Breaking News

27 ਦਸੰਬਰ-ਦੀਵਾਨ ਟੋਡਰ ਮੱਲ ਵਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਦਾ ਸੰਸਕਾਰ

ਦੋਨੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਹਰ ਪਾਸੇ ਹਾਹਾਕਾਰ ਮੱਚ ਗਈ ਹਰ ਕੋਈ ਇਹੋ ਕਹਿ ਰਿਹਾ ਸੀ ਕੋਈ ਏਨਾ ਜ਼ੁਲਮ ਤੇ ਕਹਿਰ ਕਿਵੇਂ ਕਮਾ ਸਕਦਾ ਹੈ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣਵਾ ਕੇ ਪਾਪ ਕਮਾਇਆ ਹੈ ਤੇ ਕੁਰਾਨ ਨੂੰ ਝੂਠਾ ਪਾ ਦਿੱਤਾ ਹੈ।ਮੁਗਲਾਂ ਵੱਲੋਂ ਅੱਤਿਆਚਾਰ ਦੀ ਅੱਤ ਕਰਦੇ ਹਏ ਮੋਤੀ ਰਾਮ ਮਹਿਰਾ ਜਿਸਨੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ‘ਚ ਦੁੱਧ ਪਿਲਾਇਆ ਸੀ ਬਾਰੇ ਪਤਾ ਲੱਗਣ ਤੇ ਮੁਗਲਾਂ ਨੇ ਮੋਤੀ ਰਾਮ ਮਹਿਰਾ ਤੇ ਉਸਦੇ ਪਰਿਵਾਰ ਨੂੰ ਚੱਕੀ ‘ਚ ਪਿਸਵਾ ਕੇ ਸ਼ਹੀਦ ਕਰ ਦਿੱਤਾ।ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਦਾਹ ਸੰਸਕਾਰ ਕਰਨ ਲਈ ਦਿਵਾਨ ਟੋਡਰ ਮਲ ਜੋ ਕਿ ਇੱਕ ਸੁਨਿਆਰਾ ਸੀ ਨਵਾਬ ਵਜ਼ੀਰ ਖਾਂ ਕੋਲ ਗਿਆ ਤੇ ਉਸਨੇ ਨਵਾਬ ਵਜ਼ੀਰ ਖਾਂ ਕੋਲੋਂ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਦੇ ਦਾਹ ਸਸਕਾਰ ਕਰਨ ਦੀ ਆਗਿਆ ਮੰਗੀ।ਵਜ਼ੀਰ ਖਾਂ ਨੂੰ ਪਤਾ ਸੀ ਕਿ ਦਿਵਾਨ ਟੋਡਰ ਮਲ ਬਹੁਤ ਧਨੀ ਹੈ।ਵਜ਼ੀਰ ਖਾਂ ਨੇ ਦਿਵਾਨ ਟੋਡਰਮਲ ਨੂੰ ਕਿਹਾ ਕਿ ਜਿੰਨੀ ਜ਼ਮੀਨ ਉਸਨੂੰ ਚਾਹਿਦੀ ਹੈ ਉਹ ਓਨੀ ਜ਼ਮੀਨ ਤੇ ਮੋਹਰਾਂ ਵਿਛਾ ਦੇ।ਦਿਵਾਨ ਟੋਡਰ ਮਲ ਨੇ ਵਜ਼ੀਰ ਖਾਂ ਦੀ ਗੱਲ ਸਵੀਕਾਰ ਕਰ ਲਈ।ਦਿਵਾਨ ਟੋਡਰ ਮਲ ਜਦੋਂ ਜ਼ਮੀਨ ਤੇ ਮੋਹਰਾਂ ਰੱਖਣ ਲੱਗਾ ਤਾਂ ਨਵਾਬ ਵਜ਼ੀਰ ਖਾਂ ਨੇ ਲਾਲਚ ਵਿੱਚ ਆ ਕੇ ਕਿਹਾ ਕਿ ਮੋਹਰਾਂ ਖੜੀਆਂ ਕਰਕੇ ਰੱਖ ਦਿਵਾਨ ਟੋਡਰ ਮੱਲ ਤਾਂ ਜੋ ਜਿਆਦਾ ਮੋਹਰਾਂ ਨਾਲ ਥੋੜੀ ਜ਼ਮੀਨ ਕਵਰ ਹੋ ਸਕੇ।