ਮਹਾਨ ਸ਼ਹੀਦ ਬੀਬੀ ਰੇਸ਼ਮ ਕੌਰ ਜਿਹਨਾ ਦੇ 8 ਮਹੀਨੇ ਦੇ ਬੱਚੇ ਨੂੰ ਬਰਫ਼ ਤੇ ਨੰਗਾ ਲਟਾਕੇ ਇੰਨਟੈਰੋਗੇਟ ਕਰਨ ਵਾਲੀ ਪੰਜਾਬ ਪੁਲਿਸ ਨੇ ਮੀਰ ਮੰਨੂ ਦੇ ਜੁਲਮਾਂ ਦੀ ਯਾਦ ਦਵਾ ਦਿਤੀ।ਇੱਕ ਮਹਾਨ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਕੌਮ ਨੂੰ ਆਪਣੀ ਮੰਜਿਲ ਦਾ ਰਸਤਾ ਜਰੂਰ ਦਿਖਾ ਦਿੱਤਾ ਹੈ ਜਿਸ ਦੀ ਪ੍ਰਾਪਤੀ ਲਈ ਪਵਾਨੇ ਅੱਜ ਤੀਕ ਨਿਰੰਤਰ ਛਮਾਂ ਤੇ ਪ੍ਰਵਾਨ ਹੋ ਰਹੇ ਹਨ। ਇਨਾਂਹ ਵਿੱਚੋਂ ਹੀ ਸ਼ਹੀਦ ਬੀਬੀ ਰੇਸ਼ਮ ਕੌਰ ਨੇ ਜ਼ਾਲਮ ਦੇ ਹਰ ਜੁਲਮ ਨੂੰ ਸਹਾਰਦੇ ਹੋਏ ਆਪਣੇ ਖੂਨ ਦਾ ਕਤਰਾ ਕਤਰਾ ਸਿੱਖ ਕੌਮ ਦੀ ਅਜਾਦੀ ਲਈ ਵਹਾ ਦਿੱਤਾ।ਐਸ.ਐਸ.ਪੀ. ਰਾਜ ਕਿਰਨ ਬੇਦੀ ਦੇ ਹੁਕਮਾਂ ਤੇ ਭਾਈ ਜਗਜੀਤ ਸਿੰਘ ਦੇ ਚੰਡੀਗੜ ਘਰ ਵਿੱਚ ਛਾਪਾ ਮਾਰਿਆ ਗਿਆ। ਪੁਲਿਸ ਨੇ ਜਗਜੀਤ ਸਿੰਘ ਦੇ ਘਰ ਨਾਂ ਮਿਲਣ ਕਰਕੇ ਬੀਬੀ ਰੇਸ਼ਮ ਕੌਰ ਨੂੰ ਬੁੱਚੜ ਪੁਲੀਸ ਅਧਿਕਾਰੀਆਂ ਨੇ ਚੰਡੀਗੜ ਸਿਥਤ ਉਨਾ ਦੀ ਕੋਠੀ ਵਿੱਚੋਂ ਅਕਤੂਬਰ 1993 ਵਿੱਚ ਆਪਦੇ ਸਹੁਰਾ ਸਾਹਿਬ ਸ. ਹੰਸਾ ਸਿੰਘ ਅਤੇ ਆਪਦੇ 8 ਮਹੀਨੇ ਦੇ ਬੱਚੇ ਸਮੇਤ ਗ੍ਰਿਫਤਾਰ ਕੀਤਾ। ਬੀਬੀ ਰੇਸ਼ਮ ਕੌਰ ਦੇ ਘਰਵਾਲਾ ਭਾਈ ਜਗਜੀਤ ਸਿੰਘ ਉਰਫ ਬਿੱਲਾ ਖਾਲਿਸਤਾਨ ਦੀ ਅਜਾਦੀ ਦਾ ਇੱਕ ਸਰਗਰਮ ਮੈਬਰ ਸੀ ਜਿਸਦਾ ਸਾਥ ਰੇਸ਼ਮ ਕੌਰ ਪੂਰੀ ਤਨਦੇਹੀ ਨਾਲ ਨਿਭਾ ਰਹੀ ਸੀ, ਆਪਦੇ ਪੁਲੀਸ ਹੱਥ ਆਉਣ ਤੇ ਬੁੱਚੜ ਪੁਲੀਸ ਅਧਿਕਾਰੀ ਐਸ.ਐਸ.