Breaking News

ਇੱਥੇ ਕੁੜੀਆਂ ਵਿਆਹੁਣ ਵਾਲੀਆਂ ਹੋ ਜਾਂਦੀਆਂ ਨੇ ਤਾ ਮਾਪੇ ਕਰਾਉਂਦੇ ਨੇ ਇਹ ਗੰਦਾ ਕੰਮ ਦੇਖਕੇ ਹੋਸ਼ ਉਡ ਜਾਣਗੇ

ਇੱਥੇ ਕੁੜੀਆਂ ਵਿਆਹੁਣ ਵਾਲੀਆਂ ਹੋ ਜਾਂਦੀਆਂ ਨੇ ਤਾ ਮਾਪੇ ਕਰਾਉਂਦੇ ਨੇ ਇਹ ਗੰਦਾ ਕੰਮ ਦੇਖਕੇ ਹੋਸ਼ ਉਡ ਜਾਣਗੇ

ਹਰਦੋਈ- ਭਾਰਤੀ ਸਮਾਜ ‘ਚ ਕੁੜੀਆਂ ਨੂੰ ਘਰ ਦੀ ਲਕਸ਼ਮੀ ਮੰਨਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਇੱਕ ਅਜਿਹਾ ਪਿੰਡ ਹੈ, ਜਿੱਥੇ ਕੁੜੀਆਂ ਦਾ ਵਿਆਹ ਨਹੀਂ ਹੁੰਦਾ, ਬੋਲੀ ਲਾ ਕੇ ਉਨ੍ਹਾਂ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਧੱਕਿਆ ਜਾਂਦਾ ਹੈ।

ਇਹ ਕੰਮ ਕੋਈ ਹੋਰ ਨਹੀਂ, ਕੁੜੀਆਂ ਦੇ ਪਰਵਾਰਕ ਮੈਂਬਰ ਕਰਦੇ ਹਨ। ਨਟਪੁਰਵਾ ਨਾਂਅ ਦੇ ਉਕਤ ਪਿੰਡ ਵਿੱਚ ਇਹ ਸਿਲਸਿਲਾ ਸਦੀਆਂ ਤੋਂ ਚਲਦਾ ਆ ਰਿਹਾ ਹੈ।

ਇਸ ਪਿੰਡ ਦੀ ਰਹਿਣ ਵਾਲੀ ਇੱਕ ਕੁੜੀ ਚਿੱਤਰਕਲਾ ਨੇ ਦੱਸਿਆ ਕਿ ਪਿੰਡ ਦੀ ਆਬਾਦੀ ਇਸ ਸਮੇਂ ਚਾਰ ਤੋਂ ਪੰਜ ਹਜ਼ਾਰ ਹੈ। ਇਸ ਪਿੰਡ ਵਿੱਚ ਕੁੜੀ ਦਾ ਪੈਦਾ ਹੋਣਾ ਗੁਨਾਹ ਮੰਨਿਆ ਜਾਂਦਾ ਹੈ।

ਚਿੱਤਰਕਲਾ ਨੇ ਦੱਸਿਆ ਕਿ ਮੈਨੂੰ ਵੀ ਮੇਰੇ ਮਾਤਾ-ਪਿਤਾ ਨੇ ਦੇਹ ਵਪਾਰ ਦੇ ਧੰਦੇ ਵਿੱਚ ਧੱਕਿਆ ਸੀ ਪਰ ਮੈਂ ਉਥੋਂ ਕਿਸੇ ਤਰ੍ਹਾਂ ਬਚ ਕੇ ਨਿਕਲ ਆਈ ਅਤੇ ਹੁਣ ਸਮਾਜ ਸੇਵਿਕਾ ਹਾਂ।

ਉਸ ਨੇ ਦੱਸਿਆ ਕਿ ਇਸ ਪਿੰਡ ਦੇ ਮੁੰਡੇ ਆਪਣੀਆਂ ਭੈਣਾਂ ਲਈ ਗਾਹਕ ਲੱਭ ਕੇ ਲਿਆਉਂਦੇ ਹਨ। ਕੁੜੀਆਂ ਨੂੰ ਵੱਡਾ ਹੁੰਦਿਆਂ ਸਾਰ ਦੇਹ ਵਪਾਰ ਵਾਲੇ ਪਾਸੇ ਤੋਰ ਦਿੱਤਾ ਜਾਂਦਾ ਹੈ। ਇਥੇ ਪੁਰਾਤਨ ਪ੍ਰੰਪਰਾਵਾਂ ਦੀਆਂ ਬੇੜੀਆਂ ਇੰਨੀਆਂ ਮਜ਼ਬੂਤ ਹਨ ਕਿ ਕੁੜੀਆਂ ਨੂੰ ਸਭ ਕੁਝ ਸਹਿਣਾ ਪੈਂਦਾ ਹੈ।

ਪਿੰਡ ਵਿੱਚ ਸਿਖਿਆ ਦੀ ਕਮੀ ਹੋਣ ਕਾਰਨ ਕੁੜੀਆਂ ਅਨਪੜ੍ਹ ਰਹਿ ਜਾਂਦੀਆਂ ਹਨ। ਚਿੱਤਰਕਲਾ ਨੇ ਦੱਸਿਆ ਕਿ ਉਸ ਨੇ ਖੁਦ ਹੁਣ ਇਸ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਖੋਲ੍ਹਿਆ ਹੈ, ਜੋ ਉਸ ਦੀ ਦੇਖ-ਰੇਖ ਹੇਠ ਕੰਮ ਕਰ ਰਿਹਾ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!