ਫਰੀਦਾਬਾਦ— ਹਰਿਆਣਾ ਦੇ ਫਰੀਦਾਬਾਦ ‘ਚ ਨੈਸ਼ਨਲ ਹਾਈਵੇ 2 ਦੇ ਨੇੜੇ ਇਕ ਮਾਲ ‘ਚ ਮਸਾਜ ਪਾਰਲਰ ਦੇ ਨਾਂ ‘ਤੇ ਚੱਲ ਰਹੇ ਸੈਕਸ ਰੈਕੇਟ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮੌਕੇ ‘ਤੇ 9 ਲੜਕੀਆਂ ਤੇ 5 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਫੜ੍ਹੇ ਗਏ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਐਨ.ਆਈ.ਟੀ. ਦੀ ਡੀ.ਸੀ.ਪੀ. ਆਸਥਾ ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-20 ਨੇੜੇ ਮੈਨਹੇਟਨ ਮਾਲ ‘ਚ ਇਕ ਮਸਾਜ ਪਾਰਲਰ ਹੈ ਜਿਸ ‘ਚ ਸੈਕਸ ਦਾ ਧੰਦਾ ਚੱਲ ਰਿਹਾ ਹੈ।
ਪੁਲਸ ਟੀਮ ਨੇ ਨਕਲੀ ਗਾਹਕ ਬਣ ਕੇ ਮਾਲ ਦੇ ਮਸਾਜ ਪਾਰਲਰ ‘ਚ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ 9 ਲੜਕੀਆਂ ਤੇ 5 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ‘ਚ ਮਸਾਜ ਪਾਰਲਰ ਦਾ ਇਕ ਸੰਚਾਲਕ ਵੀ ਸ਼ਾਮਲ ਹੈ। ਬਾਕੀ ਦੇ ਚਾਰ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ‘ਚ ਫੜ੍ਹਿਆ ਗਿਆ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …