Breaking News

26/11 ਮੁੰਬਈ ਹਮਲਾ : ਫਾਂਸੀ ਤੋਂ ਪਹਿਲਾਂ ਅੱਤਵਾਦੀ ਕਸਾਬ ਨੇ ਪੁਲਿਸ ਅਫਸਰ ਨੂੰ ਆਖੀ ਸੀ ਇਹ ਗੱਲ…

Ajmal Kasab:ਮੁੰਬਈ : 26 ਨਵੰਬਰ 2008 ਦੇ ਮੁੰਬਈ ਅੱਤਵਾਦੀ ਹਮਲੇ ਨੂੰ 9 ਸਾਲ ਪੂਰੇ ਹੋ ਗਏ ਹਨ। ਮਾਮਲੇ ਦੇ ਮੁੱਖ ਜਾਂਚ ਕਰਤਾ ਰਹੇ ਸਾਬਕਾ ਪੁਲਿਸ ਅਫ਼ਸਰ ਰਮੇਸ਼ ਮਹਾਲੇ ਨੇ ਨਵਾਂ ਖ਼ੁਲਾਸਾ ਕੀਤਾ ਹੈ। ਮਹਾਲੇ ਨੇ ਦਾਅਵਾ ਕੀਤਾ ਹੈ ਕਿ ਹਮਲੇ ਤੋਂ ਬਾਅਦ ਪੁੱਛਗਿੱਛ ਦੌਰਾਨ ਕਸਾਬ ਨੇ ਆਖਿਆ ਸੀ ਕਿ ‘ਤੁਸੀਂ ਲੋਕ ਸਾਨੂੰ ਕੀ ਫਾਂਸੀ ਦੇਵੋਗੇ, ਜਦੋਂ ਤੁਸੀਂ ਅੱਜ 8 ਸਾਲ ਬਾਅਦ ਵੀ ਅਫ਼ਜ਼ਲ ਗੁਰੂ ਨੂੰ ਫਾਂਸੀ ਨਹੀਂ ਦੇ ਸਕੇ?Ajmal Kasab

ਪੁਲਿਸ ਅਫ਼ਸਰ ਮਹਾਲੇ ਦੇ ਮੁਤਾਬਕ ਹਮਲੇ ਦੇ ਚਾਰ ਸਾਲ ਪੂਰੇ ਹੋਣ ਦੇ ਕੁਝ ਦਿਨ ਪਹਿਲਾਂ ਜਦੋਂ ਕਸਾਬਨੂੰ ਫਾਂਸੀ ਦੇਣ ਲਈ ਆਰਥਰ ਰੋਡ ਜੇਲ੍ਹ ਤੋਂ ਯਰਵਦਾ ਜੇਲ੍ਹ ਲਿਜਾਇਆ ਜਾ ਰਿਾ ਸੀ ਤਾਂ ਉਹ ਨਾਲ ਸਨ।

