Breaking News

ਹੀਰੋਇਨ ਬਣਾ ਕੇ ਕਰਨਾ ਚਾਹੁੰਦ ਸੀ ਇਹ ਗੰਦਾ ਕੰਮ….

ਨਵੀਂ ਦਿੱਲੀ(ਬਿਊਰੋ)— ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇਕ ਵੱਡਾ ਸੱਚ ਸਾਹਮਣੇ ਆਇਆ ਹੈ। ਹਾਲ ਹੀ ‘ਚ ਖਬਰ ਮਿਲੀ ਹੈ ਕਿ ਰਾਮ ਰਹੀਮ ਡੇਰੇ ਦੀ ਗੁਫਾ ਵਿਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੰਨੀ ਲਿਓਨੀ ਨੂੰ ਇਕੱਲਾ ਮਿਲਣਾ ਚਾਹੁੰਦਾ ਸੀ। ਇਹ ਪਾਖੰਡੀ ਬਾਬਾ ਇਸ ਹੌਟ ਹੀਰੋਇਨ ਨਾਲ ਠੁਮਕੇ ਲਾ ਕੇ ਝੂਮਣਾ ਚਾਹੁੰਦਾ ਸੀ। ਜੀ ਹਾਂ, ਰਾਮ ਰਹੀਮ ਬੋਲਡ ਅਦਾਕਾਰਾ ਸੰਨੀ ਲਿਓਨੀ ਨੂੰ ਆਪਣੀ ਫ਼ਿਲਮ ਵਿਚ ਬਤੌਰ ਹੀਰੋਇਨ ਕੰਮ ਕਰਵਾਉਣਾ ਚਾਹੁੰਦਾ ਸੀ।

ਫ਼ਿਲਮਾਂ ਵਿਚ ਧਰਮ ਤੇ ਦੇਸ਼ ਦੀ ਗੱਲ ਕਰਨ ਵਾਲਾ ਇਹ ਪਖੰਡੀ ਲਵ ਚਾਰਜਰ ਸਲਾਖਾਂ ਪਿੱਛੇ ਨਾ ਹੁੰਦਾ ਤਾਂ ਸ਼ਾਇਦ ਉਸ ਦੀ ਇਹ ਅਸਲੀਅਤ ਵੀ ਕਦੇ ਸਾਹਮਣੇ ਨਹੀਂ ਸੀ ਆਉਣੀ। ਆਪਣੀਆਂ ਫਿਲਮਾਂ ਵਿਚ ਦੇਸ਼ ਭਗਤੀ ਦਾ ਢੋਲ ਪਿੱਟਣ ਵਾਲਾ ਇਹ ਬਹੁਰੂਪੀਆ ਛੇਤੀ ਹੀ ਇੱਕ ਬੋਲਡ ਫ਼ਿਲਮ ਬਣਾਉਣ ਵਾਲਾ ਸੀ। ਤੁਸੀਂ ਜਾਣ ਕੇ ਹੈਰਾਨ ਹੋ ਜਾਓਂਗੇ ਕਿ ਬਾਬਾ ਬੋਲਡ ਅਦਾਕਾਰਾ ਸੰਨੀ ਲਿਓਨ ਨੂੰ ਆਪਣੀ ਅਗਲੀ ਫਿਲਮ ਵਿਚ ਹੀਰੋਇਨ ਬਣਾਉਣਾ ਚਾਹੁੰਦਾ ਸੀ। ਰਾਮ ਰਹੀਮ ਬਾਰੇ ਇਹ ਸਨਖੀਖੇਜ ਖੁਲਾਸਾ ਮਾਡਲ ਕੋਆਰਡੀਨੇਟਰ ਅਸ਼ੋਕ ਮਾਸੂਮ ਤੇ ਅਦਾਕਾਰਾ ਰਾਖੀ ਸਾਵੰਤ ਨੇ ਕੀਤਾ ਹੈ।

