‘ਦਿ ਰਾਕ’ ਇੱਕ ਅਜਿਹਾ ਚਿਹਰਾ ਜਿਸ ਨੂੰ ਜਿਆਦਾਤਰ ਲੋਕ ਜਾਣਦੇ ਹੀ ਹਨ। ਉਸਦਾ ਅਲਗ ਹੀ ਅੰਦਾਜ਼ ਲੋਕਾਂ ਦੇ ਦਿਲ ਛੂਹ ਲੈਂਦਾ ਹੈ। ਤੁਹਾਨੂੰ ਇਹ ਗੱਲ ਪਤਾ ਹੀ ਹੋਵੇਗੀ ਕਿ, ਡਬਲਿਊ. ਡਬਲਿਊ. ਈ. ਤੋਂ ਆਪਣੀ ਵੱਖ ਹੀ ਪਛਾਣ ਬਣਾਉਣ ਵਾਲੇ ਅਦਾਕਾਰ ਅਤੇ ਖਿਡਾਰੀ ਰਹਿ ਚੁੱਕੇ ਡਵੇਨ ਜਾਨਸਨ ‘ਦਿ ਰਾਕ‘ ਦੇ ਨਾਮ ਨਾਲ ਕਾਫ਼ੀ ਮਸ਼ਹੂਰ ਹਨ।
Dwayne Johnson ship
ਰਿੰਗ ਦੇ ਕਿੰਗ ਕਹੇ ਜਾਣ ਵਾਲੇ ਰਾਕ ਪਿਛਲੇ ਕਈ ਸਾਲਾਂ ਤੋਂ ਇਕ ਅਦਾਕਾਰ ਦੇ ਤੌਰ ਉੱਤੇ ਨਜ਼ਰ ਆਉਂਦੇ ਹਨ। ਸ਼ਾਇਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਗੱਲ ਪਤਾ ਹੀ ਹੋਵੇਗੀ ਕਿ ਡਵੇਨ ਜਾਨਸਨ ਦੁਨੀਆ ਦੇ ਸਭ ਤੋਂ ਅਮੀਰ ਅਭਿਨੇਤਾਵਾਂ ਦੀ ਲਿਸਟ ਵਿਚ ਸ਼ਾਮਲ ਹਨ। ਉਸ (‘ਦਿ ਰਾਕ’) ਨੇ ਜਿਨ੍ਹਾਂ ਨਾਮ ਡਬਲਿਊ. ਡਬਲਿਊ. ਈ. ‘ਚ ਖੱਟਿਆ ਹੈ ਓਨਾ ਹੀ ਅਦਾਕਾਰ ਦੇ ਤੋਰ ‘ਤੇ ਵੀ ਖੱਟਿਆ ਹੈ।
Dwayne Johnson ship
ਡਬਲਿਊ. ਡਬਲਿਊ. ਈ. ਵਿਚ ਰੈਸਲਿੰਗ ਦੇ ਕਿੰਗ
ਦੱਸ ਦਈਏ ਕਿ ਡਵੇਨ ਜਾਨਸਨ (‘ਦਿ ਰਾਕ’) ਪਹਿਲਾਂ ਇਕ ਵਧੀਆ ਫੁੱਟਬਾਲ ਖਿਡਾਰੀ ਸਨ। ਉਸ ਦੇ ਬਾਅਦ ਉਨ੍ਹਾਂ ਨੇ ਰੈਸਲਿੰਗ ਵਿਚ ਆਪਣਾ ਹੱਥ ਅਜਮਾਇਆ ਸੀ। ਜਿਸ ਵਿਚ ਉਹ ਕਾਫ਼ੀ ਸਫਲ ਹੋਏ ਸਨ। ਜਿਸ ਦੇ ਬਾਅਦ ਉਹ ਡਬਲਿਊ. ਡਬਲਿਊ. ਈ. ਵਿਚ ਰੈਸਲਿੰਗ ਦੇ ਕਿੰਗ ਬਣ ਗਏ ਸਨ। ਜਿਸਦੇ ਕੁਝ ਸਾਲਾਂ ਬਾਅਦ ਉਹ ਅਚਾਨਕ ਫਿਲਮੀ ਦੁਨੀਆ ਵਿਚ ਨਜ਼ਰ ਆਏ ਸਨ।
ਸਭ ਤੋਂ ਪਹਿਲਾਂ ‘ਦਿ ਮੰਮੀ ਰਿਟਰੰਸ’ ਫਿਲਮ ਵਿਚ ਨਜ਼ਰ ਆਏ
ਸਭ ਤੋਂ ਪਹਿਲਾਂ ਰਾਕ ਸਾਲ 2001 ਵਿਚ ਆਈ ਹਾਲੀਵੁੱਡ ਫਿਲਮ ‘ਦਿ ਮੰਮੀ ਰਿਟਰੰਸ’ ਵਿਚ ਕਰਦੇ ਨਜ਼ਰ ਆਏ ਸਨ। ਸ਼ਾਇਦ ਤੁਹਾਨੂੰ ਇਸ ਗੱਲ ਤੋਂ ਹੈਰਾਨੀ ਹੋਵੇਗਾ ਕਿ ਰਾਕ ਹਰ ਸਾਲ ਫਿਲਮ ਕਰਕੇ ਕਰੀਬਨ 400 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕਰਦੇ ਹਨ। ਨਾਲ ਹੀ ਡਵੇਨ ਜਾਨਸਨ ਦੀ ਇਕ ਖੁਦ ਦੀ ਪ੍ਰੋਡਕਸ਼ਨ ਕੰਪਨੀ ਵੀ ਹੈ। ਜੋ ਕੰਪਨੀ ਹਰ ਸਾਲ ਸਫਲ ਫਿਲਮਾਂ ਅਤੇ ਟੀਵੀ ਸ਼ੋ ਨੂੰ ਬਣਾਉਂਦੀ ਹੈ।
ਖੁਦ ਦਾ ਹੈ ਇੰਨੇ ਕਰੋੜ ਦਾ ਜਹਾਜ਼
ਡਵੇਨ ਜਾਨਸਨ ਕੋਲ ਆਪਣਾ ਖੁਦ ਦਾ ਇਕ ਪ੍ਰਾਈਵੇਟ ਜਹਾਜ਼ ਗਲਫਸਟਰੀਮ ਜੀ-650 ਹੈ। ਉਹ ਕਈ ਵਾਰ ਆਪਣੀ ਫਿਲਮੀ ਨਾਲ ਇਸ ਜਹਾਜ਼ ਵਿਚ ਟਰੈਵਲ ਕਰਨਾ ਪਸੰਦ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਜਹਾਜ਼ ਦੀ ਕੀਮਤ ਕਰੀਬਨ 435 ਕਰੋੜ ਦੱਸੀ ਜਾ ਰਹੀ ਹੈ। ਨਾਲ ਹੀ ਡਵੇਨ ਕੋਲ ਸਿਰਫ ਫਲੋਰੀਡਾ ਸ਼ਹਿਰ ਵਿਚ ਹੀ 10 ਖੁਦ ਦੇ ਬੰਗਲੇ ਹਨ। ਸਿਰਫ ਇੰਨਾ ਹੀ ਨਹੀਂ ਉਨ੍ਹਾਂ ਕੋਲ ਫਲੋਰੀਡਾ ਵਿਚ ਇੱਕ ਵੱਡਾ ਵਿਲਾ ਵੀ ਹੈ। ਜਿਸ ਵਿਲਾ ਦੀ ਕੀਮਤ ਕਰੀਬ 23 ਕਰੋੜ ਦੱਸੀ ਜਾ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਡੇਵਿਡ ਜਾਨਸਨ (ਦਿ ਰਾਕ) ਜੋ ਇਕ ਬਹੁਤ ਹੀ ਮਸਹੂਰ ਅਦਾਕਾਰ ਦੇ ਨਾਲ ਨਾਲ ਡਬਲਿਊ ਡਬਲਿਊ ਈ ਦੇ ਸੁਪਰ ਸਟਾਰ ਵੀ ਰਹੇ ਹਨ। ਡਬਲਿਊ ਡਬਲਿਊ ਈ ਤੋਂ ਪਹਿਲਾਂ ਡਬਲਿਊ ਡਬਲਿਊ ਐਫ ‘ਚ ਵੀ ‘ਦਿ ਰਾਕ’ ਆਪਣਾ ਜੌਹਰ ਦਿਖਾ ਚੁਕੇ ਹਨ। ਉਹ ਬਹੁਤ ਹੀ ਦੌਲਤ ਵਾਲਾ ਅਦਾਕਾਰ ਹੈ। ਡੀ ਰਾਕ ਆਮਿਰ ਅਦਾਕਾਰਾਂ ‘ਚ ਸ਼ਾਮਿਲ ਹੈ। ਅੱਜ ਦੇ ਸਮੇ ‘ਚ ਡੀ ਰਾਕ ਦੇ ਬਹੁਤ ਸਾਰੇ ਚਹੇਤੇ ਹਨ।