ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਸਿੱਖ ਸਿਆਸਤਦਾਨ ਜਗਮੀਤ ਸਿੰਘ ਨੂੰ ਆਪਣਾ ਕੌਮੀ ਆਗੂ ਚੁਣ ਲਿਆ ਹੈ।38 ਸਾਲਾ ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ।ਖੱਬੇ-ਪੱਖੀ ਪਾਰਟੀ ਦੇ ਤਿੰਨ ਉਮੀਦਵਾਰਾਂ ਨੂੰ ਹਰਾ ਕੇ ਜਗਮੀਤ ਸਿੰਘ ਪਾਰਟੀ ਦੇ ਆਗੂ ਚੁਣੇ ਗਏ ਹਨ।ਨਿਊ ਡੈਮੋਕ੍ਰੇਟਿਕ ਪਾਰਟੀ 2015 ਵਿੱਚ 44 ਸੀਟਾਂ ਹੀ ਜਿੱਤ ਸਕੀ ਸੀ ਅਤੇ ਜਗਮੀਤ ਲਈ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਵੱਡੀ ਚੁਣੌਤੀ ਹੋਏਗਾ।ਪਾਰਟੀ ਦੀ ਅਗਵਾਈ ਦੀ ਚੋਣ ਲਈ ਜਗਮੀਤ ਨੇ ਐਤਵਾਰ ਨੂੰ 53.6% ਫੀਸਦ ਵੋਟ ਹਾਸਿਲ ਕਰਕੇ ਜਿੱਤ ਦਰਜ ਕੀਤੀ।2013 ਵਿੱਚ ਸ. ਜਗਮੀਤ ਸਿੰਘ ਨੂੰ ਇਕ ਮੀਡੀਆ ਸੰਗਠਨ ਵਲੋਂ ਕੀਤੇ ਗਏ ਅਧਿਐਨ ਦੌਰਾਨ ਕੈਨੇਡਾ ਦੇ 5 ਨੌਜਵਾਨ ਸਿਤਾਰਿਆਂ ਵਿਚੋਂ ਇੱਕ ਚੁਣਿਆ ਗਿਆ। ਉਹ ਪਹਿਲੇ 10 ਕੈਨੇਡੀਅਨ ਵਿਅਕਤੀਆਂ ਵਿਚ ਸ਼ਾਮਲ ਕੀਤੇ ਗਏ, ਜਿਹੜੇ ਆਪਣੇ ਪਹਿਰਾਵੇ ਕਾਰਨ ਸੋਹਣੇ ਦਿਸਦੇ ਹਨ।
ਉਨ੍ਹਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ ਵਿਅਕਤੀਆਂ ਵਿਚ ਵੀ ਆਉਂਦਾ ਹੈ।ਜਗਮੀਤ ਨੇ ਜਿੱਤ ਤੋਂ ਬਾਅਦ ਕਿਹਾ, “ਇਸ ਮੁਕਾਬਲੇ ਨੇ ਪਾਰਟੀ ਅੰਦਰ ਜੋਸ਼ ਭਰ ਦਿੱਤਾ ਹੈ ਅਤੇ ਇਹ ਜਿੱਤ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ।”ਜਗਮੀਤ ਸਿੰਘ ਕੈਨੇਡਾ ਦੀ ਪ੍ਰਮੁੱਖ ਸਿਆਸੀ ਧਿਰ ‘ਨਿਊ ਡੈਮੋਕਰੇਟਿਕ ਪਾਰਟੀ’ ਦੇ ਕੱਦਾਵਰ ਆਗੂ ਹਨ।ਪਾਰਟੀ ਪ੍ਰਧਾਨਗੀ ਦੀ ਚੋਣ ਦੌਰਾਨ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਰੈਲੀ ਵਿਚ ਪਹੁੰਚ ਕੇ ਉਨ੍ਹਾਂ ਖਿਲਾਫ਼ ਨਸਲੀ ਟਿੱਪਣੀਆਂ ਕਰਨ ਕਰਕੇ ਉਹ ਮੁੜ ਚਰਚਾ ਵਿਚ ਆ ਗਏ ਸਨ ।ਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ।ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਹਕੂਮਤ ਖਿਲਾਫ਼ ਲੜਾਈ ਲੜੀ ਸੀ ਉਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਮਾ ਮਰਨ ਵਰਤ ਰੱਖ ਕੇ ਜਾਨ ਵਾਰਨ ਵਾਲੇ ਆਗੂ ਸਨ।ਜਗਮੀਤ ਸਿੰਘ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਸਨ ਪਰ ਉਹ ਕੈਨੇਡਾ ਚਲੇ ਗਏ ਅਤੇ ਉਥੇ ਹੀ 2 ਜਨਵਰੀ 1979 ਨੂੰ ਜਗਮੀਤ ਸਿੰਘ ਦਾ ਜਨਮ ਹੋਇਆ ਸੀ।
ਜਗਮੀਤ ਸਿੰਘ ਪੇਸ਼ੇ ਵਜੋਂ ਕ੍ਰਿਮੀਨਲ ਵਕੀਲ ਹਨ। ਉਨ੍ਹਾਂ ਨੇ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ, ਕੈਨੇਡਾ ਵਿਚ ਟਿਊਸ਼ਨ ਫੀਸ ਵਿਰੋਧੀ ਲਹਿਰ ਅਤੇ ਜੰਗ ਵਿਰੋਧੀ ਮੋਰਚੇ ਲਾਏ।ਉਹ ਦੁਨੀਆਂ ਭਰ ਵਿੱਚ ਅਮਨ ਸ਼ਾਂਤੀ ਦੇ ਮੁਦੱਈ ਹਨ। ਉਨ੍ਹਾਂ ਦੀ ਇਸੇ ਸੋਚ ਅਤੇ ਸੰਘਰਸ਼ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ।ਓਨਟਾਰੀਓ ਦੀ ਬਰੈਮਲੀ ਗੋਰ ਮਾਲਟਨ ਰਾਈਡਿੰਗ ਤੋਂ ਵਿਧਾਇਕ ਜਗਮੀਤ ਸਿੰਘ 2011 ਤੋਂ ਲਗਾਤਾਰ ਚੋਣ ਜਿੱਤ ਰਹੇ ਹਨ।ਇਸ ਸਮੇਂ ਓਨਟਾਰੀਓ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਹਨ।2013 ਵਿੱਚ ਉਨ੍ਹਾਂ ਨੂੰ ਇਕ ਮੀਡੀਆ ਸੰਗਠਨ ਵਲੋਂ ਕੀਤੇ ਗਏ ਅਧਿਐਨ ਦੌਰਾਨ ਕੈਨੇਡਾ ਦੇ 5 ਨੌਜਵਾਨ ਸਿਤਾਰਿਆਂ ਵਿਚੋਂ ਇੱਕ ਚੁਣਿਆ ਗਿਆ।ਉਹ ਪਹਿਲੇ 10 ਕੈਨੇਡੀਅਨ ਵਿਅਕਤੀਆਂ ਵਿਚ ਸ਼ਾਮਲ ਕੀਤੇ ਗਏ, ਜਿਹੜੇ ਆਪਣੇ ਪਹਿਰਾਵੇ ਕਾਰਨ ਸੋਹਣੇ ਦਿਸਦੇ ਹਨ।ਉਨ੍ਹਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ ਵਿਅਕਤੀਆਂ ਵਿਚ ਵੀ ਆਉਂਦਾ ਹੈ।
ਜਗਮੀਤ ਸਿੰਘ ਭਾਵੇਂ ਬਚਪਨ ਵਿਚ ਪਟਿਆਲਾ ਰਹਿ ਚੁੱਕੇ ਹਨ ਅਤੇ ਉਹ ਭਾਰਤ ਆਉਂਦੇ ਜਾਂਦੇ ਰਹੇ ਹਨ,ਪਰ ਆਪਣੇ ਕਾਲਜ ਸਮੇਂ ਦੌਰਾਨ ਉਨ੍ਹਾਂ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੁਹਿੰਮ ਚਲਾਈ।ਤਤਕਾਲੀ ਵਪਾਰ ਮੰਤਰੀ ਕਮਲ ਨਾਥ ਖਿਲਾਫ ਟੋਰਾਂਟੋ ਵਿਚ ਵੱਡਾ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 2013 ਵਿਚ ਭਾਰਤ ਆਉਣ ਦਾ ਵੀਜ਼ਾ ਨਹੀਂ ਦਿੱਤਾ ਗਿਆ। ਜਿਸ ਦਾ ਕਾਫੀ ਵਿਵਾਦ ਉਠਿਆ ਸੀ।ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਦੀ ਚੋਣ ਲੜੇ ਜਗਮੀਤ ਸਿੰਘ ਦਾ ਮੁਕਾਬਲਾ ਕਾਫੀ ਸਖ਼ਤ ਸੀ, ਪਰ ਉਹ ਅੰਗਰੇਜ਼ੀ, ਪੰਜਾਬੀ, ਫਰੈਂਚ ਅਤੇ ਹੋਰ ਕਈ ਭਾਸ਼ਾਵਾਂ ਬੋਲਦੇ ਹੋਣ ਕਾਰਨ ਅਤੇ ਇਕ ਚਰਚਿਤ ਵਕੀਲ ਤੇ ਨੌਜਵਾਨ ਆਗੂ ਵਜੋਂ ਲੋਕਾਂ ਨੂੰ ਆਕਰਸ਼ਣ ਰਹੇ।ਆਪਣੇ ਹਲਕੇ ਵਿੱਚ ਸਾਈਕਲ ‘ਤੇ ਘੁੰਮਣਾ, ਆਮ ਲੋਕਾਂ ਦੇ ਹੱਕਾਂ ਲਈ ਡਟ ਕੇ ਖੜ੍ਹਨ ਵਾਲੇ ਜਗਮੀਤ ਇਹ ਚੋਣ ਜਿੱਤ ਕੇ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਵਾਲੇ ਪਹਿਲੇ ਗੈਰ ਗੋਰੇ ਸਿਆਸਤਦਾਨ ਬਣ ਗਏ ਹਨ।
ਐਨ. ਡੀ. ਪੀ. ਦੇ ਕੌਮੀ ਪ੍ਰਧਾਨ ਵਜੋਂ ਉਹ 2019 ਵਿਚ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪਾਰਟੀ ਵਲੋਂ ਆਪਣੇ ਆਪ ਹੀ ਉਮੀਦਵਾਰ ਬਣ ਗਏ ਹਨ।ਜ਼ਰਾ ਸੋਚੋ ਕਿ 2019 ਵਿਚ ਜਸਟਿਨ ਟਰੂਡੋ ਦੇ ਸਾਹਮਣੇ ਬਹਿਸ ਕਰਨ ਲਈ ਜਗਮੀਤ ਸਿੰਘ ਵੀ ਆਉਣਗੇ ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …