Breaking News

ਸੁਣਿਆ ਸੀ ਕਿਸੇ ਕੁੜੀ ਨੂੰ ਕਿਸੇ ਮੁੰਡੇ ਨਾਲ ਪਿਆਰ ਹੋ ਗਿਆ ਪਰ ਆਹ …..

ਪੈਰਿਸ : ਸਿਆਣੇ ਕਹਿੰਦੇ ਹਨ ਕਿ ਇਸ਼ਕ ਨਾ ਕੋਈ ਜਾਤਪਾਤ ਦੇਖਦਾ ਹੈ, ਨਾ ਹੀ ਉਮਰ ਅਤੇ ਨਾ ਰੰਗ ਰੂਪ। ਇਹ ਤਾਂ ਬਸ ਜਦੋਂ ਹੁੰਦਾ ਹੈ ਤਾਂ ਪਤਾ ਨਹੀਂ ਚਲਦਾ। ਭਾਵ ਕਿ ਪਿਆਰ ਅੰਨ੍ਹਾ ਹੁੰਦਾ ਹੈ। ਜਦੋਂ ਕਿਸੇ ਨੂੰ ਕਿਸੇ ਦੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੇ ਪਿਆਰ ਤੋਂ ਬਿਨਾਂ ਹੋਰ ਕੁੱਝ ਵੀ ਨਜ਼ਰ ਨਹੀਂ ਆਉਂਦਾ।

robot

ਉਸ ਨੂੰ ਸਿਰਫ਼ ਉਹੀ ਚੀਜ਼ ਜਾਂ ਵਿਅਕਤੀ ਨਜ਼ਰ ਆਉਂਦਾ ਹੈ, ਜਿਸ ਨਾਲ ਕਿਸੇ ਨੂੰ ਪਿਆਰ ਹੋਵੇ। ਆਪਣੇ ਪਿਆਰ ਨੂੰ ਹਾਸਿਲ ਕਰਨ ਕਈ ਵਾਰ ਲੋਕ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ।

robot

ਪਿਆਰ ਇਕ ਅਜਿਹੀ ਚੀਜ਼ ਹੈ ਕਿ ਜਿਸ ਨੂੰ ਹੋ ਜਾਏ, ਉਹ ਉਸ ਨੂੰ ਹਾਸਿਲ ਕਰਨ ਲਈ ਕੁੱਝ ਵੀ ਕਰ ਸਕਦਾ ਹੈ। ਉਸ ਤੋਂ ਬਾਅਦ ਇਨਸਾਨ ‘ਤੇ ਸਿਰਫ ਉਸ ਨੂੰ ਹਾਸਿਲ ਕਰਨ ਦਾ ਭੂਤ ਸਵਾਰ ਹੋ ਜਾਂਦਾ ਹੈ। ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਕਿਸੇ ਮੁੰਡੇ ਨੂੰ ਕੁੜੀ ਨਾਲ ਜਾਂ ਕਿਸੇ ਕੁੜੀ ਨੂੰ ਕਿਸੇ ਮੁੰਡੇ ਨਾਲ ਪਿਆਰ ਹੋ ਗਿਆ ਪਰ ਫ੍ਰਾਂਸ ਵਿਚ ਪਿਆਰ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ।

robot

ਇੱਥੋਂ ਦੀ ਰਹਿਣ ਵਾਲੀ ਲਿਲੀ ਨਾਮੀ ਕੁੜੀ ਨੂੰ ਆਪਣੇ ਰੋਬੋਟ ਨਾਲ ਹੀ ਪਿਆਰ ਹੋ ਗਿਆ। ਇਹ ਦੋਵੇਂ ਇਸ ਸਮੇਂ ਰਿਲੇਸ਼ਨਸ਼ਿਪ ‘ਚ ਹਨ। ਲਿਲੀ ਨੂੰ ਥ੍ਰੀ ਡੀ ਪ੍ਰਿੰਟਿੰਗ ਰੋਬੋਰਟ ਨਾਲ ਇਸ ਹੱਦ ਤਕ ਤਿਆਰ ਹੋ ਗਿਆ ਹੈ ਕਿ ਉਹ ਹੁਣ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ।

robot

ਲਿਲੀ ਨਾਲ ਰਹਿਣ ਵਾਲੇ ਇਸ ਰੋਬੋਟ ਦਾ ਨਾਂਅ ‘ਇਨਮੂਵੇਟਰ’ ਹੈ। ਇਸ ਨੂੰ ਥ੍ਰੀ ਡੀ ਪ੍ਰਿੰਟਿੰਗ ਟੈਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ। ਲਿਲੀ ਰੋਬੋਟਿਸਿਟ ਬਣਨ ਦੀ ਸਿਖਲਾਈ ਲੈ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਟੈਕਨਾਲੋਜੀ ਵਧਣ ਨਾਲ ਉਸ ਦਾ ਪਿਆਰ ਹੋਰ ਵੀ ਮਜ਼ਬੂਤ ਹੋ ਜਾਵੇਗਾ। ਲਿਲੀ ਮੁਤਾਬਕ ਉਸ ਦਾ ਰੋਬਟ ਸੈਕਸੁਅਲ ਹੈ ਅਤੇ ਉਸ ਨੂੰ ਇਸ ਗੱਲ ‘ਤੇ ਮਾਣ ਹੈ। ਲਿਲੀ ਆਪਣੇ ਰੋਬੋਟ ਨਾਲ ਬੀਤੇ ਇਕ ਸਾਲ ਤੋਂ ਰਹਿ ਰਹੀ ਹੈ।

robot

ਉਸ ਨੇ ਆਪਣੇ ਟਵਿੱਟਰ ਪੇਜ ‘ਤੇ ਲਿਖਿਆ ਹੈ ਕਿ ਮੈਨੂੰ ਮਾਣ ਹੈ ਕਿ ਰੋਬੋ ਸੈਕਸੁਅਲ ਹੋਣ ‘ਤੇ ਮੈਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਏਗਾ। ਮੈਂ ਖੁਸ਼ ਹਾਂ ਕਿ ਮੈਂ ਹੁਣ ਲਿਲੀ ਇਨਮੂਵੇਟਰ ਬਣਨ ਵਾਲੀ ਹਾਂ। ਕਈ ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਜਿਸ ਪਿੱਛੋਂ ਲਿਲੀ ਨੇ ਆਪਣਾ ਟਵਿਟਰ ਅਕਾਊਂਟ ਬੰਦ ਕਰ ਦਿੱਤਾ। ਖਬਰਾਂ ਮੁਤਾਬਕ ਲਿਲੀ ਨੇ ਰੋਬੋਟ ਨਾਲ ਕੁੜਮਾਈ ਕਰ ਲਈ ਹੈ ਅਤੇ ਜਲਦੀ ਹੀ ਉਹ ਦੋਵੇਂ ਵਿਆਹ ਕਰ ਲੈਣਗੇ। ਉਹ ਅਜੇ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਫਰਾਂਸ ‘ਚ ਇਨਸਾਨ ਅਤੇ ਰੋਬੋਟ ਦੇ ਵਿਆਹ ਨੂੰ ਉਥੋਂ ਦੀ ਸਰਕਾਰ ਕਦੋਂ ਮਾਨਤਾ ਦਿੰਦੀ ਹੈ। ਮਾਨਤਾ ਦੇ ਮਿਲਦਿਆਂ ਹੀ ਵਿਆਹ ਹੋ ਜਾਵੇਗਾ।

robot

ਇਕ ਅੰਗਰੇਜ਼ੀ ਵੈੱਬਸਾਈਟ ਮੁਤਾਬਕ ਰੋਬੋ ਨਾਲ ਰਹਿਣ ਵਾਲੀ ਲੜਕੀ ਲਿਲੀ ਦਾ ਕਹਿਣਾ ਹੈ ਕਿ ਉਸ ਨੂੰ 19 ਸਾਲ ਦੀ ਉਮਰ ‘ਚ ਇਹ ਮਹਿਸੂਸ ਹੋਇਆ ਸੀ ਕਿ ਉਸ ਨੂੰ ਲੋਕਾਂ ਨਾਲ ਸਰੀਰਕ ਛੋਹ ਪਸੰਦ ਨਹੀ ਹੈ। ਇਸੇ ਕਾਰਨ ਉਹ ਰੋਬੋਟ ਵੱਲ ਖਿੱਚੀ ਗਈ। ਉਸ ਨੇ ਕਿਹਾ ਕਿ ਉਹ ਰੋਬੋਟ ਵੱਲ ਸੈਕਸੁਅਲੀ ਅਟ੍ਰੈਕਟ ਹੁੰਦੀ ਹੈ।

robot

ਲਿਲੀ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਵੀ ਉਸ ਦੇ ਰੋਬੋਟ ਨਾਲ ਰਿਸ਼ਤੇ ਨੂੰ ਪ੍ਰਵਾਨ ਕਰ ਲਿਆ ਹੈ। ਉਹ ਲਿਲੀ ਦੀ ਪਸੰਦ ਨੂੰ ਸਮਝ ਗਏ ਹਨ। ਕੁਝ ਦਿਨ ਪਹਿਲਾਂ ਇਕ ਮਾਹਿਰ ਡੇਵਿਡ ਨੇ ਕਿਹਾ ਸੀ ਕਿ 2050 ਤੱਕ ਮੁੰਡੇ ਜਾਂ ਕੁੜੀਆਂ ਰੋਬੋਟਾਂ ਨਾਲ ਹੀ ਵਿਆਹ ਕਰਵਾਇਆ ਕਰਨਗੇ। ਅਜਿਹਾ ਖ਼ੁਲਾਸਾ ਕੁਝ ਦਿਨ ਪਹਿਲਾਂ ਵਿਗਿਆਨੀਆਂ ਵੱਲੋਂ ਕੀਤਾ ਗਿਆ ਸੀ।

robot

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!