Banks pay Rs100 day penalty : ਭਾਵੇ ਹੀ ਤਕਨੀਕ ਦੀ ਵਜ੍ਹਾ ਨਾਲ ਸਾਡੀ ਬੈਂਕਿੰਗ ਆਸਾਨ ਹੋ ਗਈ ਹੈ,ਪਰ ਇਸਦੇ ਬਾਵਜੂਦ ਕਈ ਵਾਰ ਗਾਹਕਾਂ ਨੂੰ ਕਈ ਸਮਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ | ਕਈ ਵਾਰ ਅਜਿਹਾ ਦੇਖਿਆ ਜਾਂਦਾ ਹੈ ਕਿ ਬੈਂਕ ਗਾਹਕ ਕਿਸੇ ਏਟੀਐੱਮ ਤੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਉਸਦੇ ਖ਼ਾਤੇ ‘ਚੋ ਪੈਸੇ ਕੱਟ ਲਏ ਜਾਂਦੇ ਹਨ,ਪਰ ਪੈਸੇ ਨਿਕਲਦੇ ਨਹੀਂ | ਅਜਿਹੇ ‘ਚ ਗਾਹਕਕ ਕੋਲ ਇੰਤਜਾਰ ਕਰਨ ਤੋਂ ਇਲਾਵਾ ਕੁੱਝ ਨਹੀਂ ਹੁੰਦਾ |
Banks pay Rs100 day penalty
ਪਰ, ਇਸ ਨਾਲ ਜੁੜਿਆ ਨਿਯਮ ਤੁਹਾਨੂੰ ਬੈਂਕ ਤੋਂ ਮੁਆਵਜਾਂ ਲੈਣ ਦਾ ਹੱਕਦਾਰ ਬਣਾਉਂਦਾ ਹੈ | ਆਰਬੀਆਈ ਨੇ ਇਸ ਮਾਮਲੇ ‘ਚ ਇੱਕ ਨਿਯਮ ਬਣਾਇਆ ਹੈ ਨਿਯਮ ਮੁਤਾਬਕ, ਜਿੰਨੇ ਦਿਨ ‘ਚ ਪੈਸੇ ਆਉਣਗੇ ਉੰਨੇ ਦਿਨਾਂ ਦੇ ਹਿਸਾਬ ਬੈਂਕ ਤੁਹਾਨੂੰ ਰੋਜ਼ਾਨਾ ਮੁਆਵਜ਼ੇ ਦੇ ਤੌਰ ‘ਤੇ 100 ਰੁਪਏ ਵਾਧੂ ਦੇ ਦੇਵੇਗੀ |
Banks pay Rs100 day penalty
ਇੱਕ ਬੈਂਕ ਦੇ ਗਾਹਕ ਵਜੋਂ, ਤੁਹਾਨੂੰ ਆਪਣੇ ਡੈਬਿਟ ਕਾਰਡ ਜਾਰੀ ਕਰਨ ਵਾਲੇ ਬੈਂਕ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ| ਟਰਾਂਜੈਕਸ਼ਨ ਚਾਹੇ ਆਪਣੇ ਬੈਂਕ ਦੇ ਏਟੀਐੱਮ ‘ਤੇ ਫੇਲ੍ਹ ਹੋਈ ਹੋਵੇ ਜਾਂ ਦੂੱਜੇ ਬੈਂਕ ਦੇ ਏਟੀਐੱਮ ‘ਤੇ,ਤੁਸੀ ਆਪਣੇ ਬੈਂਕ ਨੂੰ ਸ਼ਿਕਾਇਤ ਕਰ ਕੇ ਆਪਣਾ ਪੈਸਾ ਵਾਪਸ ਮੰਗ ਸੱਕਦੇ ਹੋ ,ਨਾਲ ਹੀ ਉਸ ‘ਤੇ ਮੁਆਵਜ਼ਾ ਵੀ ਲੈ ਸੱਕਦੇ ਹੋ |
ਹਾਲਾਂਕਿ ਇਹ ਪੈਸਾ ਤੁਹਾਨੂੰ ਨਹੀਂ ਮਿਲਿਆ, ਅਜਿਹੇ ‘ਚ ਇਹ ਪੈਸਾ ਤੁਹਾਨੂੰ ਵਾਪਸ ਤੁਹਾਡੇ ਅਕਾਊਂਟ ‘ਚ ਮਿਲਣਾ ਚਾਹੀਦਾ ਹੈ | ਇਸਦੇ ਲਈ ਆਰਬੀਆਈ ਨੇ ਇੱਕ ਸਮਾਂ ਸੀਮਾ ਵੀ ਤੈਅ ਕਰ ਦਿੱਤੀ ਹੈ | ਮਈ 2011 ਵਿੱਚ ਆਰਬੀਆਈ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ ਅਨੁਸਾਰ, ਅਜਿਹੀ ਸ਼ਿਕਾਇਤ ਮਿਲਣ ਦੇ ਸੱਤ ਕਾਰਜਕਾਰੀ ਦਿਨ ( ਵਰਕਿੰਗ ਡੇ) ਦੇ ਅੰਦਰ ਬੈਂਕ ਨੂੰ ਉਸ ਗਾਹਕ ਦੇ ਖ਼ਾਤੇ ‘ਚ ਪੈਸੇ ਵਾਪਸ ਕਰ ਦੇਣੇ ਹੋਣਗੇ | ਮਈ 2011 ਦੇ ਇਸ ਨਿਰਦੇਸ਼ ਤੋਂ ਪਹਿਲਾ ਇਹ ਮਿਆਦ 12 ਦਿਨਾਂ ਦੀ ਸੀ |
