ ਹਮਲੇ ਕੀਤੇ ਅਤੇ ਮੁੱਖ ਮੰਤਰੀ ਦੀ ਮਿੱਤਰ ਆਰੂਸਾ ਆਲਮ ਨੂੰ ਪਾਕਿਸਤਾਨੀ ਜਾਸੂਸ ਵੀ ਕਿਹਾ।
ਦੱਸਣਯੋਗ ਹੈ ਕਿ ਖਹਿਰਾ ਖੁਦ ਇਕ ਵਿਵਾਦਗ੍ਰਸਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੇਸ ਵਿਚ ਸ਼ਮੂਲੀਅਤ ਹੋਣ ਕਾਰਨ ਕਾਨੂੰਨੀ ਸ਼ਿਕੰਜੇ ‘ਚ ਹਨ।