ਇਥੋਂ ਦੇ ਅਕਾਲੀ ਦਲ ਦੇ ਪ੍ਰਧਾਨ ਰਹੇ ਦਰਬਾਰਾ ਸਿੰਘ ਚਹਿਲ ਦੇ ਘਰ ਉਸ ਸਮੇਂ ਸੋਗ ਦਾ ਮਾਹੌਲ ਬਣ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਘਰ ਦਾ ਚਿਰਾਗ ਬੁਝ ਚੁੱਕਾ ਹੈ। ਉਨ੍ਹਾਂ ਦੇ ਬੇਟੇ ਹਰਪ੍ਰੀਤ ਸਿੰਘ ਦੀ ਅੱਜ ਇੱਕ ਸੜਕ ਦੁਰਘਟਨਾ ‘ਚ ਮੌਤ ਹੋ ਗਈ। ਜਿਸ ਦਾ ਵਿਆਹ ਅਜੇ 13 ਕੁ ਪਹਿਲਾਂ ਹੀ ਹੋਇਆ ਸੀ।
Road Accident Malerkotla
ਦੱਸਿਆ ਜਾ ਰਿਹਾ ਹੈ ਕਿ ਇਹ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ ਅਤੇ ਡੇਰਾਬਸੀ ਵਿੱਚ ਨੌਕਰੀ ਕਰਦਾ ਸੀ। ਰਾਤ ਵੇਲੇ ਜਦੋਂ ਇਹ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਇਸਦੀ ਟੱਕਰ ਹੋ ਗਈ, ਜਿਸ ਕਾਰਨ ਇਸਦੀ ਮੌਤ ਹੋ ਗਈ।
ਉਸਦੇ ਘਰੋਂ ਜਾਣ ਮਗਰੋਂ ਪਰਿਵਾਰ ਪਰਿਵਾਰ ਵੱਲੋਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਾ ਹੋ ਸਕਿਆ। ਸਵੇਰੇ ਵੇਲੇ ਪੁਲਿਸ ਨੇ ਪਰਿਵਾਰ ਨੂੰ ਜਾ ਕੇ ਹਾਦਸੇ ਦੀ ਖ਼ਬਰ ਦਿੱਤੀ, ਜਿਸ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ।