Breaking News

18ਵੇਂ ਤੋਂ ਪਹਿਲਾਂ ਹੀ ਬਦਨਾਮ ਹੋਏ ਮਨਕੀਰਤ ਔਲਖ, ਗ੍ਰਿਫਤਾਰੀ ਵਾਰੰਟ ਜਾਰੀ

ਫਤਿਹਾਬਾਦ (ਰਮੇਸ਼)— ਮਸ਼ਹੂਰ ਪੰਜਾਬੀ ਗੀਤ ’18ਵੇਂ ‘ਚ ਮੁੰਡਾ ਬਦਨਾਮ ਹੋ ਗਿਆ’ ਦੇ ਗਾਇਕ ਮਨਕੀਰਤ ਔਲਖ ਦੇ ਖਿਲਾਫ 2017 ‘ਚ ਹੀ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਿਆ ਹੈ। ਇਹ ਗ੍ਰਿਫਤਾਰੀ ਵਾਰੰਟ ਮਨਕੀਰਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਧੋਖਾਧੜੀ ਦੇ ਦੋਸ਼ਾਂ ਤਹਿਤ ਹਰਿਆਣਾ ਦੀ ਇਕ ਅਦਾਲਤ ਵਲੋਂ ਜਾਰੀ ਕੀਤਾ ਗਿਆ ਹੈ।

ਅਦਾਲਤ ਵਲੋਂ ਮਨਕੀਰਤ ਖਿਲਾਫ ਇਹ 7ਵਾਂ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਇਸ ਮਾਮਲੇ ‘ਚ ਸਖਤ ਆਦੇਸ਼ ਦਿੰਦਿਆਂ ਪੁਲਸ ਨੂੰ ਕਿਹਾ ਕਿ ਜੇਕਰ ਇਸ ਵਾਰ ਵੀ ਉਹ ਅਦਾਲਤ ‘ਚ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਨੂੰ ਭਗੌੜਾ ਐਲਾਨ ਕਰ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ ਸਿਟੀ ਪੁਲਸ ਨੇ ਮਾਡਲ ਟਾਊਨ ਨਿਵਾਸੀ ਓਮਪ੍ਰਕਾਸ਼ ਗਗਨੇਜਾ ਦੀ ਸ਼ਿਕਾਇਤ ‘ਤੇ 29 ਮਾਰਚ 2017 ਨੂੰ ਮਨਕੀਰਤ ਔਲਖ, ਉਸ ਦੇ ਪਿਤਾ ਨਿਸ਼ਾਨ ਸਿੰਘ, ਭਰਾ ਰਵੀ ਔਲਖ ਸਮੇਤ 7 ਲੋਕਾਂ ‘ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਸੀ। ਇਸ ਮਾਮਲੇ ‘ਚ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!