ਪੀ ਰਾਜ ਕਿਰਨ ਬੇਦੀ ਆਪਣੇ ਮੋਢੇ ਤੇ ਇੱਕ ਹੋਰ ਫੀਤੀ ਲੱਗ ਗਈ ਮਹਿਸੂਸ ਕਰ ਰਿਹਾ ਸੀ। ਬੇਦੀ ਥਰਡ ਡਿਗਰੀ ਦੇ ਤਸੀਹੇ ਦੇਣ ਦਾ ਮਾਹਰ ਸੀ ਜਿਸ ਨੇ ਬਹੁਤ ਸਾਰੇ ਸਿੱਖ ਨੋਜਵਾਨਾ ਨੂੰ ਜਾਲਮਾਨਾ ਢੰਗ ਨਾਲ ਤਸੀਹੇ ਦੇ ਕੇ ਖਤਮ ਕਰ ਚੁੱਕਾ ਸੀ ਪਰ ਉਸ ਨੂੰ ਇਹ ਨਹੀ ਪਤਾ ਸੀ ਜਿਸ ਬੀਬੀ ਨੂੰ ਉਹ ਤਸੀਹੇ ਦੇਣ ਜਾਣ ਰਿਹਾ ਹੈ ਉਹ ਬੀਬੀ ਵੀ ਮਾਈ ਭਾਗੋ ਦੀ ਵਾਰਸ ਹੈ । ਤਿੰਨ ਦਿਨ ਵਿੱਚ ਉਸ ਨੇ ਇੰਟਰੋਗੇਟ ਕਰਨ ਦਾ ਕੋਈ ਨੁਕਸਾ ਨਹੀ ਛੱਡਿਆ ਜੋ ਉਹ ਵਰਤ ਸਕਦਾ ਸੀ ਪਰ ਉਸ ਦੇ ਪੱਲੇ ਕੁਝ ਨਾ ਪਿਆ ਆਖਰੀ ਨੁਕਸਾ ਉਸ ਦੇ 8 ਮਹੀਨੇ ਦੇ ਬੱਚੇ ਨੂੰ ਮਾਂ ਦੀਆ ਅੱਖਾ ਸਾਹਮਣੇ ਤਸੀਹੇ ਦੇ ਕੇ ਮੀਰ ਮੰਨੂੰ ਦੇ ਜੁਲਮਦਾ ਚੇਤਾ ਕਰਵਾ ਦਿੱਤਾ। ਮੀਰ ਮੰਨੂੰ ਸਿੱਖ ਬੀਬੀਆਂ ਦੀਆ ਅੱਖਾ ਸਾਹਮਣੇ ਉਹਨਾਂਦੇ ਮਸੂਮ ਬੱਚਿਆ ਨੂੰ ਤਸੀਹੇ ਦੇ ਦੇ ਸ਼ਹੀਦ ਕਰਦਾ ਸੀ ਪਰ ਅੱਜ ਇਸ ਪੁਲਿਸ ਅਫਸਰ ਬੇਦੀ ਨੇ ਵੀ ਉਹੀ ਰਸਤਾ ਚੁਣ ਲਿਆ ਤੇ ਬੀਬੀ ਰੇਸ਼ਮ ਕੌਰ ਦੀਆ ਅੱਖਾ ਸਾਹਮਣੇ ਉਸ ਦੇ ਅੱਠ ਮਹੀਨਿਆ ਦੇ ਪੁੱਤਰ ਨੂੰ ਨੰਗਾ ਕਰ ਕੇ ਬਰਫ ਤੇ ਪਾ ਦਿੱਤਾ ਜਾਦਾ, ਪੁਲਿਸ ਵਾਲੇ ਬੱਚੇ ਨੂੰ ਫੜ ਕੇ ਰੱਖਦੇ ਜਦੋ ਤੱਕ ਬੱਚਾ ਠੰਡ ਨਾਲ ਨੀਲਾ ਹੋ ਸੁੰਨ ਨਾ ਹੁੰਦਾ ਉਨਾ ਚਿਰ ਤੱਕ ਬਰਫ ਤੋ ਨਾ ਚੁੱਕਦੇ।
ਬੀਬੀ ਰੇਸ਼ਮ ਕੌਰ ਤੋ ਉਸ ਦੇ ਪਤੀ ਭਾਈ ਜਗਜੀਤ ਸਿੰਘ ਬਿੱਲਾ ਉਸ ਦੇ ਸਾਥੀਆਂ ਅਤੇ ਸ਼ਹੀਦ ਭਾਈ ਗੁਰਿਬੰਦਰ ਸਿੰਘ ਨਵਾ ਪਿੰਡ ਦੀ ਘਰ ਵਾਲੀ ਬੀਬੀ ਪਰਿਮੰਦਰ ਕੌਰ ਬਾਰੇ ਜੋ ਕੇ ਬੀਬੀ ਰੇਸ਼ਮ ਕੌਰ ਦੇ ਬਹੁਤ ਨਜਦੀਕ ਸੀ ਬਾਰੇ ਅਸਲੇ ਬਾਰੇ ਪੁੱਛਦੇ ਰਹੇ ਪਰ ਬੀਬੀ ਰੇਸ਼ਮ ਕੌਰ ਨੂੰ ਸਿਦਕ ਤੋ ਨਾ ਡੁਲਾ ਸਕੇ। ਅਖੀਰ ਬੇਰਹਿਮ ਪੁਲਿਸ ਨੇ ਬੀਬੀ ਰੇਸ਼ਮ ਕੌਰ ਦੇ ਬੱਚੇ ਨੂੰ ਉਹਨਾ ਦੇ ਅੱਖਾਂ ਸਾਹਮਣੇ ਤਸੀਹੇ ਦੇ ਦੇ ਕੇ ਮਾਰ ਮੁਕਾ ਦਿੱਤਾ। ਅਖੀਰ ਆਪਣੀ ਹਾਰ ਹੁੰਦੀ ਦੇਖ ਕੇ ਇਸ ਬੁੱਚੜ ਦਿਰੰਦੇ ਨੇ ਬੀਬੀ ਰੇਸ਼ਮ ਕੌਰ ਦੇ ਗਲੇ ਤੇ ਤਿੱਖੇ ਹਥਿਆਰ ਰੱਖ ਕੇ ਹੋਲੀ ਹੋਲੀ ਗਲੇ ਅੰਦਰ ਲੰਘਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਬੀਬੀ ਤੋ ਕੁਝ ਪੁੱਛ ਨਾ ਸਕੇ, ਅਖੀਰ ਬੀਬੀ ਰੇਸ਼ਮ ਕੌਰ ਲੰਬੀ ਇੰਟੇਰੋਗੇਸ਼ਨ ਅਤੇ ਜਖਮ ਬਦੀ ਤਾਬ ਨਾ ਝਲਦੇ ਹੋਏ 22 ਅਕਤੂਬਰ 1993 ਨੂੰ ਜਾਮ ਏ ਸ਼ਹਾਦਤ ਪ੍ਰਾਪਤ ਕਰ ਗਈ ।
ਬੀਬੀ ਰੇਸ਼ਮ ਕੌਰ ਦੇ ਸੁਹਰਾ ਸਾਹਿਬ ਸ. ਹੰਸਾ ਸਿੰਘ ਜੋ ਕੇ ਸਰਕਾਰੀ ਗਜਟਡ ਅਫਸਰ ਸਨ ਪੀ.ਡਬਲਯੂ.ਡੀ ਮਿਹਕਮੇ ਵਿੱਚ ਸਰਿਵਸ ਕਰਦੇ ਸਨ ਉਹਨਾ ਨੂੰ ਵੀ ਬਹੁਤ ਇੰਨਟੈਰੋਗੇਟ ਕੀਤਾ ਗਿਆ ਹਾਲਾ ਕੇ ਪੁਲਿਸ ਵਾਲੇ ਸਭ ਕੁਝ ਜਾਣਦੇ ਸਨ ਕੇ ਇਸ ਨੂੰ ਕੁਝ ਨਹੀ ਪਤਾ। ਬੀਬੀ ਰੇਸ਼ਮ ਕੌਰ ਦੀ ਲਾਸ਼ ਨੂੰ ਗੱਡੀ ਵਿੱਚ ਸੁੱਟ ਕੇ ਨਾਲ ਹੀ ਉਸ ਦੇ ਸਹੁਰਾ ਸਾਹਿਬ ਨੂੰ ਬਠਾ ਕੇ ਹਸਪਤਾਲ ਲੈ ਗਏ ਤੇ ਉੱਥੇ ਜਾ ਕੇ ਬੀਬੀ ਜੀ ਦੇ ਸਹੁਰਾ ਸਾਹਿਬ ਤੋ ਜਬਰੀ ਦਸਖਤ ਕਰਾਉਣ ਲੱਗੇ ਕੇ ਇਸ ਨੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆਂ ਤੂੰ ਦਸਖਤ ਕਰਦੇ ਤੇ ਇਸ ਦਾ ਇਲਾਜ ਹੋ ਸਕੇ ਪਰ ਉਸ ਨੇ ਕਿਹਾ ਇਹ ਤਾ ਮਰ ਚੁੱਕੀ ਹੈ ਹੁਣ ਕੀ ਤੁਸੀ ਲਾਸ਼ ਦਾ ਇਲਾਜ ਕਰਵਾਉਣਾ ਹੈ ਤੇ ਉਸ ਨੇ ਦਸਖਤ ਕਰਨ ਤੋ ਨਾਹ ਕਰ ਦਿੱਤੀ। ਫਿਰ ਖੰਨਾ ਪੁਲਿਸ ਨੇ ਪਿੰਡ ਦੇ ਸਰਪੰਚ ਅਤੇ ਕੁਝ ਹੋਰ ਬੰਦਿਆ ਤੋ ਸ਼ਨਾਖਤ ਕਰਵਾ ਕੇ ਆਪ ਹੀ ਬੀਬੀ ਰੇਸ਼ਮ ਕੌਰ ਦਾ ਸੰਸਕਾਰ ਕਰਵਾ ਦਿੱਤਾ। ਦਸ ਦਿਨ ਬਾਅਦ ਸ. ਹੰਸਾ ਸਿੰਘ ਨੂੰ ਵੀ ਛੱਡ ਦਿੱਤਾ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …