Breaking News

ਹੁਣੇ ਹੁਣੇ ਅਮਰੀਕਾ ਚ ਹੋਇਆ ਹਮਲਾ ਅਤੇ ……..

ਨਿਊਯਾਰਕ< — ਅਮਰੀਕਾ ਦੇ ਟਾਇਮ ਸਕਵਾਇਰ ਦੇ ਨੇੜੇ ਧਮਾਕੇ ਦੀ ਖਬਰ ਮਿਲੀ ਹੈ। ਇਸ ਧਮਾਕੇ 'ਚ ਅਜੇ ਤੱਕ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਸ ਸ਼ੁਰੂਆਤੀ ਜਾਂਚ 'ਚ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਜੋੜ ਕੇ ਦੇਖ ਰਹੀ ਹੈ PunjabKesari

ਜਾਣਕਾਰੀ ਮੁਤਾਬਕ ਇਹ ਧਮਾਕਾ ਸੋਮਵਾਰ ਦੀ ਸਵੇਰੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6:30 ਵਜੇ ਟਾਇਮ ਸਕਵੇਅਰ ਨੇੜੇ ਇਕ ਸਬਵੇਅ ਸਟੇਸ਼ਨ ‘ਚ ਹੋਇਆ। ਪੁਲਸ ਨੇ ਇਸ ਧਮਾਕੇ ਤੋਂ ਬਾਅਦ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ, ਜਿਸ ਕੋਲੋਂ ਪੁਲਸ ਨੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਐੱਫ.ਡੀ.ਐੱਨ.ਵਾਈ. ਦਾ ਕਹਿਣਾ ਹੈ ਕਿ ਇਹ ਇਕ ਅੱਤਵਾਦੀ ਘਟਨਾ ਹੋ ਸਕਦੀ ਹੈ। ਪੁਲਸ ਮੁਤਾਬਕ ਇਸ ਧਮਾਕੇ ‘ਚ ਪਾਈਪ ਬੰਬ ਦੀ ਵਰਤੋਂ ਦੀ ਸੰਭਾਵਨਾ ਹੈ।

PunjabKesari
ਇਕ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਇਸ ਧਮਾਕੇ ‘ਚ ਸ਼ੱਕੀ ਵੀ ਜ਼ਖਮੀ ਹੋ ਗਿਆ ਹੈ। ਅਜੇ ਇਹ ਪੁਖਤਾ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ‘ਚ ਹੋਰ ਕਿੰਨੇ ਲੋਕ ਜ਼ਖਮੀ ਹੋਏ ਹਨ ਪਰ ਮੌਕੇ ‘ਤੇ ਦਰਜਨਾਂ ਐਂਬੂਲੈਂਸ ਮੌਜੂਦ ਹਨ। ਨਿਊਯਾਰਕ ਦੀ ਪੁਲਸ ਨੇ ਫਿਲਹਾਲ ਲਾਈਨ ਏ ਤੇ ਈ ਲਾਈਨ ਖਾਲੀ ਕਰਵਾ ਲਈ ਹੈ।

PunjabKesari

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ – ਮੁਫ਼ਤ ਰਜਿਸਟਰ ਕਰੋ!

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!