Breaking News

ਹੁਣ ਬਿਜਲੀ ਦਾ ਬਿੱਲ ਆਵੇਗਾ ਪਹਿਲਾਂ ਨਾਲੋਂ ਏਨਾ ਜ਼ਿਆਦਾ….

ਚੰਡੀਗੜ੍ਹ: ਪੰਜਾਬ ਵਿੱਚ ਬਿਜਲੀ ਮਹਿੰਗੀ ਕਰਨ ਦਾ ਸਿਲਸਿਲਾ ਜਾਰੀ ਹੈ। ਪਾਵਰਕਾਮ ਦੀ ਨਵੀਂ ਹਦਾਇਤ ਮੁਤਾਬਿਕ ਨਿਗਮਾਂ ਕਮੇਟੀਆਂ ਦੀ ਹੱਦ ‘ਚ ਬਿਜਲੀ ਦੇ ਬਿੱਲਾਂ ਦੀ ਬਣਦੀ ਰਕਮ ‘ਚ 2 ਫ਼ੀਸਦੀ ਮਿਉਂਸਿਪਲ ਟੈਕਸ 1 ਨਵੰਬਰ ਤੋਂ ਹੀ ਵਸੂਲ ਕੀਤਾ ਜਾਵੇਗਾ। ਇਹ ਵਾਧਾ ਮਿਉਂਸਿਪਲ ਕਮੇਟੀਆਂ, ਨਿਗਮਾਂ, ਕਮੇਟੀਆਂ, ਮਿਉਂਸਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਹੱਦ ‘ਚ ਸਾਰੇ ਤਰ੍ਹਾਂ ਦੇ ਖਪਤਕਾਰਾਂ ਤੋਂ ਵਸੂਲ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਜਿਸ ਤਰ੍ਹਾਂ ਪਾਵਰਕੌਮ ਨੇ ਵਿੱਤੀ ਵਰ੍ਹੇ ਦੀਆਂ ਵਧੀਆਂ 9.33 ਫ਼ੀਸਦੀ ਦੇ ਕਰੀਬ ਦਰਾਂ ਦੀ ਪਿਛਲੀ ਰਕਮ ਇਸ ਸਾਲ ਦੇ ਅਪ੍ਰੈਲ ਮਹੀਨੇ ਤੋਂ ਕਿਸ਼ਤਾਂ ‘ਚ ਵਸੂਲਣ ਦਾ ਫ਼ੈਸਲਾ ਕੀਤਾ ਹੈ,

Newly-elected Amritsar MP Capt Amarinder Singh in Sector 10 of Chandigarh on Monday, May 26 2014. Express photo by Sumit Malhotra

ਉਸੇ ਤਰ੍ਹਾਂ ਬਿਜਲੀ ਦੇ ਬਿੱਲਾਂ ਦੀ ਰਕਮ ‘ਚ 2 ਫ਼ੀਸਦੀ ਮਿਉਂਸਿਪਲ ਕਰ ਪਿਛਲੀ ਤਰੀਕ 1 ਨਵੰਬਰ ਤੋਂ ਲਾਗੂ ਹੋਇਆ ਸਮਝਿਆ ਜਾਵੇਗਾ ਜਦਕਿ ਇਸ ਬਾਰੇ ਪਾਵਰ ਕਾਮ ਨੇ ਆਪਣਾ ਸਰਕੁਲਰ 22 ਨਵੰਬਰ ਨੂੰ ਜਾਰੀ ਕੀਤਾ ਹੈ।

ਸਾਲ ਦੇ ਆਖ਼ਰੀ ਮਹੀਨਿਆਂ ‘ਚ ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੀ ਬਿਜਲੀ ਮਹਿੰਗੀ ਕਰਨ ਤੋਂ ਬਾਅਦ ਬਿਜਲੀ ਦੇ ਮਾਮਲੇ ‘ਚ ਖਪਤਕਾਰਾਂ ਨੂੰ ਲਗਾਤਾਰ ਝਟਕਾ ਮਿਲ ਰਿਹਾ ਹੈ।

Ex CM Punjab Capt Amarinder Singh talking with media persons at Press Club in Chandigarh on Friday, July 29 2016. Express photo by Jasbir Malhi *** Local Caption *** Ex CM Punjab Capt Amarinder Singh talking with media persons at Press Club in Chandigarh on Friday, July 29 2016. Express photo by Jasbir Malhi

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!