ਬੈਂਕ ਤੋਂ ਜ਼ੁਰਮਾਨਾ ਲੈਣ ਲਈ ਤੁਹਾਨੂੰ ਟਰਾਂਜ਼ੈਕਸ਼ਨ ਫੇਲ੍ਹ ਹੋਣ ਦੇ ਬਾਅਦ 30 ਦਿਨਾਂ ਦੇ ਅੰਦਰ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ |ਤੁਹਾਨੂੰ ਟਰਾਂਜ਼ੈਕਸ਼ਨ ਦੀ ਰਸੀਦ ਜਾਂ ਅਕਾਊਂਟ ਸਟੇਟਮੈਂਟ ਦੇ ਨਾਲ ਆਪ ਆਉਣੀ ਸ਼ਿਕਾਇਤ ਬੈਂਕ ‘ਚ ਦਰਜ ਕਰਵਾਣੀ ਹੋਵੇਗੀ | ਤੁਹਾਨੂੰ ਬੈਂਕ ਦੇ ਅਧਿਕਾਰਿਤ ਕਰਮਚਾਰੀ ਨੂੰ ਆਪਣੇ ਏਟੀਐੱਮ ਕਾਰਡ ਦਾ ਡਿਟੇਲ ਦੱਸਣਾ ਹੋਵੇਗਾ |
ਜੇਕਰ 7 ਦਿਨਾਂ ਦੇ ਅੰਦਰ ਤੁਹਾਡਾ ਪੈਸਾ ਵਾਪਸ ਨਹੀਂ ਆਉਂਦਾ ਤਾਂ ਤੁਹਾਨੂੰ Annexure-5 ਫ਼ਾਰਮ ਭਰਨਾ ਹੋਵੇਗਾ |ਜਿਸ ਦਿਨ ਤੁਸੀ ਇਹ ਫ਼ਾਰਮ ਭਰੋਗੇ ਤੁਹਾਡੀ ਪੇਨਲਟੀ ਉਸੀ ਦਿਨ ਤੋਂ ਚਾਲੂ ਹੋ ਜਾਵੇਗੀ |ਰਿਜ਼ਰਵ ਬੈਂਕ ਆਫ ਇੰਡੀਆ ਦਾ ਸਪੱਸ਼ਟ ਨਿਰਦੇਸ਼ ਹੈ ਕਿ ਬੈਂਕਾਂ ਨੂੰ ਜ਼ੁਰਮਾਨੇ ਦੀ ਰਕਮ ਗਾਹਕ ਦੇ ਖ਼ਾਤੇ ‘ਚ ਆਪਣੇ ਆਪ ਪਾਉਣੀ ਹੋਵੇਗੀ |ਇਸ ਦੇ ਲਈ ਗਾਹਕ ਨੂੰ ਦਾਅਵਾ ਠੋਕਣ ਦੀ ਜ਼ਰੂਰਤ ਨਹੀਂ ਹੋਵੇਗੀ| ਖਾਸ ਗੱਲ ਇਹ ਹੈ ਕਿ ਜਿਸ ਦਿਨ ਫੇਲ੍ਹ ਟਰਾਂਜੈਕਸ਼ਨ ਦੇ ਪੈਸੇ ਵਾਪਸ ਹੋਣਗੇ | ਉਸੀ ਦਿਨ ਜ਼ੁਰਮਾਨੇ ਦੀ ਰਕਮ ਵੀ ਅਕਾਊਂਟ ‘ਚ ਪਾਉਣੀ ਹੋਵੇਗੀ |
ਨਿਯਮ ਮੁਤਾਬਕ, ਜੇਕਰ ਬੈਂਕ ਸ਼ਿਕਾਇਤ ਕਰਨ ਦੇ 7 ਦਿਨਾਂ ਅੰਦਰ ਭੁਗਤਾਨ ਨਹੀਂ ਕਰਦਾ ਤਾਂ ਹਰ ਦਿਨ ਰੁਪਏ ਦੇ ਹਿਸਾਬ ਨਾਲ ਜ਼ੁਰਮਾਨਾ ਗਾਹਕ ਨੂੰ ਦੇਣਾ ਹੋਵੇਗਾ | ਜੇਕਰ ਬੈਂਕ ਤੁਹਾਡਾ ਪੈਸੇ ਸਮੇਂਤ ਵਾਪਸ ਨਹੀਂ ਕਰਦਾ ਤਾਂ ਤੁਸੀ ਬੈਂਕ ਤੋਂ ਜ਼ੁਰਮਾਨਾ ਵਸੂਲਣ ਦੇ ਹੱਕਦਾਰ ਹੋ | ਬੈਂਕ ਤੋਂ ਪੈਸਾ ਜਾਂ ਜ਼ੁਰਮਾਨਾ ਵਸੂਲਣ ਦਾ ਹੱਕ ਉਦੋਂ ਤੁਹਾਨੂੰ ਮਿਲੇਗਾ ਜਦੋਂ ਟਰਾਂਜੈਕਸ਼ਨ ਦੇ 30 ਦਿਨ ਦੇ ਅੰਦਰ ਸ਼ਿਕਾਇਤ ਦਰਜ ਕੀਤੀ ਜਾਵੇ | ਜੇਕਰ ਟਰਾਂਜੈਕਸ਼ਨ ਦੇ ਫੇਲ੍ਹ ਹੋਣ ‘ਤੇ 30 ਦਿਨ ਵਿੱਚ ਸ਼ਿਕਾਇਤ ਦਰਜ਼ ਨਹੀਂ ਕਰਾਉਂਦੇ ਤਾਂ ਤੁਸੀ ਜ਼ੁਰਮਾਨਾ ਵਸੂਲਣ ਦੇ ਹੱਕਦਾਰ ਨਹੀਂ ਹੋਵੋਗੇ |