ਇਸ ਜ਼ਮੀਨ ਨੂੰ ਖਰੀਦਣ ‘ਚ ਦਿਵਾਨ ਟੋਡਰ ਮਲ ਨੇ ਸਭ ਕੁੱਝ ਦੇ ਦਿੱਤਾ।ਦਿਵਾਨ ਟੋਡਰ ਮਲ ਨੇ ਇਸ ਜਗ੍ਹਾ ਤੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਸੀ। ਅੱਜ -ਕੱਲ੍ਹ ਉਸ ਅਸਥਾਨ ਤੇ ਗੁਰਦੁਆਰਾ ਜੋਤੀ ਸਰੂਪ ਬਣਿਆ ਹੋਇਆ ਹੈ।ਇਹ ਧਰਤੀ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਜਿਸ ਨੂੰ ਦਿਵਾਨ ਟੋਡਰ ਮਲ ਨੇ ਖਰੀਦਿਆ ਸੀ।ਅੱਜ ਵੀ ਲੋਕ ਦਿਵਾਨ ਟੋਡਰ ਮਲ ਦੀ ਕੁਰਬਾਨੀ ਤੇ ਕੁਰਬਾਨ ਜਾਂਦੇ ਹਨ।ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜਿਗਰਾਂ ਦੇ ਅੰਤਿਮ ਸੰਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਖਰੀਦੀ। ਇਹ ਅਦੁੱਤੀ ਕਾਰਨਾਮਾ ਕਰ ਕੇ ਉਹ ਰਾਤੋ ਰਾਤ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖਸੀਅਤਾਂ ਵਿੱਚ ਸ਼ਾਮਲ ਹੋ ਗਿਆ।ਸਿੱਖ ਪੰਥ ਵਿੱਚ ਦੀਵਾਨ ਟੋਡਰ ਮੱਲ ਦਾ ਬਹੁਤ ਸਤਿਕਾਰ ਹੈ। ਉਸ ਦੀ ਯਾਦ ਵਿੱਚ ਗੁਰਦਵਾਰਾ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਬਹੁਤ ਵਿਸ਼ਾਲ ਦੀਵਾਨ ਟੋਡਰ ਮੱਲ ਦੀਵਾਨ ਹਾਲ ਬਣਿਆ ਹੋਇਆ ਹੈ। ਗੁਰਦਵਾਰਾ ਫਤਿਹਗੜ੍ਹ ਸਾਹਿਬ ਅਤੇ ਗੁਰਦਵਾਰਾ ਜੋਤੀ ਸਰੂਪ ਵਿਚਾਲੜੀ ਸੜਕ ਦਾ ਨਾਮ ਦੀਵਾਨ ਟੋਡਰ ਮੱਲ ਮਾਰਗ ਹੈ।

About admin

Check Also

ਮੈਂ ਘਰੋ ਭੱਜ ਕੇ ਵਿਆਹ ਕਰਾਇਆ ਸੀ ਤੇ ਫਿਰ ਉਹ ਮੈਨੂੰ ਗੁਜਰਾਤ ਲੈ ਆਇਆ ਦੋ ਸਾਲ ਹੋ ਗਏ ਨੇ..

ਤਕਰੀਬਨ ਸਾਲ ਕੁ ਪਹਿਲਾ ਦੀ ਆ ਮੈ ਗੁਜਰਾਤ ਤੋਂ ਪੰਜਾਬ ਆ ਰਿਹਾ ਸੀ। ਟਰੇਨ ਰਾਜਕੋਟ …

error: Content is protected !!