10 ਵੀਂ ਤੋਂ ਲੈ ਕੇ ਪੋਸਟ ਗ੍ਰੇਜੂਏਸ਼ਨ ਪਾਸ ਲਈ ਖੁਸ਼ਖਬਰੀ, ਇਸ ਵਿਭਾਗ ਨੇ ਖੋਲ੍ਹੀ ਭਰਤੀ
10 ਵੀਂ ਪਾਸ ਤੋਂ ਲੈ ਕੇ ਪੋਸਟ ਗ੍ਰੇਜੂਏਸ਼ਨ ਲਈ ਖੁਸ਼ਖਬਰੀ ਹੈ ਕਿ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਨੇ ਆਪਣੇ 33 ਅਹੁਦਿਆਂ ‘ਤੇ ਅਰਜ਼ੀਆਂ ਦੀ ਮੰਗ ਕੀਤੀ ਹੈ | ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ‘ਚ ਨੌਕਰੀ ਦਾ ਮੌਕਾ ਹੈ।ਅਹੁਦਿਆਂ ਲਈ ਅਪਲਾਈ ਕਰਨ ਦੀ 15 ਫਰਵਰੀ ਆਖਰੀ ਤਾਰੀਕ ਹੈ, ਅਹੁਦਿਆਂ ਦੀ ਕੁੱਲ ਗਿਣਤੀ 33 ਹੈ | ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ : ਅਸਿਸਟੈਂਟ ਇੰਜੀਨੀਅਰ, ਜੂਨੀਅਰ ਸੁਪਰਡੈਂਟ, ਜੂਨੀਅਰ ਅਸਿਸਟੈਂਡ, ਫਾਰਮਾਸਿਸਟ, ਡਰਾਈਵਰ ਆਦਿ |
ਅਹੁਦਿਆਂ ਲਈ ਸਿੱਖਿਆ ਯੋਗਤਾ- 10ਵੀਂ ਪਾਸ ਤੋਂ ਲੈ ਕੇ ਮਾਸਟਰਜ਼ ਡਿਗਰੀ ਤੱਕ (ਅਹੁਦਿਆਂ ਅਨੁਸਾਰ ਵੱਖ-ਵੱਖ) | ਅਹੁਦਿਆਂ ਲਈ ਵਧ ਤੋਂ ਵਧ 30 ਸਾਲ ਦੀ ਉਮਰ ਨਿਰਧਾਰਿਤ ਕੀਤੀ ਹੈ | ਉਮੀਦਵਾਰ ਇਸ ਵੈੱਬਸਾਈਟ- www.iitmandi.ac.in ‘ਤੇ ਫਾਰਮ ਭਰ ਸਕਦੇ ਹਨ | ਅਪਲਾਈ ਕੇਨ ਦੀ ਆਖਰੀ ਤਾਰੀਕ- 15 ਫਰਵਰੀ 2018 ਹੈ ਉਮੀਦਵਾਰ ਇਸ ਮਿਤੀ ਤੋਂ ਪਹਿਲਾ ਫਾਰਮ ਭਰ ਸਕਦੇ ਹਨ | ਚੋਣ ਪ੍ਰਕਿਰਿਆ- ਲਿਖਤੀ/ਟਰੇਡ ਅਤੇ ਇੰਟਰਵਿਊ |ਪਤਾ- ਰਜਿਸਟਰਾਰ, ਆਈ.ਆਈ.ਟੀ. ਮੰਡੀ, ਕਾਮੰਡ-175005 (ਹਿਮਾਚਲ ਪ੍ਰਦੇਸ਼) | ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.-100 ਰੁਪਏ ਅਤੇ ਹੋਰ ਵਰਗ ਮੁਫ਼ਤ |
ਇਹ ਵੀ ਪੜੋ :
ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਮੈਨੇਜਰ ਅਤੇ ਚੀਫ ਮੈਨੇਜਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ |ਦੱਸ ਦੇਈਏ ਕਿ ਸਟੇਟ ਬੈਂਕ ਆਫ ਇੰਡੀਆ ‘ਚ ਮੈਨੇਜਰ ਅਹੁਦੇ ਲਈ ਭਰਤੀਆਂ ਨਿਕਲੀਆਂ ਹਨ। ਸਿੱਖਿਆ ਯੋਗਤਾ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ ਕੀਤੀ ਗਈ ਹੈ। ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ। ਅਹੁਦਿਆਂ ਦਾ ਵੇਰਵਾ- ਮੈਨੇਜਰ ਅਤੇ ਚੀਫ ਮੈਨੇਜਰ (ਵੱਖ-ਵੱਖ ਅਹੁਦਿਆਂ ਦੇ ਅਧੀਨ) | ਅਹੁਦਿਆਂ ਲਈ ਸਿੱਖਿਅਤ ਯੋਗਤਾ ਸੀ.ਏ./ਐੱਮ.ਬੀ.ਏ. ਅਤੇ ਜ਼ਿਆਦਾਤਰ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ |
ਅਹੁਦਿਆਂ ਲਈ ਉਮਰ- 25 ਤੋਂ 38 ਸਾਲ (ਅਹੁਦੇ ਅਨੁਸਾਰ) | ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ- 4 ਫਰਵਰੀ 2018 ਨਿਰਧਾਰਿਤ ਕੀਤੀ ਗਈ ਹੈ | ਚੋਣ- ਸ਼ਾਰਟਲਿਸਟ ਕੀਤੇ ਗਏ ਅਰਜ਼ੀਕਰਤਾਵਾਂ ਦਾ ਇੰਟਰਵਿਊ ਲਿਆ ਜਾਵੇਗਾ। ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.- 600 ਹੋਰ ਅਤੇ ਹੋਰ ਵਰਗ ਮੁਫ਼ਤ | ਐਪਲੀਕੇਸ਼ਨ ਪ੍ਰਕਿਰਿਆ- ਉਮੀਦਵਾਰ ਐੱਸ.ਬੀ.ਆਈ. ਦੀ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਪੂਰੀ ਕਰਨ।
ਇਹ ਵੀ ਪੜੋ :
ਦੱਸ ਦੇਈਏ ਕਿ ਮੈਡੀਕਲ ਖੇਤਰ ‘ਚ ਭਵਿੱਖ ਬਣਾਉਣ ਵਾਲੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ ਕਿ ਸ਼ਿਮਲਾ ‘ਚ ਇੰਦਰਾ ਗਾਂਧੀ ਮੈਡੀਕਲ ਕਾਲਜ ਨੇ ਆਪਣੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ | ਦੱਸ ਦੇਈਏ ਕਿ ਸ਼ਿਮਲਾ ‘ਚ ਇੰਦਰਾ ਗਾਂਧੀ ਮੈਡੀਕਲ ਕਾਲਜ ‘ਚ ਸੀਨੀਅਰ ਰੇਜੀਡੈਂਟ ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ। 22 ਜਨਵਰੀ ਆਖਰੀ ਤਾਰੀਕ ਹੈ, ਜਾਣੋ ਕਿਵੇ2 ਹੋਣੀ ਉਮੀਦਵਾਰਾਂ ਦੀ ਚੋਣ। ਅਹੁਦਿਆਂ ਦੀ ਕੁੱਲ ਗਿਣਤੀ 84 ਹੈ ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ – ਸੀਨੀਅਰ ਰੇਜੀਡੈਂਟ|
ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ ਦੱਸ ਦੇਈਏ ਕਿ ਉਮੀਦਵਾਰ ਇਸ ਵੈੱਬਸਾਈਟ- www.igmcshimla.org ‘ਤੇ ਜਾ ਕੇ ਫਾਰਮ ‘ਤੇ ਅਪਲਾਈ ਕਰ ਸਕਦੇ ਹਨ | ਅਹੁਦਿਆਂ ਲਈ ਸਿਖਿਅਤ ਯੋਗਤਾ ਸਿੱਖਿਆ ਸੰਬੰਧਤ ਟਰੇਡ ‘ਚ ਪੋਸਟ ਗਰੈਜ਼ੂਏਟ (ਐੱਮ.ਡੀ./ਐੱਮ.ਐੱਸ. ਜਾਂ ਡੀ.ਐੱਨ.ਬੀ.) ਡਿਗਰੀ ਦੀ ਮੰਗ ਕੀਤੀ ਗਈ ਹੈ।ਅਹੁਦਿਆਂ ਲਈ ਉਮੀਦਵਾਰ ਦੀ ਉਮਰ- ਵਧ ਤੋਂ ਵਧ 45 ਸਾਲ ਨਿਰਧਾਰਿਤ ਕੀਤੀ ਗਈ ਹੈ |ਐਪਲੀਕੇਸ਼ਨ ਅਪਲਾਈ ਕਰਨ ਦੀ ਆਖਰੀ ਤਾਰੀਕ- 22 ਜਨਵਰੀ 2018 ਹੈ |