Ajmal Kasabਉਸ ਦੌਰਾਨ ਮਹਾਲੇ ਨੇ ਕਸਾਬ ਨੂੰ ਯਾਦ ਕਰਵਾਇਆ ਕਿ ਤੈਨੂੰ ਚਾਰ ਸਾਲ ਵਿਚ ਹੀ ਫਾਂਸੀ ਹੋ ਰਹੀ ਹੈ। ਇਸ ‘ਤੇ ਕਸਾਬ ਨੇ ਕਿਹਾ ਕਿ ਤੁਸੀਂ ਜਿੱਤ ਗਏ।Ajmal Kasabਮਹਾਲੇ ਨੇ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਹਾਫਿਜ਼ ਸਈਦ ਦੇ ਖਿ਼ਲਾਫ਼ ਪੁਖਤਾ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਇਸ ਵਿਚ ਅਹਿਮ ਹੈ ਕਸਾਬ ਦਾ ਬਿਆਨ ਪਰ ਕਿਉਂਕਿ ਕਸਾਬ ਨੂੰ ਫਾਂਸੀ ਹੋ ਚੁੱਕੀ ਹੈ, ਇਸ ਲਈ ਉਹ ਬਿਆਨ ਹੁਣ ਮਾਨਤਾ ਨਹੀਂ ਰੱਖਦਾ ਹੈ। ਉੱਥੇ ਹੀ ਅਬੂ ਜੁੰਦਾਲ ਨੇ ਵੀ ਹਾਫਿਜ਼ ਸਈਦ ਦਾ ਨਾਂਅ ਲਿਆ ਹੈ। ਉਸਦਾ ਮੁਕੱਦਮਾ ਹੁਣ ਵੀ ਚੱਲ ਰਿਹਾ ਹੈ।Ajmal Kasabਇਸ ਮਾਮਲੇ ਵਿਚ ਸਭ ਤੋਂ ਅਹਿਮ ਹੈ ਡੇਵਿਡ ਹੇਡਲੀ ਜੋ ਹੁਣ ਸਰਕਾਰੀ ਗਵਾਹ ਬਣ ਚੁੱਕਿਆ ਹੈ। ਉਸ ਦੇ ਬਿਆਨ ਵਿਚ ਵੀ ਹਾਫਿਜ਼ ਸਈਦ ਦਾ ਨਾਂਅ ਆਇਆ ਸੀ। ਹੇਡਲੀ ਨੇ ਦੱਸਿਆ ਸੀ ਕਿ ਹਾਫਿ਼ਜ਼ ਸਈਦ ਚਾਹੁੰਦਾ ਸੀ ਕਿ ਮੁੰਬਈ ‘ਤੇ ਅੱਤਵਾਦੀ ਹਮਲਾ ਹੋਵੇ। ਹਾਫਿਜ਼ ਨੇ ਹੀ ਸ਼ਿਵ ਸੈਨਾ ਭਵਨ, ਮਾਤੋਸ਼੍ਰੀ ਅਤੇ ਸਿੱਧੀ ਵਿਨਾਇਕ ਦੀ ਰੇਕੀ ਕਰਵਾਈ ਸੀ।Ajmal Kasab9 ਸਾਲ ਪਹਿਲਾਂ 2008 ਵਿੱਚ ਅੱਜ ਦੇ ਦਿਨ ਮੁੰਬਈ ਵਿਚ ਪਾਕਿਸਤਾਨੀ ਅੱਤਵਾਦੀਆਂ ਨੇ ‘ਤੇ ਵੱਡਾ ਅੱਤਵਾਦੀ ਹਮਲਾ ਕਰਕੇ ਸੈਂਕੜੇ ਬੇਕਸੂਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। 26 ਨਵੰਬਰ 2008 ਦੇ ਦਿਨ ਭਿਆਨਕ ਅੱਤਵਾਦੀ ਹਮਲਿਆਂ ‘ਚ ਮਾਰੇ ਗਏ ਲੋਕਾਂ ਨੂੰ ਭਾਵੇਂ ਅੱਜ ਦੇਸ਼ ਹੀ ਨਹੀਂ ਬਲਕਿ ਵਿਸ਼ਵ ਭਰ ਵਿਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਪਰ ਜਿਨ੍ਹਾਂ ਪਰਿਵਾਰਾਂ ਦੇ ਲੋਕ ਇਸ ਹਮਲੇ ਵਿਚ ਮਾਰੇ ਗਏ ਸਨ, ਉਨ੍ਹਾਂ ਦੇ ਜ਼ਖ਼ਮ ਅਜੇ ਵੀ ਹਰੇ ਹਨ ਕਿਉਂਕਿ ਇਸ ਹਮਲੇ ਦੇ ਮਾਸਟਰ ਮਾਈਂਡ ਪਾਕਿਸਤਾਨ ਵਿਚ ਅਜੇ ਵੀ ਬੇਖ਼ੌਫ਼ ਘੁੰਮ ਰਹੇ ਹਨ।Ajmal Kasabਦੱਸ ਦੇਈਏ ਕਿ 26 ਨਵੰਬਰ 2008 ਨੂੰ 10 ਪਾਕਿਸਤਾਨੀ ਅੱਤਵਾਦੀ ਸਮੁੰਦਰੀ ਰਸਤੇ ਤੋਂ ਮੁੰਬਈ ਪਹੁੰਚੇ ਸਨ ਅਤੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ 166 ਲੋਕਾਂ ਨੂੰ ਮਾਰ ਦਿੱਤਾ ਸੀ। ਹਮਲਿਆਂ ਵਿਚ ਕਈ ਲੋਕ ਜ਼ਖਮੀ ਵੀ ਹੋਏ ਸਨ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਨੁਕਸਾਨੀ ਗਈ ਸੀ। ਮਰਨ ਵਾਲਿਆਂ ਵਿਚ 18 ਸੁਰੱਖਿਆ ਕਰਮੀ ਵੀ ਸਨ। ਹਮਲਾ 26 ਨਵੰਬਰ ਨੂੰ ਸ਼ੁਰੂ ਹੋਇਆ ਸੀ ਅਤੇ 29 ਨਵੰਬਰ ਤਕ ਚੱਲਿਆ ਸੀ।Ajmal Kasabਅੱਤਵਾਦੀਆਂ ਦੇ ਨਿਸ਼ਾਨੇ ‘ਤੇ ਛੱਤਰਪਤੀ ਸ਼ਿਵਾਜੀ ਟਰਮੀਨਲ, ਓਬਰਾਏ ਟ੍ਰਾਈਡੈਂਟ, ਤਾਜ ਮਹਿਲ ਪੈਲੇਸ ਐਂਡ ਟਾਵਰ, ਕਾਮਾ ਹਸਪਤਾਲ, ਨਰੀਮਨ ਹਾਊਸ ਯਹੂਦੀ ਭਾਈਚਾਰਾ ਕੇਂਦਰ, ਲੀਓਪੋਲਡ ਕੈਫੇ ਸ਼ਾਮਲ ਸਨ, ਜਿਨ੍ਹਾਂ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ ਦੌਰਾਨ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਅੱਤਵਾਦੀ ਅਜ਼ਮਲ ਕਸਾਬ ਜਿੰਦਾ ਫੜ ਲਿਆ ਸੀ, ਜਿਸ ਨੂੰ 4 ਸਾਲ ਬਾਅਦ 21 ਨਵੰਬਰ 2012 ਨੂੰ ਫਾਂਸੀ ਦੇ ਦਿੱਤੀ ਗਈ ਸੀ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!