ਦੱਸ ਦੇਈਏ ਕਿ ਕਿਸ਼ੋਰ ਮਾਸੂਮ ਉਹ ਵਿਅਕਤੀ ਹੈ ਜਿਸ ਨੇ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨਾਲ ਰਾਮ ਰਹੀਮ ਦੀ ਮੁਲਾਕਾਤਾਂ ਕਰਵਾਈਆਂ ਸੀ। ਰਾਖੀ ਸਾਵੰਤ ਤੇ ਰਾਮ ਰਹੀਮ ਦੀ ਪਹਿਲੀ ਮੁਲਾਕਾਤ ਕਰਵਾਉਣ ਵਾਲਾ ਵੀ ਮਾਸੂਮ ਹੀ ਹੈ। ਇੱਕ ਪਾਸੇ ਤਾਂ ਰਾਮ ਰਹੀਮ ਸਿਰਸਾ ਡੇਰੇ ਵਿਚ ਬੈਠ ਕੇ ਧਾਰਮਿਕ ਪ੍ਰਵਚਨ ਕਰਦਾ ਸੀ ਤੇ ਦੂਜੇ ਪਾਸੇ ਉਹ ਆਈਟਮ ਗਰਲ ਰਾਖੀ ਸਾਵੰਤ ਤੇ ਹੌਟ ਅਦਾਕਾਰਾ ਸੰਨੀ ਲਿਓਨੀ ਦਾ ਦੀਵਾਨਾ ਵੀ ਸੀ। ਤੁਸੀਂ ਸੋਚ ਰਹੇ ਹੋਵੋਗੇ ਕਿ ਸਤਸੰਗ ਕਰਦਾ ਰਾਮ ਰਹੀਮ ਇਸ ਰੰਗੀਨ ਮਿਜਾਜ਼ੀ ‘ਤੇ ਕਿਉਂ ਉੱਤਰ ਆਇਆ?

 

ਹਿੰਦੀ ਫ਼ਿਲਮਾਂ ਲਈ ਰਾਮ ਰਹੀਮ ਦੀ ਦੀਵਾਨਗੀ ਅੱਜ ਜੱਗ ਜ਼ਾਹਰ ਹੈ। ਇਸ ਤੋਂ ਬਾਅਦ ਡੇਰੇ ਵਿਚ ਕਾਫੀ ਆਲੀਸ਼ਾਨ ਸਿਨੇਮਾ ਬਣੇ ਹੋਣ ਦਾ ਪਤਾ ਲੱਗਾ ਹੈ। ਇਸੇ ਸਿਨੇਮਾ ਵਿਚ ਹੀ ਉਸ ਲਈ ਫ਼ਿਲਮਾਂ ਦੇ ਵਿਸ਼ੇਸ਼ ਸ਼ੋਅ ਚਲਾਏ ਜਾਂਦੇ ਸਨ।
ਦੱਸਿਆ ਜਾਂਦਾ ਹੈ ਕਿ ਡੇਰੇ ਦੇ ਥਿਏਟਰ ਵਿਚ ਉਂਝ ਤਾਂ ਰਾਮ ਰਹੀਮ ਆਪਣੇ ਭਗਤਾਂ ਨਾਲ ਬੈਠ ਕੇ ਆਪਣੀਆਂ ਹੀ ਫ਼ਿਲਮਾਂ ਵੇਖਦਾ ਸੀ ਤੇ ਭਗਤ ਇਸ ਕੰਮ ਲਈ ਮਹਿੰਗੇ ਮੁੱਲ ਦੀਆਂ ਟਿਕਟਾਂ ਖਰੀਦਦੇ ਸਨ। ਕਈ ਵਾਰ ਤਾਂ ਪ੍ਰੇਮੀ ਰਾਮ ਰਹੀਮ ਦੇ ਲਾਗੇ ਬੈਠਣ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਟਿਕਟ ਖਰੀਦਦੇ ਸਨ।

ਡੇਰੇ ਦੇ ਰਾਜ਼ਦਾਰਾਂ ਮੁਤਾਬਕ ਇਸੇ ਸਿਨੇਮਾ ਵਿਚ ਰਾਮ ਰਹੀਮ ਆਪਣੀ ਪਸੰਦੀਦਾ ਫ਼ਿਲਮਾਂ ਵੀ ਦੇਖਦਾ ਸੀ। ਉਸ ਸਮੇਂ ਹਨੀਪ੍ਰੀਤ ਤੇ ਕੁਝ ਕਰੀਬੀ ਭਗਤਾਂ ਤੋਂ ਇਲਾਵਾ ਹੋਰ ਕੋਈ ਉੱਥੇ ਮੌਜ਼ੂਦ ਨਹੀਂ ਸੀ ਹੁੰਦਾ। ਸੂਤਰਾਂ ਦਾ ਕਹਿਣਾ ਹੈ ਕਿ ਆਪਣੇ ਨਿੱਜੀ ਸਿਨੇਮਾ ਵਿਚ ਹੀ ਰਾਮ ਰਹੀਮ ‘ਬੇਬੀ ਡੌਲ’ ਦੇ ਨਾਂ ਤੋਂ ਮਸ਼ਹੂਰ ਅਦਾਕਾਰਾ ਸੰਨੀ ਲਿਓਨੀ ਦੇ ਮਸ਼ਹੂਰ ਡਾਂਸ ਨੰਬਰ ਵੇਖਦਾ ਹੁੰਦਾ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਤੋਂ ਹੀ ਸੰਨੀ ਦੀ ਦੀਵਾਨਗੀ ਰਾਮ ਰਹੀਮ ਦੇ ਸਿਰ ਚੜ੍ਹ ਕੇ ਬੋਲਣ ਲੱਗੀ ਸੀ। ਬਾਲੀਵੁੱਡ ਵਿਚ ਐਂਟਰੀ ਤੋਂ ਬਾਅਦ ਰਾਮ ਰਹੀਮ ਨੇ ਕਈ ਵਾਰ ਸੰਨੀ ਲਿਓਨੀ ਨੂੰ ਮਿਲਣ ਦੀ ਇੱਛਾ ਜਤਾਈ ਸੀ।

ਅਸਲ ‘ਚ ਚਾਰ-ਪੰਜ ਧਾਰਮਿਕ ਤੇ ਦੇਸ਼ ਭਗਤੀ ਵਾਲੀਆਂ ਫਿਲਮਾਂ ਬਣਾਉਣ ਤੋਂ ਬਾਅਦ ਬਲਾਤਕਾਰੀ ਬਾਬਾ ਇੱਕ ਅਜਿਹੀ ਫਿਲਮ ਬਣਾਉਣਾ ਚਾਹੁੰਦਾ ਸੀ, ਜਿਸ ਵਿਚ ਹੀਰੋ ਉਹ ਖ਼ੁਦ ਬਣਨਾ ਚਾਹੁੰਦਾ ਸੀ ਤੇ ਹੀਰੋਇਨ ਸੰਨੀ ਲਿਓਨੀ ਨੂੰ ਬਣਾਉਣਾ ਚਾਹੁੰਦਾ ਸੀ। ਕਿਸ਼ੋਰ ਨੇ ਦਾਅਵਾ ਕੀਤਾ ਹੈ ਕਿ ਇਸ ਸਿਲਸਿਲੇ ਵਿਚ ਮੁੱਢਲੀ ਗੱਲਬਾਤ ਵੀ ਸ਼ੁਰੂ ਹੋ ਚੁੱਕੀ ਸੀ। ਰਾਮ ਰਹੀਮ ਆਪਣੀ ਫਿਲਮ ‘ਤੇ ਚਰਚਾ ਕਰਨ ਬਹਾਨੇ ਸੰਨੀ ਲਿਓਨ ਨੂੰ ਸਿਰਸਾ ਡੇਰੇ ਵਿਚ ਵੀ ਬੁਲਾਉਣਾ ਚਾਹੁੰਦਾ ਸੀ ਪਰ ਉਸ ਦੀ ਇਹ ਇੱਛਾ ਦਿਲ ਵਿਚ ਹੀ ਰਹਿ ਗਈ। ਸੰਨੀ ਲਿਓਨੀ ਨਾਲ ਫ਼ਿਲਮ ਬਣਾਉਣ ਤੋਂ ਪਹਿਲਾਂ ਹੀ ਉਸ ਦੀਆਂ ਪੁਰਾਣੀਆਂ ਕਰਤੂਤਾਂ ਨੇ ਰਾਮ ਰਹੀਮ ਨੂੰ 20 ਸਾਲਾਂ ਲਈ ਸਲਾਖਾਂ ਪਿੱਛੇ ਧੱਕ ਦਿੱਤਾ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!